logo

ਬੱਚਿਆ ਅਤੇ ਔਰਤਾਂ ਲਈ, ਰਾਮਬਾਣ ਨੇ ਇਹ ਨੰਬਰ ! ਇਹਨਾਂ ਨੂੰ ਰੱਟ ਲਵੋ : DPO ਅਨੁਪ੍ਰਿਯਾ !!

ਬੱਚਿਆ ਅਤੇ ਔਰਤਾਂ ਲਈ, ਰਾਮਬਾਣ ਨੇ ਇਹ ਨੰਬਰ ! ਇਹਨਾਂ ਨੂੰ ਰੱਟ ਲਵੋ : DPO ਅਨੁਪ੍ਰਿਯਾ !!

ਮੋਗਾ 20 ਫਰਵਰੀ (ਮੁਨੀਸ਼ ਜਿੰਦਲ)

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵੱਲੋ ਪੰਜਾਬ ਰਾਜ ਦੇ ਬੱਚਿਆ ਅਤੇ ਔਰਤਾਂ ਲਈ  1098 ਚਾਈਲਡ ਹੈਲਪਲਾਈਨ ਅਤੇ ਔਰਤਾਂ ਲਈ 181 ਹੈਲਪਲਾਈਨ ਰਾਹੀ ਸੇਵਾਵਾ ਪ੍ਰਦਾਨ ਕੀਤੀਆ ਜਾ ਰਹੀਆ ਹਨ।  ਇਸ ਦੀ ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰੋਗਰਾਮ ਅਫਸਰ ਮੋਗਾ, ਮੈਡਮ ਅਨੁਪ੍ਰਿਯਾ ਵੱਲੋਂ ਦਸਿਆ ਗਿਆ ਕਿ ਚਾਈਲਡਲਾਈਨ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਦੀ ਜਰੂਰਤ ਵਾਸਤੇ 24 ਘੰਟੇ ਐਮਰਜੈਸੀ ਟੋਲ ਫ੍ਰੀ ਸੇਵਾ ਹੈ। ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਹਰੇਕ ਜਿਲ੍ਹੇ ਵਿੱਚ ਚਾਈਲਡ ਲਾਈਨ ਹੈਲਪਲਾਈਨ (1098) ਸ਼ੁਰੂ ਕੀਤੀ ਗਈ ਹੈ। ਚਾਈਲਡ ਲਾਈਨ ਮਿਸ਼ਨ ਵਾਤਸੱਲਿਆ ਦਾ ਅਟੁੱਟ ਅੰਗ ਹੈ। ਬਾਲ ਵਿਆਹ, ਬਾਲ ਮਜਦੂਰੀ ਅਤੇ ਕਿਸੇ ਵੀ ਹੋਰ ਮੁਸੀਬਤ ਵਿੱਚ ਫਸੇ ਬੱਚਿਆਂ ਦੀ ਮੱਦਦ ਲਈ ਚਾਈਲਡ ਲਾਈਨ ਹੈਲਪਲਾਈਨ 1098 ਨੰਬਰ ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਚਾਈਲਡ ਹੈਲਪਲਾਈਨ ਤੇ ਕਿਸੇ ਵੀ ਤਰ੍ਹਾਂ ਦੇ ਬੱਚੇ ਕਿਸੇ ਦੀ ਤਰ੍ਹਾਂ ਦੀ ਮੱਦਦ ਮੰਗ ਸਕਦੇ ਹਨ।

ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋ ਹਰ ਜਿਲ੍ਹੇ ਵਿੱਚ ਸਖੀ ਵਨ ਸਟਾਪ ਸੈਂਟਰ ਚਲਾਏ ਜਾ ਰਹੇ ਹਨ। ਸਖੀ ਵਨ ਸਟਾਪ ਸੈਂਟਰ, ਮੋਗਾ ਸਕੀਮ ਦੇ ਅਧੀਨ ਪ੍ਰਾਈਵੇਟ ਅਤੇ ਪਬਲਿਕ ਸੈਕਟਰ  ਵਿੱਚ ਸਰੀਰਕ, ਮਾਨਸਿਕ, ਆਰਥਿਕ, ਕਿਸੇ ਵੀ ਤਰ੍ਹਾਂ ਦੇ ਹੋਏ ਸ਼ੋਸ਼ਣ ਤੋਂ ਪ੍ਰੇਸ਼ਾਨ ਔਰਤਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਸਖੀ ਵਨ ਸਟਾਪ ਸੈਂਟਰ, ਮੋਗਾ ਨੂੰ ਵੂਮੈਨ ਹੈਲਪਲਾਈਨ ਨੰਬਰ 181 ਨਾਲ ਮਾਰਚ 2024 ਵਿੱਚ ਏਕੀਕ੍ਰਿਤ ਕੀਤਾ ਗਿਆ ਸੀ। ਲਾਭਪਾਤਰੀ ਦੁਆਰਾ ਬਣਦੀ ਸਹਾਇਤਾ ਲਈ 181 ਤੇ ਫੋਨ ਕਾਲ ਕੀਤੀ ਜਾਂਦੀ ਹੈ। ਜੋ ਕਿ ਪਹਿਲਾਂ ਹੈੱਡ ਆਫਿਸ ਚੰਡੀਗੜ੍ਹ ਪੁਹੰਚਦੀ ਹੈ। ਜਿੱਥੋਂ ਕਿ ਉਕਤ ਕੇਸਾਂ ਨੂੰ, ਲਾਭਪਾਤਰੀ ਦੀ ਸਮੱਸਿਆ ਦੀ ਸਮੀਖਿਆ ਕਰਨ ਤੋਂ ਬਾਅਦ ਜਰੂਰਤ ਅਨੁਸਾਰ ਕੇਸ ਸਖੀ ਵਨ ਸਟਾਪ ਸੈਂਟਰ, ਸੰਬੰਧਿਤ ਜਿਲੇ ਨੂੰ ਭੇਜੇ ਜਾਂਦੇ ਹਨ। ਜਿਹਨਾਂ ਵਿੱਚ ਲਾਭਪਾਤਰੀ ਔਰਤਾਂ ਨੂੰ ਜਰੂਰਤ ਅਨੁਸਰ ਮਨੋਵਿਗਿਆਨਿਕ ਕਾਊਂਸਲਿੰਗ ਸਹਾਇਤਾ, ਫਰੀ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ ਅਤੇ ਫਰੀ ਕਾਨੂੰਨੀ ਸਹਾਇਤਾ (ਫਰੀ ਵਕੀਲ ਸਹਾਇਤਾ) ਆਦਿ ਸੇਵਾਵਾਂ ਦਿੱਤੀਆਂ ਜਾਦੀਆਂ ਹਨ। ਉਕਤ ਸਕੀਮ ਅਧੀਨ ਕੇਸਾਂ ਦਾ ਫੋਲੋਅੱਪ ਵੀ ਸਮੇਂ ਸਮੇਂ ਤੇ ਲਿਆ ਜਾ ਰਿਹਾ ਹੈ।

administrator

Related Articles

Leave a Reply

Your email address will not be published. Required fields are marked *

error: Content is protected !!