
ਮੋਗਾ 20 ਮਾਰਚ (ਮੁਨੀਸ਼ ਜਿੰਦਲ)
ਆਓ ਪਹਿਲਾਂ ਤੁਸੀਂ ਇੱਕ ਨਜ਼ਰ ਪੁਲਿਸ ਤੇ ਕਿਸਾਨਾਂ ਵਿਚਕਾਰ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹੋਈ ਤਕਰਾਰ ਦੀ ਇਸ ਵੀਡੀਓ ਤੇ ਇੱਕ ਨਜ਼ਰ ਮਾਰ ਲਵੋ। ਫਿਰ ਤੁਹਾਨੂੰ ਸਮਝਾਉਦੇ ਹਾਂ, ਕਿ ਆਖਿਰਕਾਰ ਮਾਮਲਾ ਕੀ ਹੈ ?
ਦੋਸਤੋਂ, ਬੁੱਧਵਾਰ ਰਾਤ ਪੰਜਾਬ ਪੁਲਿਸ ਵੱਲੋਂ ਸ਼ੰਬੂ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ ਸੀ। ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਵੀਰਵਾਰ ਨੂੰ ਜਿਲਾ ਪੱਧਰ ਤੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਜਿਲਾ ਮੋਗਾ ਦੀ ਜਿਲਾ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਤਲਵੰਡੀ ਭੰਗੇਰੀਆਂ ਦੀ ਇੱਕ ਧਾਰਮਿਕ ਥਾਂ ਤੇ ਇਕੱਠੇ ਹੋ ਕੇ, ਇਥੋਂ ਡੀ.ਸੀ ਦਫਤਰ ਚਲਣਾ ਸੀ। ਜਿੱਦਾਂ ਹੀ ਪੁਲਿਸ ਨੂੰ ਇਸ ਦੀ ਭਨਕ ਲੱਗੀ, ਤਾਂ ਭਾਰੀ ਪੁਲਿਸ ਫੋਰਸ ਵੀ ਉਥੇ ਪੁੱਜ ਗਈ। ਜਿਸ ਤੋਂ ਬਾਅਦ ਜੋ ਹੋਇਆ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਸੀ।
ਇਸ ਤੋਂ ਬਾਅਦ, ਕਿਸਾਨ ਪੁਲਿਸ ਦੀ ਸਾਰੀ ਬੇਰਿਕੈਟਿੰਗ ਤੋੜਦਿਆਂ ਪਿੰਡ ਤਲਵੰਡੀ ਭੰਗੇਰੀਆ ਤੋਂ ਚੱਲ ਕੇ ਜਦੋਂ ਬੁੱਗੀਪੁਰਾ ਚੌਂਕ ਪੁੱਜੇ, ਤਾਂ ਪੁਲਿਸ ਦੇ ਇੱਕ ਵੱਡੇ ਅਮਲੇ ਨੇ ਫਿਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚਲਦਿਆਂ ਕਿਸਾਨਾਂ ਨੇ ਜਲੰਧਰ ਬਰਨਾਲਾ ਰੋਡ ਤੇ ਚੱਕਾ ਜਾਮ ਕਰ ਦਿੱਤਾ। ਜਿਸਦੀਆਂ ਲਾਈਵ ਵੀਡੀਓ ਤੁਹਾਡੇ ਸਾਹਮਣੇ ਹਨ।
ਕਿਸਾਨਾਂ ਦੇ ਇਸ ਚੱਕਾ ਜਾਮ ਨੂੰ ਵੇਖਦਿਆਂ, ਪੁਲਿਸ ਨੇ ਉਹਨਾਂ ਨੂੰ ਡੀ.ਸੀ ਦਫਤਰ ਅੱਗੇ ਭੇਜਣਾ ਹੀ ਜਾਇਜ ਸਮਝਿਆ ਅਤੇ ਬੇਰੀਕੇਟਿੰਗ ਖੋਲ ਦਿੱਤੀ। ਜਿਸ ਤੋਂ ਬਾਅਦ ਜਦੋਂ ਕਿਸਾਨ ਜ਼ਿਲਾ ਸਕੱਤਰ ਦਫਤਰ ਵਿਖੇ ਪੁੱਜੇ ਤਾਂ, ਪੁਲਿਸ ਨੇ ਅੰਦਰੋਂ ਦਰਵਾਜੇ ਲਾ ਦਿੱਤੇ।
ਜਿਸ ਤੋਂ ਬਾਅਦ ਵਾਹਵਾ ਚਿਰ ਉਡੀਕਣ ਤੋਂ ਬਾਅਦ, ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਆਵਦਾ ਧਰਨਾ ਲਾ ਦਿੱਤਾ।

