
ਬਾਘਾਪੁਰਾਣਾ 18 ਜੁਲਾਈ, (ਮੁਨੀਸ਼ ਜਿੰਦਲ/ ਰਿੱਕੀ ਆਨੰਦ)
ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਨੇ 25 ਜੁਲਾਈ ਨੂੰ ਸੰਗਰੂਰ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਰੈਲੀ ਤੇ ਮੁਜ਼ਾਹਰੇ ਦੇ ਸਬੰਧ ਵਿੱਚ ਬਲਾਕ ਯੂਥ ਆਗੂ ਬਲਕਰਨ ਸਿੰਘ ਵੈਰੋਕੇ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ। ਇਸ ਮੌਕੇ ਬਲਾਕ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈੱਸ ਦੇ ਨਾਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਸ਼ੁਕਰਵਾਰ ਨੂੰ ਪਿੰਡ ਰੋਡੇ ਤੇ ਰਾਜਿਆਣਾ ਵਿਖੇ, ਸੰਗਰੂਰ ਵਿਖੇ ਪੰਜਾਬ ਸਰਕਾਰ ਵੱਲੋਂ ਪੁਲਿਸ ਦੀ ਮੱਦਦ ਨਾਲ ਕੀਤੇ ਜਾ ਰਹੇ ਦਮਨ ਦੇ ਵਿਰੋਧ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਮੁਲਾਜ਼ਮ ਤੇ ਵਿੱਦਿਆਰਥੀ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਰੈਲੀ ਤੇ ਰੋਸ ਮੁਜ਼ਾਹਰੇ ਨੂੰ ਲੈ ਕੇ ਦੋ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਿੰਡਾਂ ਵਿੱਚ ਮੀਟਿੰਗ ਮੌਕੇ।

ਇਹ ਮੀਟਿੰਗਾਂ, ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਲਈ ਪੁਲਿਸ ਜ਼ਬਰੀ ਦੇ ਸਹਿਯੋਗ ਨਾਲ ਸੰਘਰਸ਼ ਲੜਨ ਵਾਲੀਆਂ ਧਿਰਾਂ ਉੱਪਰ ਅੱਤਿਆਚਾਰ ਕੀਤਾ ਜਾ ਰਿਹਾ ਹੈ, ਬਰਦਾਸ਼ਤ ਤੋਂ ਬਾਹਰ ਹੈ। ਪੰਜਾਬ ਪੁਲਿਸ ਦੀ ਤਾਕਤ ਨਾਲ ਪੰਜਾਬ ਸਰਕਾਰ ਲਗਾਤਾਰ ਆਪਣੇ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕੁਚਲਣ ਲਈ ਦਮਨ ਕਰ ਰਹੀ ਹੈ। ਜਿਸਦੇ ਵਿਰੋਧ ਵਿੱਚ ਸਾਰੀਆਂ ਧਿਰਾਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਇੱਕ ਵੱਡੇ ਸੰਘਰਸ਼ ਅਤੇ ਲੋਕ ਲਹਿਰ ਨੂੰ ਉਸਾਰ ਕੇ ਮੰਗਾਂ ਸਬੰਧੀ ਲੜਿਆ ਜਾ ਸਕੇ, ਇਸ ਲਈ ਲੋਕਾਂ ਨੂੰ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਲੋੜ ਹੈ।
ਇਸ ਦੌਰਾਨ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਸਕੱਤਰ ਲਖਵੀਰ ਸਿੰਘ, ਮੋਹਲਾ ਸਿੰਘ ਰੋਡੇ ਸਹਿ ਸਕੱਤਰ ਬਲਜੀਤ ਸਿੰਘ, ਸਾਧੂ ਸਿੰਘ ਲੰਡੇ, ਨਿਰਮਲ ਸਿੰਘ, ਛਿੰਦਾ ਸਿੰਘ ਨੱਥੂਵਾਲਾ, ਅਮਨਪ੍ਰੀਤ ਸਿੰਘ ਵੈਰੋਕੇ, ਜਗਵਿੰਦਰ ਕੌਰ ਰਾਜਿਆਣਾ, ਬੂਟਾ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ, ਮੋਹਲਾ ਸਿੰਘ, ਕਾਲਾ ਸਿੰਘ, ਜੀਤਾ, ਗੋਲਡੀ ਮਾਸਟਰ, ਮਨਜੀਤ ਸਿੰਘ, ਰੇਸ਼ਮ ਸਿੰਘ, ਤੇਜਾ, ਬਲਦੇਵ ਸਿਘ, ਜੱਗਾ ਸਿੰਘ ਰਾਜਿਆਣਾ, ਕੁਲਦੀਪ ਸਿੰਘ, ਹਰਪਾਲ ਸਿੰਘ, ਮਨਜੀਤਪਾਲ ਸਿੰਘ, ਨਛੱਤਰ ਸਿੰਘ, ਮੇਲਾ ਸਿੰਘ, ਬਲਜੀਤ ਸਿੰਘ ਰੋਡੇ ਅਤੇ ਹੋਰ ਕਿਸਾਨ ਹਾਜ਼ਰ ਹੋਏ।