

ਮੋਗਾ 27 ਜਨਵਰੀ (ਗਿਆਨ ਸਿੰਘ)
ਮੋਗਾ ਨਿਵਾਸੀ ਮਜ਼ਦੂਰ ਮਹਿੰਦਰ ਸਿੰਘ ਦੀ ਲੱਤ ਕੰਮ ਕਰਦੇ ਵਕਤ ਟੁੱਟ ਗਈ ਸੀ। ਉਸ ਕੋਲ ਪੈਸੇ ਨਾ ਹੋਣ ਕਾਰਨ ਲੱਤ ਨੀਮ ਹਕੀਮ ਕੋਲੋਂ ਪਲੱਸਤਰ ਕਰਵਾ ਲਈ ਪਰ ਲੱਤ ਸਹੀ ਨਹੀਂ ਬੱਝੀ ਤੇ ਦਰਦ ਹੋਣ ਲੱਗ ਪਿਆ। ਉਸ ਦੀ ਲੱਤ ਦਾ ਉਪਰੇਸ਼ਨ ਕਰਾਉਣ ਲਈ ਡਾਕਟਰ ਸਤੀਸ਼ ਗੋਇਲ ਕੋਲ ਲੈਕੇ ਗਏ, ਲੇਕਿਨ ਪੈਸੇ ਨਾ ਹੋਣ ਕਰਕੇ ਇਲਾਜ ਅਧੂਰਾ ਹੀ ਰਹਿ ਗਿਆ। ਮਹਿੰਦਰ ਸਿੰਘ ਨੇ ਕਿਸੇ ਤਰਾਂ “ਗੁਰੂ ਨਾਨਕ ਸਾਹਿਬ ਭਲਾਈ ਟਰੱਸਟ ਹਾਂਗਕਾਂਗ” ਦੀ ਟੀਮ ਤੱਕ ਪਹੁੰਚ ਕੀਤੀ। ਗੁਰੂ ਨਾਨਕ ਸਾਹਿਬ ਭਲਾਈ ਟ੍ਰਸਟ, ਹਾਂਗਕਾਂਗ ਦੀ ਟੀਮ ਨੇ ਪੜ੍ਤਾਲ ਕਰਕੇ 15000 ਰੁਪਏ ਇਲਾਜ ਵਾਸਤੇ ਭੇਜੇ। ਇਹ ਰਕਮ ਟੀਮ ਦੇ ਸੇਵਾਦਾਰ ਬਲਦੇਵ ਸਿੰਘ “ਬੁੱਧ ਸਿੰਘ ਵਾਲਾ” ਨੇ ਸਤੀਸ਼ ਗੋਇਲ ਦੇ ਹਸਪਤਾਲ ਜਾ ਕੇ ਮਹਿੰਦਰ ਸਿੰਘ ਨੂੰ ਦਿੱਤੇ। ਮਹਿੰਦਰ ਸਿੰਘ ਦੇ ਪਰਿਵਾਰ ਨੇ ਹਾਂਗਕਾਂਗ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਦੀ ਚੜਦੀ ਕਲਾ ਦੀ ਅਰਦਾਸ ਕੀਤੀ।

