
ਮੋਗਾ, 18 ਮਾਰਚ (ਮੁਨੀਸ਼ ਜਿੰਦਲ)
ਮੰਗਲਵਾਰ ਨੂੰ ਸਥਾਨਕ ਦਾਣਾ ਮੰਡੀ ਵਿਖੇ ਗੱਲਾ ਮਜਦੂਰ ਯੂਨੀਅਨ ਦੇ ਦਫਤਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਯੂਨੀਅਨ ਦੀ ਚੋਣ ਕੀਤੀ ਗਈ, ਜਿਸ ਵਿਚ ਦੂਜੀ ਵਾਰ ਯੂਨੀਅਨ ਦੇ ਕੁਲਦੀਪ ਸਿੰਘ ਦੀਪਾ ਪ੍ਰਧਾਨ ਚੁਣੇ ਗਏ, ਜਿਸਨੂੰ ਕਮੇਟੀ ਵੱਲੋਂ ਹਾਰ ਪਾ ਕੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ, ਟੱਰਕ ਯੂਨੀਅਨ ਦੇ ਪ੍ਰਧਾਨ ਆਗਿਆਪਾਲ ਸਿੰਘ, ਬਿੱਲਾ ਸਲ੍ਹੀਣਾ, ਸਰਪੰਚ ਅਰਸ਼ਦੀਪ ਬੁੱਕਣ ਵਾਲਾ, ਕੌਂਸਲਰ ਦੇ ਪਤੀ ਜਗਦੀਪ ਸਿੰਘ ਜੱਗੂ, ਆੜ੍ਹਤੀ ਐਸੋਸੀਏਸ਼ਨ ਦੇ ਆਗੂ ਰਾਹੁਲ ਗਰਗ ਤੋਂ ਇਲਾਵਾ ਗੱਲਾ ਮਜਦੂਰ ਯੂਨੀਅਨ ਦੇ ਅੋਹਦੇਦਾਰ ਤੇ ਮਜਦੂਰ ਮੌਜੂਦ ਸਨ। ਇਸ ਮੌਕੇ ਤੇ ਨਵਨਿਯੁਕਤ ਪ੍ਰਧਾਨ ਕੁਲਦੀਪ ਸਿੰਘ ਦੀਪਾ ਨੇ ਕਿਹਾ ਕਿ ਜੋ ਉਹਨਾਂ ਨੂੰ ਦੂਜੀ ਵਾਰ ਇਹ ਜੁੰਮੇਵਾਰੀ ਸੌਂਪੀ ਗਈ ਹੈ। ਉਹਨਾਂ ਵਿਸ਼ਵਾਸ ਦਵਾਇਆ ਕਿ ਉਹ ਯੂਨੀਅਨ ਦੀ ਉਮੀਦਾਂ ਤੇ ਖਰਾ ਉਤਰਨਗੇ। ਇਸ਼ ਮੌਕੇ ਤੇ ਵਿਧਾਇਕ ਡਾ. ਅਮਨਦੀਪ ਨੇ ਨਵਨਿਯੁਕਤ ਪ੍ਰਧਾਨ ਕੁਲਦੀਪ ਸਿੰਘ ਦੀਪਾ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਅਤੇ ਆਪਣੇ ਕੰਮ ਨੂੰ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ।