logo

‘ਈਚ ਵਨ ਪਲਾਂਟ ਵਨ’ ਮੁਹਿੰਮ ਤਹਿਤ, ਲਾਓ ਇਕ ਇਕ ਬੂਟਾ : ਸੈਸ਼ਨ ਜੱਜ ਧਾਲੀਵਾਲ !!

‘ਈਚ ਵਨ ਪਲਾਂਟ ਵਨ’ ਮੁਹਿੰਮ ਤਹਿਤ, ਲਾਓ ਇਕ ਇਕ ਬੂਟਾ : ਸੈਸ਼ਨ ਜੱਜ ਧਾਲੀਵਾਲ !!

ਮੋਗਾ, 5 ਜੂਨ, (ਮੁਨੀਸ਼ ਜਿੰਦਲ)

ਮਾਨਯੋਗ ਜਸਟਿਸ ਦੀਪਕ ਸਿੱਬਲ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਰਬਜੀਤ ਸਿੰਘ ਧਾਲੀਵਾਲ ਵੱਲੋ 5 ਜੂਨ, 2025 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਸਬ ਜੇਲ੍ਹਾ ਮੋਗਾ ਵਿਖੇ ਬੂਟੇ ਲਗਾਏ ਗਏ, ਅਤੇ “ਈਚ ਵਨ ਪਲਾਂਟ ਵਨ” ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਮੁਹਿੰਮ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ, ਵਣ ਵਿਭਾਗ ਮੋਗਾ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੋਗਾ ਦੇ ਸਹਿਯੋਗ ਨਾਲ ਚਲਾਈ ਜਾਵੇਗੀ।

ਜੱਜ ਕਿਰਨ ਜਯੋਤੀ, ਬੂਟਾ ਲਗਾਉਂਦੇ ਹੋਏ।

ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਸਰਬਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਅਤੇ ਵੱਧ ਰਹੇ ਪ੍ਰਦੂਸ਼ਣ ਤੋਂ ਹੋ ਰਹੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਮੁਹਿੰਮ ਦੇ ਤਹਿਤ ਮੋਗਾ ਜਿਲੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣਗੇ ਅਤੇ ਨਾਲ ਹੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇੱਕ ਜੁਡੀਸ਼ੀਅਲ ਅਫਸਰ ਸਾਹਿਬਾਨ ਵੱਲੋਂ ਇੱਕ ਇੱਕ ਬੂਟਾ ਗੋਦ ਲਿਆ ਜਾਵੇਗਾ ਅਤੇ ਉਸ ਦੀ ਦੇਖ ਰੇਖ ਦੀ ਪੂਰੀ ਜਿੰਮੇਵਾਰੀ ਚੁੱਕੀ ਜਾਵੇਗੀ।

ਇਸ ਤੋਂ ਇਲਾਵਾ ਮੌਕੇ ਤੇ ਪ੍ਰੀਤਮਪਾਲ ਸਿੰਘ ਸੁਪਰਡੈਂਟ ਸਬ ਜੇਲ ਮੋਗਾ, ਗੁਰਿੰਦਰ ਸਿੰਘ ਸੁਪਰਡੈਂਟ ਸੈਸ਼ਨ ਡਵੀਜਨ ਮੋਗਾ, ਸਮੀਰ ਗੁਪਤਾ ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਪ੍ਰੀਤਇੰਦਰ ਸਿੰਘ ਗਿੱਲ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਨਰਿੰਦਰ ਕੁਮਾਰ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਜਤਿੰਦਰ ਸਿੰਘ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ, ਮਿਸ ਉਰਵਸ਼ੀ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ ਤੇ ਮਿਸ ਜਸਪਿੰਦਰ ਕੌਰ ਸਹਾਇਕ ਲੀਗਲ ਏਡ ਡਿਫੈਂਸ ਕਾਊਂਸਲ ਵੀ ਮੌਜੂਦ ਸਨ।

ਇਸ ਮੁਹਿੰਮ ਤਹਿਤ ਨੇਚਰ ਪਾਰਕ ਮੋਗਾ ਵਿਖੇ ਵੀ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਮਿਸ ਕਿਰਨ ਜਯੋਤੀ ਅਤੇ ਵਣ ਵਿਭਾਗ ਮੋਗਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਬੂਟੇ ਲਗਾਏ ਗਏ। ਇਸ ਮੌਕੇ ਤੇ ਅਰੁਣ ਕੁਮਾਰ, ਵਣ ਰੇਂਜ ਅਫਸਰ, ਕੰਵਲਨੈਨ ਸਿੰਘ ਬੀ.ਓ. ਤੇ ਅਜੈ ਕੁਮਾਰ ਬੀ.ਓ. ਵੱਲੋਂ ਵੀ ਬੂਟੇ ਲਗਾਏ ਗਏ।

administrator

Related Articles

Leave a Reply

Your email address will not be published. Required fields are marked *

error: Content is protected !!