logo

ਛੇਤੀ ਕਰ ਲਵੋ ਇਹ ਕੱਮ, ਨਹੀਂ ਤਾਂ ਬੰਦ ਹੋ ਸਕਦਾ ਹੈ ਤੁਹਾਡਾ ਰਾਸ਼ਨ ਕਾਰਡ : ਸਰਤਾਜ ਸਿੰਘ !!

ਛੇਤੀ ਕਰ ਲਵੋ ਇਹ ਕੱਮ, ਨਹੀਂ ਤਾਂ ਬੰਦ ਹੋ ਸਕਦਾ ਹੈ ਤੁਹਾਡਾ ਰਾਸ਼ਨ ਕਾਰਡ : ਸਰਤਾਜ ਸਿੰਘ !!

ਮੋਗਾ, 4 ਜੂਨ, (ਮੁਨੀਸ਼ ਜਿੰਦਲ)

ਖੁਰਾਕ  ਅਤੇ ਸਿਵਲ ਸਪਲਾਈਜ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ ਜਲਦ ਤੋਂ ਜਲਦ ਸਤ ਫੀਸਦੀ E KYC ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

ਜ਼ਿਲ੍ਹਾ ਕੰਟਰੋਲਰ ਖੁਰਾਕ ਅਤੇ ਸਪਲਾਈਜ, ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਰਾਜ ਵਿੱਚ ਲਾਭਪਾਤਰੀਆਂ ਦੀ ਡਿਪੂ ਹੋਲਡਰਾਂ ਵੱਲੋਂ ਈ-ਪੋਸ ਮਸੀ਼ਨਾਂ ਤੇ ਲਾਭਪਾਤਰੀ ਦੇ ਫਿੰਗਰ ਪ੍ਰਿੰਟ ਲੈ ਕੇ E KYC ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਵੀ ਬਹੁਤ ਸਾਰੇ ਲਾਭਪਾਤਰੀਆਂ ਵੱਲੋਂ ਆਪਣੀ E KYC ਨਹੀਂ ਕਰਵਾਈ ਜਾ ਰਹੀ। ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਲਾਭਪਾਤਰੀ ਆਪਣੀ E KYC ਨਹੀਂ ਕਰਵਾਉਂਦੇ, ਉਹਨਾਂ ਦਾ ਰਾਸ਼ਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਲਾਭਪਾਤਰੀ ਜਲਦ ਤੋਂ ਜਲਦ ਆਪਣੇ ਨੇੜੇ ਦੇ ਕਿਸੇ ਵੀ ਰਾਸ਼ਨ ਡਿਪੂ ਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਈ-ਪੋਸ ਮਸ਼ੀਨ ਤੇ ਫਿੰਗਰ ਪ੍ਰਿੰਟ ਲਗਾ ਕੇ ਆਪਣੀ E KYC ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਰਾਸ਼ਨ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ।ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਦੇ ਕੁੱਲ 556104 ਲਾਭਪਾਤਰੀਆਂ ਵਿੱਚੋਂ ਅਜੇ ਤੱਕ ਸਿਰਫ 434370 ਲਾਭਪਾਤਰੀਆਂ ਵੱਲੋਂ ਆਪਣੀ E KYC ਕਰਵਾਈ ਗਈ ਹੈ, ਜੋ ਕਿ 78.11 ਫੀਸਦੀ ਬਣਦੀ ਹੈ। ਅਜੇ ਵੀ ਲਗਭਗ 121734 ਲਾਭਪਾਤਰੀਆਂ ਦੀ E KYC ਪੈਂਡਿੰਗ ਪਈ ਹੈ।

administrator

Related Articles

Leave a Reply

Your email address will not be published. Required fields are marked *

error: Content is protected !!