
ਮੋਗਾ 1 ਫਰਵਰੀ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਬੱਜਟ ਨੂੰ ਕਿਸਾਨ ਵਿਰੋਧੀ ਦਸਦੇ ਹੋਏ ਇਸਨੂੰ ਮੁੱਢ ਤੋਂ ਖਾਰਿਜ ਕੀਤਾ ਹੈ। BKU ਲੱਖੋਵਾਲ ਨੇ ਪੱਤਰਕਾਰਾਂ ਨੂੰ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਕਿਸਾਨਾਂ ਵੱਲੋਂ ਬੜੇ ਹੀ ਚਾਅ ਨਾਲ ਬੈਠ ਕੇ ਬੜੀਆਂ ਉਮੀਦਾਂ ਲਾ ਕੇ ਬਜਟ ਸੈਸ਼ਨ ਦੇਖਿਆ ਗਿਆ। ਭਾਰਤ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਕਹੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ। ਲੇਕਿਨ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋਂ, ਮੰਦਰਜੀਤ ਸਿੰਘ ਮਨਾਵਾਂ, ਹਰਜੀਤ ਸਿੰਘ ਮਨਾਵਾਂ, ਲਖਵਿੰਦਰ ਸਿੰਘ ਰੌਲੀ, ਪ੍ਰਕਾਸ਼ ਸਿੰਘ ਦੁਨੇਕੇ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਵਿੱਤ ਮੰਤਰੀ ਨੇ ਭਾਰਤ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜੋ ਬਜਟ ਵਿੱਚ ਕਿਸਾਨ ਲਈ ਸਿਰਫ ਤੇ ਸਿਰਫ ਲਿਮਿਟ ਦੀ ਰਾਸ਼ੀ 3 ਲੱਖ ਤੋਂ ਵਧਾ ਕੇ 5 ਲੱਖ ਕੀਤੀ ਹੈ। ਕਿਸਾਨਾਂ ਲਈ ਕੋਈ ਵੀ ਅਗਾਂਹ ਵਧੂ ਸਕੀਮ ਨਹੀਂ ਲੈ ਕੇ ਆਏ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਭਾਰਤ ਦੀ ਮੋਦੀ ਸਰਕਾਰ ਹਮੇਸ਼ਾ ਹੱਥ ਖੜੇ ਕਰਕੇ ਕਹਿੰਦੀ ਰਹੀ ਹੈ ਕਿ ਅਸੀ ਕਿਸਾਨ ਦੀ ਆਮਦਨ ਦੁਗਣੀ ਕਰ ਦੇਵਾਂਗੇ। ਪਰ ਜਿਸ ਤਰ੍ਹਾਂ ਅੱਜ ਭਾਰਤ ਦੀ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਹੈ, ਉਹਨਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਕਿਸਾਨਾਂ ਨੂੰ ਦੇਣ ਲਈ ਭਾਰਤ ਸਰਕਾਰ ਕੋਲ ਕੁਜ ਵੀ ਨਹੀਂ ਹੈ। ਕਿਸਾਨ ਆਪਣੇ ਬਲਬੂਤੇ ਹੀ ਜੇ ਕੁਝ ਕਰ ਸਕਦੇ ਹਨ ਤਾਂ ਕਰ ਲੈਣ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸ ਬਜਟ ਨੂੰ ਮੁੱਢ ਤੋਂ ਖਾਰਜ ਕਰਦੀ ਹੈ ਅਤੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਜੋ ਕਿਸਾਨ ਅਤੇ ਕਿਸਾਨੀ ਨੂੰ ਮਾਰਨ ਦੇ ਰਾਹ ਤੁਲੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਭਾਰਤ ਦੀ ਸਰਕਾਰ ਨੇ ਜੋ ਵਿੱਤ ਮੰਤਰੀ ਰਾਹੀਂ ਬਜਟ ਪੇਸ਼ ਕੀਤਾ ਹੈ, ਉਸ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਵੰਡੇ ਗਏ ਹਨ। ਸਰਕਾਰ ਨੂੰ ਇਹ ਨਹੀਂ ਪਤਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ। ਕਾਰਪੋਰੇਟ ਘਰਾਣੇ ਤਾਂ ਸਿਰਫ ਤੇ ਸਿਰਫ ਆਪਣਾ ਮੁਨਾਫਾ ਦੇਖਦੇ ਹਨ। ਉਹਨਾਂ ਨੂੰ ਦੇਸ਼ ਦੇ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਬਜਟ ਤੇ ਸਾਨੂੰ ਬੜੀਆਂ ਆਸਾਂ ਸੀ ਕਿ ਸਰਕਾਰ ਕਿਸਾਨਾਂ ਨੂੰ ਜਰੂਰ ਕੋਈ ਨਾ ਕੋਈ ਫਾਇਦਾ ਪਹੁੰਚਾਏਗੀ। ਪਰ ਇਹ ਸਰਕਾਰ ਕਿਸਾਨ ਵਿਰੋਧੀ ਹੈ।

ਇੱਥੇ ਜਿਕਰਯੋਗ ਹੈ ਕਿ ਜਿਲਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਬਲਾਕ ਪ੍ਰਧਾਨ ਨਿਰਮਲ ਸਿੰਘ ਕਾਲੀਏ ਵਾਲਾ, ਹਰਨੇਕ ਸਿੰਘ ਫਤਿਹਗੜ੍ਹ, ਗੁਲਜਾਰ ਸਿੰਘ ਘਲਕਲਾਂ ਸੂਬਾ ਆਗੂ, ਸੂਬਾ ਆਗੂ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਆਗੂ ਗੁਰਬਚਨ ਸਿੰਘ ਚੰਨੂਵਾਲਾ, ਸੂਬਾ ਆਗੂ ਸਾਹਿਬ ਸਿੰਘ ਬੋਗੇਵਾਲਾ, ਜਰਨੈਲ ਸਿੰਘ ਤਖਾਣ ਵੱਧ ਸੂਬਾ ਆਗੂ, ਸੁਖਦੇਵ ਸਿੰਘ ਚੋਟੀਆਂ ਸਾਬਕਾ ਜਿਲਾ ਮੀਤ ਪ੍ਰਧਾਨ, ਲਖਵੀਰ ਸਿੰਘ ਸਾਬਕਾ ਸਰਪੰਚ ਸੰਧੂਆਣਾ, ਗੁਰਮੀਤ ਸਿੰਘ ਸੰਧੂਆਣਾ, ਪ੍ਰਧਾਨ ਨਿਰਮਲ ਸਿੰਘ ਭਲੂਰ, ਜ਼ਿਲਾ ਆਗੂ ਗੁਰਮੇਲ ਸਿੰਘ ਡਰੋਲੀ ਭਾਈ, ਸੂਬਾ ਆਗੂ ਸੂਰਤ ਸਿੰਘ ਕਾਦਰ ਵਾਲਾ, ਸੂਬਾ ਆਗੂ ਮੋਹਨ ਸਿੰਘ ਜੀਂਦੜਾਂ, ਸੂਬਾ ਆਗੂ ਪ੍ਰੀਤਮ ਸਿੰਘ ਬਾਘਾ ਪੁਰਾਣਾ, ਕੁਲਵੰਤ ਸਿੰਘ ਮੁਡੀ ਜਮਾਲ, ਸੁਰਿੰਦਰ ਸਿੰਘ ਸੰਧੂਆਂਣਾ, ਸੁਖਚੈਨ ਸਿੰਘ ਬਰਾੜ ਚੱਕ ਕੰਨੀਆ ਕਲਾਂ, ਮੋਦਨ ਸਿੰਘ ਨਿਧਾਂਵਾਲਾ, ਅਮਰਜੀਤ ਸਿੰਘ ਮਾਣੂੰਕੇ, ਬਲਾਕ ਪ੍ਰਧਾਨ ਸੁਖਵੀਤ ਸਿੰਘ, ਸੁਖਵੰਤ ਸਿੰਘ ਖੋਟੇ, ਬਲਾਕ ਪ੍ਰਧਾਨ ਜਸਵੰਤ ਸਿੰਘ ਪੰਡੋਰੀ, ਬਲਾਕ ਪ੍ਰਧਾਨ ਪਿਛੌਰਾ ਸਿੰਘ ਮੁੰਡੀ ਜਮਾਲ, ਬਲਾਕ ਪ੍ਰਧਾਨ ਜਸਵੀਰ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਦੇਵ ਸਿੰਘ ਬਰਾੜ ਅਲੱਗ ਅਲੱਗ ਆਗੂਆਂ ਨੇ ਫੋਨ ਤੇ ਬਜਟ ਨੂੰ ਕਿਸਾਨ ਵਿਰੋਧੀ ਦੱਸਿਆ।