logo

ਮਲਕੀਅਤ ਸਿੰਘ ਸਿੱਧੂ ਯਾਦਗਾਰੀ 3 ਰੋਜਾ ਹਾਕੀ ਟੂਰਨਾਮੈਂਟ ਸਮਾਪਤ ! ਮੰਤਰੀ ਖੁੱਡੀਆਂ ਨੇ ਵੰਡੇ ਇਨਾਮ !!

ਮਲਕੀਅਤ ਸਿੰਘ ਸਿੱਧੂ ਯਾਦਗਾਰੀ 3 ਰੋਜਾ ਹਾਕੀ ਟੂਰਨਾਮੈਂਟ ਸਮਾਪਤ ! ਮੰਤਰੀ ਖੁੱਡੀਆਂ ਨੇ ਵੰਡੇ ਇਨਾਮ !!

ਲੜਕਿਆਂ ਦੀ ਬਠਿੰਡਾ ਤੇ ਲੜਕੀਆਂ ਦੀ ਰਾਮਪੁਰ ਟੀਮ ਰਹੀ ਜੇਤੂ !

ਮੋਗਾ, 12 ਜਨਵਰੀ (ਗਿਆਨ ਸਿੰਘ)

ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਗਰਾਊਡ ਵਿਚ ਸਪੋਰਟਸ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਵਲੋ ਸਾਬਕਾ ਮੰਤਰੀ ਪੰਜਾਬ ਮਲਕੀਅਤ ਸਿੰਘ ਸਿੱਧੂ ਦੀ ਯਾਦ ਵਿੱਚ ਤਿੰਨ ਰੋਜ਼ਾ 25ਵਾਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਇਨਾਮ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਉਹਨਾਂ ਸਵਰਗੀ ਮਲਕੀਅਤ ਸਿੰਘ ਸਿੱਧੂ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸਰਧਾਜਲੀ ਭੇੰਟ ਕੀਤੀ।.ਉਹਨਾਂ ਹਾਕੀ ਗਰਾਊਡ ਵਿਚ ਫਾਇਨਲ ਮੈਚ ਖੇਡਣ ਵਾਲੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਸੰਬੋਧਨ ਕਰਦਿਆਂ ਸੁਸਾਇਟੀ  ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰੱਖਦੀਆਂ ਹਨ। ਉਹਨਾਂ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਨਾਲ ਜੁੜੇ ਰਹਿਣ ਨਾਲ ਭਵਿੱਖ ਉਜਲ ਬਣਦਾ ਹੈ। ਖਿਡਾਰੀਆਂ ਨੂੰ ਰੋਜ਼ਗਾਰ ਵਿਚ ਵਧੇਰੇ ਮੌਕੇ ਮਿਲਦੇ ਹਨ। ਉਹਨਾੰ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਖੇਡਾਂ ਵਤਨ ਦੀਆਂ ਕਰਵਾ ਕੇ ਪਿੰਡ, ਬਲਾਕ, ਜਿਲਾ ਤੇ ਰਾਜ ਪੱਧਰ ਤੱਕ ਖੇਡਾਂ ਵਿਚ ਪੰਜ ਸਾਲ ਤੋੰ ਸੱਠ ਸਾਲ ਦੇ ਖਿਡਾਰੀਆਂ ਨੂੰ ਮੌਕਾ ਦਿੱਤਾ। ਉਹਨਾਂ ਦਸਿਆ ਕਿ ਅੰਤਰਰਾਸ਼ਟਰੀ ਪੱਧਰ ਦੇ ਨੌ ਖਿਡਾਰੀਆਂ ਨੂੰ ਪੀ.ਸੀ.ਅੇਸ ਤੇ ਪੀ.ਪੀ.ਅੇਸ ਭਰਤੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਘੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਦਾਰ ਮਲਕੀਅਤ ਸਿੰਘ ਸਿੱਧੂ ਨੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਦਿਆਂ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਜੱਥੇਦਾਰ ਤੋਤਾ ਸਿੰਘ, ਸ ਮਲਕੀਅਤ ਸਿੰਘ ਸਿੱਧੂ, ਉਹਨਾਂ ਦੇ ਪਿਤਾ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਅਕਾਲੀ ਸਰਕਾਰ ਸਮੇ ਮਿਲਕੇ ਕੰਮ ਕੀਤਾ। ਲੋਕਾਂ ਨੇ 1989 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਵੱਡੇ ਫਰਕ ਨਾਲ ਜਿੱਤ ਦਵਾਈ। ਉਹਨਾਂ ਕਿਹਾ ਕਿ ਸਾਨੂੰ ਹਮੇਸਾ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ, ਜਿੰਨਾਂ ਦੇ ਮਨ ਵਿਚ ਲੋਕ ਭਲਾਈ ਲਈ ਚੇਤਨਾ ਹੈ। ਉਹਨਾਂ ਸੁਸਾਇਟੀ ਨੂੰ ਅਖਿਤਆਰੀ ਫੰਡ ਵਿਚੋੰ ਇੱਕ ਲੱਖ ਰੁਪੈ ਦੇਣ ਦਾ ਅੇਲਾਨ ਕੀਤਾ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ, ਲੜਕੀਆਂ ਦੀ ਟੀਮ ਨੂੰ ਇਨਾਮ ਵੰਡਦੇ ਹੋੇਏ। (ਫੋਟੋ: ਡੈਸਕ)

ਮਲਕੀਅਤ ਸਿੰਘ ਸਿੱਧੂ ਯਾਦਗਾਰੀ ਹਾਕੀ ਟੂਰਨਾਮੈਂਟ ਵਿੱਚ ਮੰਤਰੀ ਗੁਰਮੀਤ ਖੁੱਡੀਆਂ ਸੱਬੋਧਨ ਕਰਦੇ ਹੋਏ।(ਫੋਟੋ: ਡੈਸਕ)

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਨੇ ਲੜਕੀਆਂ ਦੀਆਂ ਫਾਇਨਲ ਵਿਚ ਖੇਡੀਆਂ ਟੀਮਾਂ ਨੂੰ ਅਸ਼ੀਰਵਾਦ ਦਿੱਤੇ ਤੇ ਇਨਾਮ ਵੰਡੇ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸ ਬਲਜਿੰਦਰ ਸਿੰਘ ਬਰਾੜ (ਮੱਖਣ) ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਦੁਨੀਆਂ ਦੇ ਕੈੰਸਰ ਖਾਤਮੇ ਲਈ ਅਬੈੰਸ਼ਡਰ ਕੁਲਵੰਤ ਸਿੰਘ ਧਾਲੀਵਾਲ, ਨੈਸਲੇ ਦੇ ਹਿਊਮਨ ਰਿਸੋਰਸ ਮੈਨੇਜਰ ਅਲੋਕ ਕੁਮਾਰ ਵਿਸ਼ੇਸ ਤੌਰ ਤੇ ਸਾਮਲ ਹੋਏ। ਚੇਅਰਮੈਨ ਜਸਪਾਲ ਸਿੰਘ ਸਿੱਧੂ ਨੇ ਦਸਿਆ ਕਿ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਵਿਚੋ ਲੜਕਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਨੇ ਭਾਗ ਲਿਆ। ਖਿਡਾਰੀਆਂ ਵਿੱਚ ਟੂਰਨਾਮੈਂਟ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 

ਅੱਜ ਲੜਕਿਆਂ ਦੇ ਫਾਇਨਲ ਮੈਚ ਵਿਚ ਰਾਮਪੁਰ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਦੋ-ਇੱਕ ਦੇ ਫਰਕ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ। ਇਸ ਮੈਚ ਵਿਚ ਮੈਨ ਆਫ ਦੀ ਮੈਚ ਨਿੱਤਨ (ਸੰਗਰੂਰ) ਤੇ ਮੈਨ ਆਫ ਦਾ ਟੂਰਨਾਮੈੰਟ ਹਰਸ਼ਦੀਪ ਸਿੰਘ (ਸੰਗਰੂਰ) ਬਣੇ। ਲੜਕੀਆਂ ਦੇ ਫਾਇਨਲ ਮੈਚ ਵਿਚ ਬਠਿੰਡਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਇੱਕ- ਜੀਰੋ ਦੇ ਫਰਕ ਨਾਲ ਹਰਾਇਆ। ਇਸ ਮੈਚ ਵਿਚ ਵੋਮੈਨ ਆਫ ਮੈਚ ਸਾਕਸ਼ੀ (ਸੰਗਰੂਰ) ਤੇ ਵੋਮੈਨ ਆਫ ਟੂਰਨਾਮੈੰਟ ਸੁਖਵੀਰ ਕੌਰ (ਬਠਿੰਡਾ) ਬਣੇ। ਸ ਗੁਰਮੀਤ ਸਿੰਘ ਖੁੱਡੀਆਂ ਕੈਬਨਿੱਟ ਮੰਤਰੀ ਪੰਜਾਬ ਨੇ ਜੇਤੂ ਲੜਕਿਆਂ ਤੇ ਦੂਜੇ ਨੰਬਰ ਤੇ ਰਹੀਆਂ ਟੀਮਾਂ ਨੂੰ ਸ਼ੀਲਡਾਂ ਤੇ ਨਕਦ ਇਨਾਮ ਵੰਡੇ।

ਇਸ ਮੌਕੇ ਤੇ ਚੀਫ ਐਡਵਾਈਜਰ ਗੁਰਚਰਨ ਸਿੰਘ ਗਿੱਲ, ਪ੍ਰਧਾਨ ਪਰਮਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਬੇਅੰਤ ਸਿੰਘ ਸਿੱਧੂ, ਜਨਰਲ ਸੈਕਟਰੀ ਓਮ ਪ੍ਰਕਾਸ਼ ਸ਼ਰਮਾ, ਅਵਤਾਰ ਸਿੰਘ ਹੇਅਰ ਸਾਬਕਾ ਜਿਲਾ ਅਟਾਰਨੀ, ਪਿ੍ੰਸੀਪਲ ਕੁਲਵੰਤ ਸਿੰਘ ਕਲਸੀ, ਗੁਰਸ਼ਰਨ ਸਿੰਘ ਗਿੱਲ, ਕਾਕਾ ਸੁਖਜਿੰਦਰ ਸਿੰਘ ਬਲਖੰਡੀ, ਜਸਵੰਤ ਸਿੰਘ ਦਾਨੀ, ਪਰਮਜੀਤ ਸਿੰਘ ਚੂਹੜਚੱਕ, ਨਰਿੰਦਰਪਾਲ ਸਿੰਘ ਸਹਾਰਨ, ਪਰਮਜੀਤ ਸਿੰਘ ਵਿੱਕੀ, ਮਹਿੰਦਰ ਸਿੰਘ ਮਿੰਦੀ ਤੋ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ, ਪੰਚ ਤੇ ਖੇਡ ਪ੍ਰੇਮੀ ਸ਼ਾਮਲ ਸਨ।

administrator

Related Articles

Leave a Reply

Your email address will not be published. Required fields are marked *

error: Content is protected !!