logo

ਲਿਖਾਰੀ ਸਭਾ ਦੀ ਮੀਟਿੰਗ ! ਸਾਹਿਤਕਾਰ ਜੋਧ ਸਿੰਘ ਨੇ ਵਧਾਇਆ ਲੇਖਿਕਾਂ ਦਾ ਮਾਨ !!

ਲਿਖਾਰੀ ਸਭਾ ਦੀ ਮੀਟਿੰਗ ! ਸਾਹਿਤਕਾਰ ਜੋਧ ਸਿੰਘ ਨੇ ਵਧਾਇਆ ਲੇਖਿਕਾਂ ਦਾ ਮਾਨ !!

ਮੋਗਾ 13  ਮਾਰਚ (ਮੁਨੀਸ਼ ਜਿੰਦਲ)

ਲਿਖਾਰੀ ਸਭਾ ਮੋਗਾ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਪਰਮਜੀਤ ਸਿੰਘ ਚੂਹੜਚੱਕ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਸਕੱਤਰ ਦੀ ਭੂਮਿਕਾ ਮੀਤ ਗੁਰਮੀਤ ਨੇ ਬਾਖੂਬੀ ਨਿਭਾਈ। ਮੀਟਿੰਗ ਵਿੱਚ ਮੋਗਾ ਦੇ ਮਾਣ ਪ੍ਰਸਿੱਧ ਸਾਹਿਤਕਾਰ ਜੋਧ ਸਿੰਘ ਮੋਗਾ ਨੇ ਲਿਖਾਰੀ ਸਭਾ ਮੋਗਾ ਦੀ ਸਾਹਿਤਿਕ ਸਰਗਰਮੀਆਂ ਲਈ ਸ਼ਾਨਦਾਰ ਭੂਮਿਕਾ ਨੂੰ ਵੇਖਦਿਆਂ, ਸਭਾ ਨੂੰ ਇੱਕ ਵਾਇਰਲੈਸ ਮਾਈਕ ਸੈਟ ਭੇਂਟ ਕੀਤਾ। ਸਭਾ ਵੱਲੋਂ ਸਾਰੇ ਮੈਬਰਾਂ ਨੇ ਉਹਨਾਂ ਦਾ ਧੰਨਵਾਦ ਕੀਤਾ। ਸਭਾ ਵਿੱਚ ਹਾਜ਼ਰ ਸਾਹਿਤਕਾਰਾਂ ਚਮਕੌਰ ਸਿੰਘ ਖਾਲਸਾ ਨੇ ਗੀਤ ‘ਬਾਬਿਆਂ ਦੀ ਢਾਣੀ’, ਅਰੁਣ ਕੁਮਾਰ ਨੇ ਗਜ਼ਲ, ਅਰਸ਼ਦੀਪ ਸਿੰਘ ਨੇ ਕਵਿਤਾ ‘ਬਾਕੀ ਏ’, ਗਿੱਲ ਕੋਟਲੀ ਸੰਘਰ ਨੇ ਗੀਤ ‘ਮੇਰੇ ਪਿੰਡੋਂ ਆਇਆ ਏਂ’, ਗੁਰਨਾਮ ਸਿੰਘ ਗਾਮਾ ਨੇ ਗੀਤ ‘ਕਲਾਕਾਰ ਕਦੇ ਮਰਦੇ ਨਹੀਂ,’ ਬਲਦੇਵ ਸਿੰਘ ਢਿੱਲੋਂ ਨੇ ਕਵਿਤਾ ‘ਪੰਜਾਬ ਦਾ ਦਰਦ’, ਜੰਗੀਰ ਸਿੰਘ ਖੋਖਰ ਨੇ ਗਜ਼ਲ, ਪਰਮਜੀਤ ਸਿੰਘ ਚੂਹੜਚੱਕ ਨੇ ਗੀਤ ‘ਬੁੱਝ ਗਿਆ ਸੀ ਮੇਰੇ ਨੈਣ ਵੇਖਕੇ’, ਬਲਬੀਰ ਸਿੰਘ ਪਰਦੇਸੀ ਨੇ ਮਹਿਲਾ ਦਿਵਸ ‘ਤੇ ਕਵਿਤਾ, ਵਿਵੇਕ ਕੋਟ ਈਸੇ ਖਾਂ ਨੇ ਗਜਲ ‘ਭਗਵਾਨ ਬੜੇ ਨੇ’, ਸੁਰਜੀਤ ਸਿੰਘ ਕਾਲੇਕੇ ਨੇ ਗੀਤ ‘ਰਾਤਾ ਲੰਮੀਆਂ’ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆ।

administrator

Related Articles

Leave a Reply

Your email address will not be published. Required fields are marked *

error: Content is protected !!