

ਮੋਗਾ 31 ਜਨਵਰੀ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ ਦੀ ਅਗਵਾਈ ਹੇਠ ਪਿੰਡ ਚੋਟੀਆਂ ਖੁਰਦ ਵਿਖੇ ਕਿਸਾਨਾਂ ਦੀ ਇਕੱਤਰਤਾ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਬਲਦੇਵ ਸਿੰਘ ਚੋਟੀਆਂ, ਜ਼ਿਲਾ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ ਹਾਜ਼ਰ ਹੋਏ। ਇਸ ਮੌਕੇ ਤੇ ਬੀ.ਕੇ.ਯੂ ਲੱਖੋਵਾਲ ਵੱਲੋਂ ਪਿੰਡ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਜਸਵੀਰ ਸਿੰਘ ਇਕਾਈ ਪ੍ਰਧਾਨ, ਬਲਦੇਵ ਸਿੰਘ ਖਜਾਨਚੀ, ਗੁਰਬਚਨ ਸਿੰਘ ਪ੍ਰਚਾਰ ਸਕੱਤਰ, ਗੁਰਸੇਵਕ ਸਿੰਘ ਜਨਰਲ ਸਕੱਤਰ, ਹਰਭਗਵਾਨ ਸਿੰਘ ਮੀਤ ਪ੍ਰਧਾਨ ਆਦਿ ਬਹੁਤ ਗਿਣਤੀ ਸਾਥੀ ਮੈਂਬਰ ਚੁਣੇ ਗਏ। ਇਸ ਸਮੇਂ ਚੁਣੇ ਗਏ ਇਕਾਈ ਪ੍ਰਧਾਨ ਤੇ ਸਮੁੱਚੀ ਟੀਮ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਹਰ ਟਾਈਮ ਯੂਨੀਅਨ ਦੀ ਬੇਹਤਰੀ ਲਈ ਵੱਧ ਚੜ ਕੇ ਕੰਮ ਕਰਾਂਗੇ ਤੇ ਸੰਘਰਸ਼ ਨੂੰ ਅੱਗੇ ਤੋਰਾਂਗੇ। ਇਸ ਸਮੇਂ ਕਮਰ ਸਿੰਘ, ਨਿਰਮਲ ਸਿੰਘ, ਗੁਰਸੇਵਕ ਸਿੰਘ ਸੰਧੂ, ਰਾਮ ਕਿਸ਼ਨ ਸਿੰਘ, ਗੁਰਬਚਨ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।

