logo

DC ਦਫਤਰ ਕਰਮਚਾਰੀ ਯੂਨੀਅਨ ਨੇ ਮਨਾਈ ਜਿਲਾ ਮੋਗਾ ਦੀ 30ਵੀਂ ਵਰ੍ਹੇਗੰਢ, DC ਨੇ ਕੀਤੀ ਰਹਿਨੁਮਾਈ 

DC ਦਫਤਰ ਕਰਮਚਾਰੀ ਯੂਨੀਅਨ ਨੇ ਮਨਾਈ ਜਿਲਾ ਮੋਗਾ ਦੀ 30ਵੀਂ ਵਰ੍ਹੇਗੰਢ, DC ਨੇ ਕੀਤੀ ਰਹਿਨੁਮਾਈ 

ਮੋਗਾ, 24 ਨਵੰਬਰ (ਮੁਨੀਸ਼ ਜਿੰਦਲ)

ਜ਼ਿਲ੍ਹਾ ਮੋਗਾ 24 ਨਵੰਬਰ 1995 ਨੂੰ ਹੋਂਦ ਵਿੱਚ ਆਇਆ ਸੀ, ਅੱਜ 24 ਨਵੰਬਰ 2025 ਨੂੰ ਇਸਨੂੰ ਹੋਂਦ ਵਿੱਚ ਆਏ 30 ਸਾਲ ਪੂਰੇ ਹੋ ਗਏ ਹਨ। ਜ਼ਿਲ੍ਹਾ ਮੋਗਾ ਦੀ 30ਵੀਂ ਵਰ੍ਹੇਗੰਢ ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਜਿਲ੍ਹਾ ਮੋਗਾ ਵੱਲ਼ੋ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਰਹਿਨੁਮਾਈ ਹੇਠ ਮਨਾਈ ਗਈ। ਇਸ ਸਮਾਰੋਹ ਵਿੱਚ ਸਮੂਚੇ ਡੀ.ਸੀ. ਦਫਤਰ ਮੋਗਾ ਦੇ ਅਮਲੇ ਤੋਂ ਇਲਾਵਾ ਸਾਲ 1995 ਤੋਂ ਹੁਣ ਤੱਕ ਦੇ ਡੀ.ਸੀ. ਦਫਤਰ ਮੋਗਾ ਦੇ ਰਿਟਾਇਰਡ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਰੋਹ ਵਿੱਚ ਉਹਨਾ ਵੱਲੋਂ ਜ਼ਿਲ੍ਹਾ ਮੋਗਾ ਸ਼ੁਰੂ ਕਰਨ ਸਮੇਂ ਆਈਆਂ ਮੁਸ਼ਕਿਲਾਂ ਅਤੇ ਤਜੁਰਬਾ ਸਾਂਝਾ ਕੀਤਾ ਗਿਆ।

DC ਸੇਤੀਆ, ਯੂਨੀਅਨ ਦੇ ਔਹਦੇਦਾਰ ਤੇ ਹੋਰ ਪਤਵੰਤੇ, ਇਕ ਸਾਂਝੀ ਤਸਵੀਰ ਵਿੱਚ।

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਸਾਰੇ ਰਿਟਾਇਰਡ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਲਈ ਮੌਜੂਦਾ ਕਰਮੀਆਂ ਵਾਂਗ ਸੇਵਾ ਮੁਕਤ ਕਰਮੀ ਵੀ ਮਹੱਤਵਪੂਰਨ ਭੂਮਿਕਾ ਰੱਖਦੇ ਹਨ, ਕਿਉਂਕਿ ਸੇਵਾ ਮੁਕਤ ਹੋ ਚੁੱਕੇ ਮੁਲਾਜਮਾਂ ਦੀ ਦੇਖ ਰੇਖ ਹੇਠ ਨਵੇਂ ਕਰਮੀਆਂ ਵੱਲੋਂ ਕੰਮ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਅਮਲਾ, ਸੇਵਾ ਮੁਕਤ ਹੋ ਚੁੱਕੇ ਅਮਲੇ ਦੇ ਤਜਰਬਿਆਂ ਨੂੰ ਵਰਤ ਕੇ ਪ੍ਰਸ਼ਾਸ਼ਨਿਕ ਕੰਮਾਂ ਨੂੰ ਤਹਿ ਸਮਾਂ ਸੀਮਾਂ ਵਿੱਚ ਕਰਨ ਨੂੰ ਤਰਜੀਹ ਦੇਵੇ। ਉਹਨਾਂ ਇਹ ਵੀ ਕਿਹਾ ਕਿ ਸੇਵਾ ਮੁਕਤ ਕਰਮੀ ਜਦੋਂ ਵੀ ਦਫਤਰ ਆਉਣ ਉਹਨਾਂ ਦਾ ਉਚਿੱਤ ਮਾਨ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਾਰੇ ਕਰਮਚਾਰੀ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਸ ਲਈ ਮੌਜੂਦਾ ਕਰਮੀ ਆਪਣੀ ਨੌਕਰੀ ਪੂਰਨ ਇਮਾਨਦਾਰੀ ਨਾਲ ਕਰਕੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਪੂਰਨ ਪਾਰਦਸ਼ਤਾ ਨਾਲ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਕਰਨ।

ਇਸ ਮੋਕੇ ਤੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਲਕਸ਼ੇ ਗੁਪਤਾ, ਸੁਪਰਡੰਟ ਗਰੇਡ 1 ਜੁਗਿੰਦਰ ਜੀਰਾ, ਸੁਪਰਡੰਟ ਗਰੇਡ 2 ਪ੍ਰਵੀਨ ਕੁਮਾਰ, ਸੁਪਰਡੰਟ ਗਰੇਡ 2 ਗੁਰਮੇਲ ਸਿੰਘ, ਸੁਪਰਡੰਟ ਗਰੇਡ 2 ਹਰਮੀਤ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਦਲਬੀਰ ਸਿੰਘ ਸਿੱਧੂ, ਜਿਲ੍ਹਾ ਜਨਰਲ ਸਕੱਤਰ ਸੰਦੀਪ ਕੁਮਾਰ, ਸਮੂਹ ਜਿਲ੍ਹਾ ਬਾਡੀ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਮੋਗਾ ਅਤੇ ਸਮੂਹ ਡੀ.ਸੀ. ਦਫਤਰ ਦੇ ਕਰਮਚਾਰੀ ਸ਼ਾਮਲ ਹੋਏ।

ਸੇਵਾ ਮੁਕਤ ਕਰਮੀਆਂ ਨੇ ਜ਼ਿਲ੍ਹਾ ਮੋਗਾ ਦੀ ਤਰੱਕੀ ਲਈ ਆਪਣਾ ਨਿਰੰਤਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ।

administrator

Related Articles

Leave a Reply

Your email address will not be published. Required fields are marked *

error: Content is protected !!