logo

ਪਹਿਲਗਾਮ ਘਟਨਾ, ਅਤਿ ਨਿੰਦਨਯੋਗ ! ਅੱਤਵਾਦੀ ਦਾ ਕੋਈ ਵੀ ਜਾਤ, ਮਜਹਬ ਨਹੀਂ ਹੁੰਦਾ: ਲੱਖੋਵਾਲ ਆਗੂ !!

ਪਹਿਲਗਾਮ ਘਟਨਾ, ਅਤਿ ਨਿੰਦਨਯੋਗ ! ਅੱਤਵਾਦੀ ਦਾ ਕੋਈ ਵੀ ਜਾਤ, ਮਜਹਬ ਨਹੀਂ ਹੁੰਦਾ: ਲੱਖੋਵਾਲ ਆਗੂ !!

ਮੋਗਾ 23 ਅਪ੍ਰੈਲ (ਮੁਨੀਸ਼ ਜਿੰਦਲ)

ਬੁਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘੱਲ ਕਲਾਂ, ਸੀਨੀਅਰ ਆਗੂ ਮੁਕੰਦ ਕਮਲ ਬਾਘਾ ਪੁਰਾਣਾ, ਸੀਨੀਅਰ ਆਗੂ ਸਰਪੰਚ ਲਖਵੀਰ ਸਿੰਘ ਸੰਧੂਆਣਾ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ ਨੇ ਪਹਿਲਗਾਮ, ਜੰਮੂ ਕਸ਼ਮੀਰ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ ਕਿ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਹਮਲਾ ਅਤੀ ਨਿੰਦਨਯੋਗ ਹੈ। ਉਹਨਾਂ ਕਿਹਾ ਹੈ ਕਿ ਅੱਤਵਾਦੀ ਦੀ ਕੋਈ ਵੀ ਜਾਤ ਮਜਹਬ ਨਹੀਂ ਹੁੰਦਾ। ਇਸ ਲਈ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਤੇ ਇਹੋ ਜਿਹੇ ਘਟਨਾ ਕ੍ਰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਪਵੇ ਕਿ ਨਿਹੱਥੇ ਘੁੰਮਣ ਫਿਰਨ ਆਏ ਲੋਕਾਂ ਨੂੰ ਨਿਸ਼ਾਨਾ ਬਣਾ ਸਕਣ।

administrator

Related Articles

Leave a Reply

Your email address will not be published. Required fields are marked *

error: Content is protected !!