
ਮੋਗਾ 21 ਮਾਰਚ (ਮੁਨੀਸ਼ ਜਿੰਦਲ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਪ੍ਰਧਾਨਗੀ ਹੇਠ ਸਮੂਹ ਮੈਡੀਕਲ ਅਫਸਰਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਬੋਲਾਪਣ ਤੋਂ ਬਚਾਅ ਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਬਾਰੇ ਦੱਸਿਆ ਗਿਆ। ਇਸ ਮੌਕੇ ਡਾ. ਅਸ਼ੋਕ ਸਿੰਗਲਾ, ਕੰਨ ਨੱਕ ਗਲੇ ਦੀ ਮਾਹਿਰ ਅਤੇ ਜਿਲਾ ਟੀਕਾ ਕਰਨ ਅਫਸਰ ਮੋਗਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੰਨ ਵਿੱਚ ਦਰਦ, ਡੁੱਲਦਾ ਜਾਂ ਘੱਟ ਸੁਣਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ। ਉਹਨਾਂ ਕਿਹਾ ਆਪਣੇ ਕੰਨਾਂ ਦਾ ਪੂਰਾ ਧਿਆਨ ਰੱਖੋ ਕੰਨ ਵਿੱਚ ਕਦੇ ਵੀ ਨੁਕੀਲੀ ਵਸਤੂਆਂ ਬੱਚੇ ਦੇ ਕੰਨ ਵਿੱਚ ਨਾ ਮਾਰੋ। ਕੰਨਾ ਨੂੰ ਤੇਜ ਸ਼ੋਰ ਤੋਂ ਬਚਾਓ। ਕੰਨਾ ਵਿੱਚ ਗੰਦਾ ਪਾਣੀ ਨਾ ਜਾਣ ਦਿਓ। ਇਸ ਮੌਕੇ ਡਾ. ਮਾਨਿਕ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਕੰਨਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਲਗਾਤਾਰ ਹੈਡ ਫੋਨ ਦੀ ਵਰਤੋਂ, ਲਗਾਤਾਰ ਫੋਨ ਦੀ ਵਰਤੋਂ ਅਤੇ ਹੋਰ ਉੱਚੀ ਆਵਾਜ਼ ਵਾਲੀਆਂ ਇਲੈਕਟਰਿਕ ਚੀਜ਼ਾਂ ਤੋਂ ਪਰਹੇਜ਼ ਕਰੋ। ਇਸ ਮੌਕੇ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।