


ਬਲਵੰਤ ਸਿੰਘ ਤੇ ਪਰਮਜੀਤ ਬਿੱਟੂ ਨੂੰ ਸਨਮਾਨਿਤ ਕਰਦੇ ਪਤਵੰਤੇ। (ਫੋਟੋ: ਡੈਸਕ)

ਬੀਬੀ ਗੁਰਮੀਤ ਕੌਰ ਤੇ ਬੀਬੀ ਸੁਰਿੰਦਰ ਕੌਰ ਨੂੰ ਸਨਮਾਨਿਤ ਕਰਦੇ ਪਤਵੰਤੇ। (ਫੋਟੋ: ਡੈਸਕ)
ਮੋਗਾ 12 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ)
ਵਿਸ਼ਵਕਰਮਾ ਭਵਨ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦਾ ਪ੍ਰਗਟ ਦਿਵਸ, ਫੱਲਗੁਣ ਮਹੀਨੇ ਦੀ ਸੰਗਰਾਂਦ ਤੇ ਪੂਰਨਮਾਸੀ ਦਾ ਦਿਹਾੜਾ ਮਨਾਉਣ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਭਾਈ ਰਵਿੰਦਰ ਸਿੰਘ ਨੇ ਗੁਰਮੱਤ ਅਨੁਸਾਰ ਕੱਥਾ ਕੀਤੀ। ਭਾਈ ਚੰਮਕੌਰ ਸਿੰਘ ਨੇ ਅਰਦਾਸ ਬੇਨਤੀ ਕੀਤੀ। ਹਰਮੇਲ ਸਿੰਘ ਡਰੋਲੀ ਪ੍ਰਧਾਨ, ਸਰਪਰਸਤ ਸੋਹਣ ਸਿੰਘ ਸੱਗੂ, ਚੰਮਕੌਰ ਸਿੰਘ ਝੰਡੇਆਣਾ, ਰਾਜਾ ਸਿੰਘ ਭਾਰਤਵਾਲੇ ਤੇ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ ਨੇ ਵਿਸ਼ਵਕਰਮਾ ਭਵਨ ਦੇ ਹਜੂਰੀ ਰਾਗੀ ਤੇ ਕਥਾ ਵਾਚਕ ਭਾਈ ਰਵਿੰਦਰ ਸਿੰਘ ਨੂੰ ਵਿਸ਼ੇਸ ਤੌਰ ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕਰਨ ਦੇ ਨਾਲ ਨਾਲ ਸੁੱਚਾ ਸਿੰਘ, ਪਰਮਜੀਤ ਸਿੰਘ ਬਿੱਟੂ ਤੇ ਬਲਵੰਤ ਸਿੰਘ ਝੰਡੇਆਣਾ ਨੂੰ ਸਿਰੋਪਾਓ ਦਿੱਤੇ। ਇਸਤਰੀ ਸੁਖਮਨੀ ਸੁਸਾਇਟੀ ਵਲੋੰ ਸਾਰਾ ਮਾਘ ਮਹੀਨਾ, ਕੀਰਤਨ ਕਰਨ ਲਈ ਜੱਥੇ ਦੀਆਂ ਮੁੱਖ ਸੇਵਾਦਾਰ ਬੀਬੀ ਗੁਰਮੀਤ ਕੌਰ ਮੱਲਕੇ ਅਤੇ ਬੀਬੀ ਸੁਰਿੰਦਰ ਕੌਰ ਖੋਸਾ ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸੰਗਤਾਂ ਨੂੰ ਗੁਰੂ ਦਾ ਲੰਗਰ ਵਰਤਾਇਆ ਗਿਆ।

