
ਮੋਗਾ 23 ਜੁਲਾਈ, (ਮੁਨੀਸ਼ ਜਿੰਦਲ)
“ਸਫਾਈ ਸੇਵਕ ਯੂਨੀਅਨ ਦੀ ਚੋਣ 27 ਜੁਲਾਈ 2025 ਦਿਨ ਐਤਵਾਰ ਨੂੰ ਨਗਰ ਨਿਗਮ ਦਫਤਰ ਵਿਖੇ ਵਾਲਮੀਕੀ ਸਭਾ ਰਜਿ: ਨੰ 69 ਵੱਲੋਂ ਕਰਵਾਈ ਜਾ ਰਹੀ ਹੈ”। ਇਹ ਜਾਣਕਾਰੀ, ਵਾਲਮੀਕੀ ਸਭਾ ਦੇ ਪ੍ਰਧਾਨ ਅਰੁਣ ਬੋਹਤ ਵੱਲੋਂ ਮੀਡਿਆ ਕਰਮੀਆਂ ਨਾਲ ਸਾਂਝੀ ਕੀਤੀ ਗਈ।

ਇਹਨਾਂ ਚੌਣਾਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਤੇ ਚੌਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ, ਅਰੁਣ ਬੋਹਤ ਦੀ ਪ੍ਰਧਾਨਗੀ ਵਿੱਚ ਸਭਾ ਦਾ ਇੱਕ ਵਫਦ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੂੰ ਮਿਲਿਆ। ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦੇਕੇ ਮੰਗ ਕੀਤੀ ਕਿ 27 ਜੁਲਾਈ 2025 ਨੂੰ ਸਭਾ ਦੀ ਚੌਣਾਂ ਲਈ ਸਿਕਿਉਰਟੀ ਦਾ ਇੰਤਜ਼ਾਮ ਕਰਵਾਇਆ ਜਾਵੇ। ਡੀਐਸਪੀ ਗੁਰਪ੍ਰੀਤ ਸਿੰਘ ਵੱਲੋਂ ਵਾਲਮੀਕੀ ਸਭਾ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸਿਕਿਉਰਟੀ ਦਾ ਇੰਤਜ਼ਾਮ ਕਰਵਾ ਦੇਣਗੇ।
ਇਸ ਮੌਕੇ ਵਾਲਮੀਕਿ ਸਭਾ ਦੇ ਜਨਰਲ ਸਕੱਤਰ ਹੈਪੀ ਚੌਂਬੜ, ਸੀਨੀਅਰ ਵਾਈਸ ਪ੍ਰਧਾਨ ਨਿਰੋਤਮ ਬੋਹਤ, ਸਾਬਕਾ ਪ੍ਰਧਾਨ ਸ਼ਮੀ ਬੋਹਤ, ਭਾਵਾਧਸ ਤੋਂ ਰਾਜ ਕੁਮਾਰ ਗੋਲੂ ਆਦਿ ਹਾਜ਼ਰ ਸਨ।