
ਮੋਗਾ 24 ਫਰਵਰੀ, (ਮੁਨੀਸ਼ ਜਿੰਦਲ)

ਸਿਵਲ ਸਰਜਨ ਡਾਕਟਰ ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜਿਲਾ ਟੀਕਾਕਰਨ ਅਫਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਨੇ ਜਿਲਾ ਮੋਗਾ ਅਧੀਨ ਵੱਖ ਵੱਖ ਬਲਾਕਾਂ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਟੀਕਾ ਕਰਨ, ਐਚ ਵੀ ਬਾਈ ਸੀ ਸਬੰਧੀ ਟ੍ਰੇਨਿੰਗ ਦਿੱਤੀ। ਉਹਨਾਂ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਜਰੂਰੀ ਹੈ। ਜਿਹੜੇ ਬੱਚਿਆਂ ਦੀ ਡੋਜ ਕਿਸੇ ਕਾਰਨ ਕਰਕੇ ਛੁੱਟ ਗਈ ਹੈ ਜਾਂ ਸਮੇਂ ਸਿਰ ਟੀਕਾਕਰਨ ਨਹੀਂ ਹੋ ਸਕਿਆ, ਉਹਨਾਂ ਦਾ ਟੀਕਾ ਕਰਨ ਸਪੈਸ਼ਲ ਟੀਕਾ ਕਰਨ ਸੈਸ਼ਨ ਤੇ ਲਿਆ ਕੇ ਪੂਰਾ ਕਰਵਾਇਆ ਜਾਵੇ। ਇਸ ਅਧੀਨ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਬਲਾਕ ਡਰੋਲੀ ਭਾਈ ਅਤੇ ਬਲਾਕ ਢੁੱਡੀਕੇ ਦੀਆਂ ਆਸ਼ਾ ਵਰਕਰ ਨੂੰ ਬੱਚਿਆਂ ਦੀਆਂ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ SMO ਢੁਡੀਕੇ ਡਾਕਟਰ ਨਿਸ਼ਾ ਬਾਂਸਲ, SMO ਡਰੋਲੀ ਡਾਕਟਰ ਰਾਕੇਸ਼ ਕੁਮਾਰ, ਬਲਬੀਰ ਕੌਰ ਨਰਸਿੰਗ ਸਿਸਟਰ, ਬਲਰਾਜ ਸਿੰਘ ਦੌਲਤਪੁਰਾ ਆਦਿ ਹਾਜ਼ਰ ਸਨ।

