
ਮੋਗਾ 01 ਅਕਤੂਬਰ, (ਮੁਨੀਸ਼ ਜਿੰਦਲ)
ਮੁਲਾਜ਼ਮ ਜਥੇਬੰਦੀਆਂ ਨੂੰ ਅਨੇਕਾਂ ਵਾਰ ਪੰਜਾਬ ਤੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈਂਦਾ ਹੈ। ਕੁਝ ਅਜਿਹਾ ਦੁਖਦ ਨਜ਼ਾਰਾ ਬੁੱਧਵਾਰ ਨੂੰ ਉਦੋਂ ਵੇਖਣ ਨੂੰ ਮਿਲਿਆ ਜਦੋਂ ਆਵਦੀ ਜਥੇਬੰਦੀ ਦੇ ਸੱਦੇ ਤੇ ਮੁਲਾਜ਼ਮ ਜ਼ਿਲਾ ਸਕੱਤਰੇਤ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਗਏ।

ਕੀ ਕਾਰਨ ਸੀ ਇਸ ਭੁੱਖ ਹੜਤਾਲ ਦਾ ? ਇਸ ਸਬੰਧੀ ਜਥੇਬੰਦੀ ਦੇ ਇੱਕ ਸੀਨੀਅਰ ਆਗੂ ਨਿਰਮਲ ਸਿੰਘ ਨੇ “ਮੋਗਾ ਟੁਡੇ ਨਿਊਜ਼” ਦੀ ਟੀਮ ਨਾਲ ਗੱਲਬਾਤ ਕੀਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਆਗੂ ਗੁਰਸ਼ਰਨ ਸਿੰਘ ਰਾਊਵਾਲ, ਕੰਵਲਜੀਤ ਸਿੰਘ ਕਿਸ਼ਨਪੁਰਾ, ਅਵਤਾਰ ਸਿੰਘ ਧਾਲੀਵਾਲ, ਬੀਰ ਦਵਿੰਦਰ ਸਿੰਘ, ਨਿਤਿਨ ਗਰਗ, ਨਿਰਮਲ ਸਿੰਘ ਮਾਹਲਾ, ਪਲਵਿੰਦਰ ਸਿੰਘ ਪੀਐਸਪੀਸੀਐਲ ਮਹਿੰਦਰ ਸਿੰਘ ਡਰੋਲੀ, ਕਾਮਰੇਡ ਗੁਰਮੇਲ ਸਿੰਘ ਰੱਜੀਵਾਲਾ, ਸੱਤਿਅਮ ਪ੍ਰਕਾਸ਼ PWD ਰਾਜੂ ਸਿੰਘ, ਗੁਰਨੈਬ ਸਿੰਘ PWD ਲਖਵਿੰਦਰ ਸਿੰਘ ਲੰਡੇਕੇ ਵਾਟਰ ਸਪਲਾਈ ਵਿਭਾਗ ਆਦਿ ਵੀ ਹਾਜ਼ਰ ਸਨ।

