logo

ਬੈੰਕ ਅਫਸਰ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ !!

ਬੈੰਕ ਅਫਸਰ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ !!

ਮੋਗਾ 6 ਫਰਵਰੀ (ਗਿਆਨ ਸਿੰਘ)

ਪੰਜਾਬ ਐਂਡ ਸਿੰਧ ਬੈਂਕ, ਪਿੰਡ ਲੰਡੇ ਵਿਖੇ ਗ੍ਰਾਹਕ ਪਰਮਜੀਤ ਕੌਰ ਪਤਨੀ ਸਰਬਜੀਤ ਸਿੰਘ ਵਲੋਂ 3 ਲੱਖ 30 ਹਜਾਰ ਰੁਪੈ ਕੱਢਵਾਏ ਸਨ। ਪਰ ਉਹ 10 ਹਜਾਰ ਰੁਪੈ, ਕੈਸ਼ ਵਾਲੇ ਕਾਂਊਟਰ ਤੇ ਭੁੱਲ ਗਈ ਸੀ। ਉਸ ਦੇ ਜਾਣ ਮਗਰੋਂ ਬੈੰਕ ਕਰਮਚਾਰੀ ਮੋਹਿਤ ਨੇ ਪੈਸੇ ਵੇਖੇ ਤਾਂ ਉਸ ਨੇ ਗ੍ਰਾਹਕ ਪਰਮਜੀਤ ਕੌਰ ਨੂੰ ਫੋਨ ਕਰਕੇ ਬੈੰਕ ਬੁਲਾਇਆ ਤੇ ਉਸਦੀ ਅਮਾਨਤ ਵਾਪਿਸ ਕਰ ਦਿੱਤੀ। ਬੈਂਕ ਮੁਲਾਜਮ ਮੋਹਿਤ ਗੋਇਲ ਨੇ ਪੈਸੇ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਗ੍ਰਾਹਕ ਪਰਮਜੀਤ ਕੌਰ ਨੇ ਬੈਂਕ ਅਫਸਰ ਮੋਹਿਤ ਗੋਇਲ ਦਾ ਤੇ ਸਟਾਫ ਦਾ ਧੰਨਵਾਦ ਕੀਤਾ। ਬੈੰਕ ਪ੍ਰਬੰਧਕ ਅਧਿਕਾਰੀ ਪ੍ਰਤਿਭਾ ਨੇ ਆਪਣੇ ਕਰਮਚਾਰੀ ਮੋਹਿਤ ਗੋਇਲ ਦੀ ਪ੍ਰਸੰਸਾ ਕਰਦਿਆਂ ਦੂਜੇ ਮੁਲਾਜਮਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਸ ਮੌਕੇ ਫੌਜੀ ਗੁਰਲਾਲ ਸਿੰਘ ਅਤੇ ਇਕਜੀਤ ਸਿੰਘ ਵੀ ਹਾਜਰ ਸਨ।

administrator

Related Articles

Leave a Reply

Your email address will not be published. Required fields are marked *

error: Content is protected !!