logo

‘ਕੁਦਰਤਵਾਦੀ ਵਿਚਾਰ ਮੰਚ’ ਦੀ ਮੀਟਿੰਗ ਵਿੱਚ ਗੀਤਾਂ ਤੇ ਰਚਨਾਵਾਂ ਨੇ ਬਣਿਆ ਸਮਾਂ !!

‘ਕੁਦਰਤਵਾਦੀ ਵਿਚਾਰ ਮੰਚ’ ਦੀ ਮੀਟਿੰਗ ਵਿੱਚ ਗੀਤਾਂ ਤੇ ਰਚਨਾਵਾਂ ਨੇ ਬਣਿਆ ਸਮਾਂ !!

ਮੋਗਾ 1 ਫਰਵਰੀ (ਗਿਆਨ ਸਿੰਘ)

ਕੁਦਰਤਵਾਦੀ ਵਿਚਾਰ ਮੰਚ ਦੇ ਮੇਮ੍ਬਰਾਂ ਨੇ ਨੇਚਰ ਪਾਰਕ ਵਿਖੇ ਇਕ ਅਹਿਮ ਮੀਟਿੰਗ ਕੀਤੀ। ਸੰਸਥਾ ਦੇ ਪ੍ਰਧਾਨ ਅਸ਼ੋਕ ਚਟਾਨੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗਿਆਨ ਸਿੰਘ ਨੇ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਨੂੰ ਮੀਟਿੰਗ ਦੇ ਮੰਤਵ ਬਾਰੇ ਵਿਚਾਰ ਪੇਸ਼ ਕਰਨ ਲਈ ਕਿਹਾ। 

ਚਟਾਨੀ ਨੇ ਕਿਹਾ ਕਿ ਇਸ ਮੀਟਿੰਗ ਦਾ ਮੰਤਵ ਮੰਚ ਦੀਆਂ ਸਰਗਰਮੀਆਂ ਵਧਾਉਣ ਲਈ ਯਤਨ ਕਰਨਾ ਹੈ। ਇਸ ਮੌਕੇ ਤੇ ਨਰਿੰਦਰ ਰੋਹੀ ਨੇ ਗੀਤ, “ਮਿੱਟੀਆਂ- ਮਿੱਟੀਆਂ ਵੱਖਰੇ ਵੱਖਰੇ ਰੰਗ ਦੀਆਂ”, ਹਰਭਜਨ  ਨਾਗਰਾ ਨੇ ਗੀਤ “ਸੱਜਣਾਂ ਅਸੀਂ ਮਹਿਫਲ ਤੇਰੇ ਲਈ ਸਜਾਈ ਹੈ” ਅਤੇ ਅਵਤਾਰ ਸਿੰਘ ਸਿੱਧੂ ਨੇ ਗਜ਼ਲ, “ਦਰਦ- ਦੱਸ ਕਿਵੇੰ ਮੈ ਦੱਸਾਂ ਤੈਨੂੰ ਦਰਦ ਆਪਣੇ” ਅਤੇ ਅਸ਼ੋਕ ਚਟਾਨੀ ਨੇ ਕੁਦਰਤ ਨੂੰ ਸਮਰਪਿਤ ਰਚਨਾ” ਫੁੱਲਾਂ ਨੂੰ ਨਾ ਤੋੜ,” ਰਚਨਾਂਵਾਂ ਪੇਸ ਕੀਤੀਆਂ। ਉਘੇ ਲੇਖਕ ਤੇ ਨਾਵਲਕਾਰ ਬਲਦੇਵ ਸਿੰਘ ਸ਼ੜਕਨਾਮਾ ਨੇ ਕਿਹਾ ਕਿ ਲੇਖਕ ਬਣਨ ਲਈ ਕੁਦਰਤ ਨਾਲ ਜੁੜਨਾ ਪੈਦਾਂ ਹੈ। ਤੇ ਕਾਇਨਾਤ ਵਿਚੋਂ ਲਿਖਤਾਂ ਲਈ ਵਿਸ਼ੇ ਮਿਲਦੇ ਹਨ। ਉਹਨਾਂ ਇਸ ਮੌਕੇ ਤੇ ਇਕ ਨਵੇੰ ਲੇਖਕ ਤੇ ਉਸਦੇ ਗੁਰੂ ਦੀ ਕਹਾਣੀ ਸੁਣਾਈ ਕਿ ਕਿਵੇਂ ਉਸਦੇ ਗੁਰੂ ਨੇ ਉਸਨੂੰ ਲਿਖਤਾਂ ਲਈ ਪਰੇਰਿਆ। ਪ੍ਰਸਿੱਧ ਆਲੋਚੱਕ ਤੇ ਲੇਖਕ ਡਾਕਟਰ ਸੁਰਜੀਤ ਬਰਾੜ ਨੇ ਲੇਖਕਾਂ ਦੀਆਂ ਰਚਨਾਵਾਂ ਦੀ ਆਲੋਚਨਾ ਕੀਤੀ ਤੇ ਸਾਹਿਤਕ ਸਮਾਗਮ ਲਈ ਸੁਝਾਅ ਦਿੱਤੇ। ਅੰਤ ਵਿਚ ਮੈਬਰਾਂ ਦਾ ਧੰਨਵਾਦ ਕਰਿਦਆਂ ਗਿਆਨ ਸਿੰਘ, ਸਾਬਕਾ ਡੀ.ਪੀ.ਆਰ.ਓ ਨੇ ਕਿਹਾ ਕਿ ਹਰ ਵਿਅਕਤੀ ਨੂੰ ਸਮਾਜ ਵਿਚ ਥਾਂ ਬਣਾਉਣ ਲਈ ਖੁਦ ਯਤਨ ਕਰਨੇ ਪੈੰਦੇ ਹਨ। ਉਹਨਾਂ ਮੈਬਰਸ਼ਿਪ ਵਧਾਉਣ ਲਈ ਵੀ ਪ੍ਰਧਾਨ ਨੂੰ ਅਪੀਲ ਕੀਤੀ।

administrator

Related Articles

Leave a Reply

Your email address will not be published. Required fields are marked *

error: Content is protected !!