
ਮੋਗਾ 9 ਮਾਰਚ (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ)
ਮੈਰਿਜ ਬਿਊਰੋ ਦੇ ਟਰੇਡ ਨਾਲ ਜੁੜੇ ਅਨੇਕਾਂ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦਿਆਂ ਬੀਤੇ ਦਿਨ ਇਸ ਟਰੇਡ ਨਾਲ ਜੁੜੇ ਲੋਕਾਂ ਨੇ ਸਥਾਨਕ ਨੇਚਰ ਪਾਰਕ ਵਿਖੇ ਇਕੱਠਿਆ ਹੋ ਕੇ, ਇੱਕ ਮੀਟਿੰਗ ਕੀਤੀ। ਜਿਸ ਵਿੱਚ ਇਸੇ ਧੰਦੇ ਨਾਲ ਜੁੜੇ ਲੋਕਾਂ ਨੂੰ ਪੇਸ਼ ਆ ਰਹੀਆਂ ਅਨੇਕਾਂ ਮੁਸ਼ਕਲਾਂ ਸਾਹਮਣੇ ਆਈਆਂ। ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੁਝ ਲੋਕ ਰਿਸ਼ਤਾ ਕਰਵਾਉਣ ਲਈ ਤੈਅ ਕੀਤੀ ਗਈ ਫੀਸ ਮੁੱਕਰ ਜਾਂਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਸਿੱਧਾ ਰਿਸ਼ਤਾ ਵੀ ਕਰ ਲੈਂਦੇ ਹਨ। ਇਸ ਤੋਂ ਇਲਾਵਾ ਇਸ ਗੱਲ ਤੇ ਵੀ ਰੋਸ ਜਾਹਿਰ ਕੀਤਾ ਗਿਆ ਕਿ ਅਨੇਕਾਂ ਘਰਾਂ ਵਿੱਚ ਬੈਠੇ, ਵੇਖੋ ਵੱਖ ਧੰਦਿਆਂ ਨਾਲ ਜੁੜੇ ਲੋਕ ਹੀ ਵਿਚੋਲੇ ਬਣੇ ਹੋਏ ਹਨ। ਜਿਸ ਕਰਕੇ ਇਹਨਾਂ ਰਜਿਸਟਰਡ ਮੈਰਿਜ ਬਿਊਰੋ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤੇ ਮੌਜੂਦ ਮੈਂਬਰਾਂ ਵੱਲੋਂ ਉਹਨਾਂ ਨੂੰ ਪੇਸ਼ ਆ ਰਹੀਆਂ ਔਕੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਅਹਿਮ ਫੈਸਲੇ ਲਿੱਤੇ ਗਏ। ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਇਸ ਧੰਦੇ ਨਾਲ ਜੁੜਿਆ ਕੋਈ ਵੀ ਵਿਅਕਤੀ ਕਿਸੇ ਦੂਜੇ ਬੰਦੇ ਦੀ ਪਾਰਟੀ ਨੂੰ ਖਰਾਬ ਨਹੀਂ ਕਰੇਗਾ। ਇਸ ਤੋਂ ਇਲਾਵਾ ਕਿਸੇ ਦੀ ਵਿਆਹ ਲਈ ਇੱਕ ਫੀਸ ਨਿਰਧਾਰਿਤ ਕਰਨ ਦੀ ਗੱਲ ਵੀ ਸਾਹਮਣੇ ਆਈ। ਇਸ ਮੀਟਿੰਗ ਵਿੱਚ ਰੋਬਿਨ ਕਟਾਰੀਆ, ਗਗਨ ਕੁਮਾਰ, ਹਰਜਿੰਦਰ ਪਾਲ, ਬੱਬੂ, ਬਿੱਟੂ, ਸੁਖਚੈਨ ਸਿੰਘ, ਰਜਿੰਦਰ ਸਿੰਘ ਬਰਾੜ, ਸੋਨੂ ਕਟਾਰੀਆ, ਰਾਜਨ ਕੌੜਾ, ਹਰਜੀਤ ਸਿੰਘ, ਰਜੀਵ ਕੁਮਾਰ, ਮੱਖਣ ਸੋਣਾ, ਸ਼ੇਰ ਸਿੰਘ ਧਰਮਕੋਟ ਆਦਿ ਸ਼ਾਮਿਲ ਸਨ। ਮੈਂਬਰਾਂ ਨੇ ਇਕੱਠਿਆ ਹੋ ਕੇ ਮੈਰਿਜ ਬਿਊਰੋ ਯੂਨੀਅਨ ਦੇ ਨਾਂ ਥੱਲੇ, ਇੱਕ ਕਮੇਟੀ ਦੀ ਗਠਨ ਕਰਨ ਦਾ ਫੈਸਲਾ ਕੀਤਾ ਹੈ। ਜਿਸ ਨੂੰ ਛੇਤੀ ਹੀ ਰਜਿਸਟਰ ਕਰਵਾਇਆ ਜਾਵੇਗਾ।

