logo

ਲੋਕ ਸਾਹਿਤ ਅਕਾਦਮੀ ਦਾ ਸਮਾਗਮ ! ਪਰਵਾਸੀ ਪ੍ਰਮਜੀਤ ਰੋਡੇ ਦਾ ਨਾਵਲ “ਚਾਰ ਗੁਰੀਲੇ” ਦਾ ਲੋਕ ਅਰਪਣ !!

ਲੋਕ ਸਾਹਿਤ ਅਕਾਦਮੀ ਦਾ ਸਮਾਗਮ ! ਪਰਵਾਸੀ ਪ੍ਰਮਜੀਤ ਰੋਡੇ ਦਾ ਨਾਵਲ “ਚਾਰ ਗੁਰੀਲੇ” ਦਾ ਲੋਕ ਅਰਪਣ !!

ਮੋਗਾ 24 ਮਾਰਚ (ਮੁਨੀਸ਼ ਜਿੰਦਲ)

ਸੁਤੰਤਰਤਾ ਸੰਗਰਾਮੀ ਭਵਨ ਵਿਖੇ ਲੋਕ ਸਾਹਿਤ ਅਕਾਦਮੀ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉੰਘੇ ਵਿਅੰਗ ਲੇਖਕ KL ਗਰਗ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ  ਸੜਕਨਾਮਾ, ਉਘੇ ਅਲੋਚਿਕ ਡਾ. ਸਰਜੀਤ ਬਰਾੜ, ਗੁਰਚਰਨ ਸਿੰਘ ਸੰਘਾ, ਅਸ਼ੋਕ ਚਟਾਨੀ ਪ੍ਰਧਾਨ ਲੋਕ ਸਹਾਇਤ ਅਕਾਡਮੀ ਅਤੇ ਅਮਰੀਕਾ ਨਿਵਾਸੀ ਲੇਖਿਕ ਪ੍ਰਮਜੀਤ ਰੋਡੇ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਮਾਲਸਰ ਨੇ ਨਿਭਾਈ।

ਪਰਵਾਸੀ ਪ੍ਰਮਜੀਤ ਰੋਡੇ ਦਾ ਨਾਵਲ ‘ਚਾਰ ਗੁਰੀਲੇ’ ਦਾ ਲੋਕ ਅਰਪਣ ਕਰਦੇ ਲੇਖਕ।

ਇਸ ਮੌਕੇ ਅਮਰੀਕਾ ਨਿਵਾਸੀ ਲੇਖਕ ਪਰਮਜੀਤ ਰੋਡੇ ਦੇ ਨਾਵਲ “ਚਾਰ ਗੁਰੀਲੇ” ਦਾ ਲੋਕ ਅਰਪਣ ਕੀਤਾ ਗਿਆ। ਬਲਦੇਵ ਸਿੰਘ ਸੜਕਨਾਮਾ ਨੇ ਪ੍ਰਮਜੀਤ ਰੋਡੇ ਵਲੋਂ ਲਿਖੇ ਨਾਵਲ “ਚਾਰ ਗੁਰੀਲੇ” ਦੇ ਬਾਰੇ ਬੋਲਦਿਆ ਕਿਹਾ ਕਿ ਇਹ ਨਾਵਲ ਸਾਡੇ ਸਮਾਜ਼ ਦੀ ਤੇ ਖਾਸ ਕਰਕੇ ਪੰਜਾਬ ਦੀ ਅਤੇ ਦੇਸ਼ ਦੀ ਮੌਜੂਦਾ ਤਸਵੀਰ ਨੂੰ ਬਾਖੂਬੀ ਪੇਸ਼ ਤਾਂ ਕਰਦਾ ਹੀ ਹੈ, ਸਗੋਂ ਭਵਿੱਖੀ ਯਥਾਰਥ ਦੀ ਕਲਪਨਾ ਵੀ ਕਰਦਾ ਹੈ। ਨਾਵਲੀ ਬਿਰਤਾਂਤ ਵਿੱਚ ਚਾਹੇ ਔਰਤਾਂ ਜਾਂ ਲੜਕੀਆਂ ਪ੍ਰਤੀ ਨੌਜਵਾਨਾਂ ਜਾਂ ਜਗੀਰੂ ਵਿਗੜੀਆਂ ਰੁਚੀਆਂ ਵਾਲਿਆਂ ਦੀ ਮਾਨਸਿਕਤਾ ਹੋਵੇ ਜਾਂ ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਛੇਵੇ ਦਰਿਆ ਦੀ ਗੱਲ ਹੋਵੇ, ਚਾਰ ਗੁਰੀਲਿਆਂ ਦੇ ਗਲਪੀ ਕਾਰਨਾਮੇ, ਇਹੋ ਜੇਹੀਆਂ ਵਾਰਦਾਤਾਂ ਨੂੰ ਨੱਥ ਮਾਰਨ ਦਾ ਸਹੀ ਉਪਰਾਲਾ ਜਾਪਦਾ ਹੈ। ਪ੍ਰਮਜੀਤ ਰੋਡੇ ਦਾ ਨਾਵਲ ਨੌਜਵਾਨਾਂ ਨੂੰ ਸਾਹਸ ਤੇ ਅਣਖ ਨਾਲ ਜਿਉਣ ਲਈ ਪ੍ਰੇਰਦਾ ਹੈ ‘ਤੇ ਨਾਲ ਹੀ ਨਵਾਂ ਸਮਾਜ ਸਿਰਜ਼ਣ ਦਾ ਸੁਨੇਹਾ ਦਿੰਦਾ ਹੈ। ਪ੍ਰਮਜੀਤ ਰੋਡੇ ਨੇ ਆਪਣੇ ਨਾਵਲ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਵਾਪਰੇ ਹਾਲਾਤਾਂ, ਜਿਨ੍ਹਾਂ ਕਾਰਨ ਆਪਣਾ ਦੇਸ਼ ਛੱਡ ਪਰਦੇਸ ਜਾਣਾ ਪਿਆ ਤੇ ਸਮਾਜਿਕ ਵਿਤਕਰੇਬਾਜੀ ਤੋਂ ਪ੍ਰੇਰਤ ਹੋਕੇ ਨਾਵਲ ਲਿਖਨਾ ਪਿਆ। ਪ੍ਰਮਜੀਤ ਆਪਣੀ ਮਾਤਾ ਬੀਬੀ ਗੁਰਚਰਨ ਕੌਰ ਅਤੇ ਪਤਨੀ ਕੁਲਵਿੰਦਰ ਕੌਰ ਬਰਾੜ ਨੂੰ ਨਾਵਲ ਸਮਰਪਣ ਕਰਦਾ ਹੋਇਆ ਕਹਿੰਦਾ ਹੈ ਕਿ ਮਾਤਾ ਤੇ ਪਤਨੀ ਨੇ ਹਰ ਮੋੜ ਤੇ ਪ੍ਰੇਰਨਾ ਤੇ ਸਾਥ ਦਿੱਤਾ ਤਾਂ ਹੀ ਸਮਾਜ ਨੂੰ ਸੇਧ ਦੇਣ ਵਾਲਾ ਨਾਵਲ ਲਿਖਣ ਦੇ ਯੋਗ ਹੋ ਸਕਿਆ। ਉਨ੍ਹਾਂ ਸਾਹਿਤ ਅਕਾਦਮੀ ਦੇ ਅਹੁੱਦੇਦਾਰਾਂ ਦਾ ਨਾਵਲ ਲੋਕ ਅਰਪਣ ਸਮਾਰੋਹ ਆਯੋਜਿਤ ਕਰਨ ਲਈ ਧੰਨਵਾਦ ਕੀਤਾ।

ਸਮਾਗਮ ਵਿੱਚ ਮੌਜੂਦ ਲੇਖਕ।

ਗੁਰਮੇਲ ਬੌਡੇ, ਡਾ. ਹਰਨੇਕ ਸਿੰਘ ਰੋਡੇ, ਹਰਵਿੰਦਰ ਸਿੰਘ ਰੋਡੇ ਤੇ ਆਤਮਾ ਸਿੰਘ ਰੋਡੇ ਨੇ ਪਰਮਜੀਤ ਰੋਡੇ ਦੇ ਨਾਵਲ ਤੇ ਵਿਦਿਆਰਥੀ ਜਿੰਦਗੀ ਬਾਰੇ ਵਿਚਾਰ ਪੇਸ਼ ਕੀਤੇ। ਉਘੇ ਅਲੋਚਿਕ ਡਾ. ਸਰਜੀਤ ਬਰਾੜ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੇ ਕੁਰਬਾਨੀ ਬਾਰੇ ਵਿਸ਼ੇਸ ਵਿਚਾਰ ਰੱਖੇ। ਬਲਦੇਵ ਸਿੰਘ ਸੜਕਨਾਮਾ ਅਤੇ ਗੁਰਚਰਨ ਸਿੰਘ ਸੰਘਾ ਨੇ ਵੀ ਸ਼ਹੀਦ ਏ ਆਜ਼ਮ ਸ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸਰਧਾਂਜਲੀ ਭੇਂਟ ਕਰਦਿਆਂ ਉਘੇ ਲੇਖਕ ਤੇ ਕਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਦੀ ਕੁਰਬਾਨੀ ਨੂੰ ਯਾਦ ਕੀਤਾ। ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ  ਸਮਰਪਿਤ ਸੰਗੀਤਕ ਮਹਿਫਲ/ ਕਵੀ ਦਰਬਾਰ ਵਿਚ ਇੱਕਬਾਲ ਘਾਰੂ ਫਰੀਦਕੋਟ, ਵਤਨਵੀਰ ਜ਼ਖ਼ਮੀ ਫਰੀਦਕੋਟ, ਤਰਸੇਮ ਘਾਰੂ ਗੱਜਣਵਾਲੀਆ, ਹਰਭਜਨ ਨਾਗਰਾ, ਜੰਗੀਰ ਖੋਖਰ,ਧਰਮ ਪ੍ਰਵਾਨਾ, ਸੋਨੀ ਮੋਗਾ ਨੇ ਰਚਨਾਵਾਂ ਪੇਸ਼ ਕੀਤੀਆਂ। KL ਗਰਗ ਨੇ ਸਾਹਿਤਕ ਸਮਾਗਮ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਜਿਹਾ ਪ੍ਰੋਗਰਾਮ ਆਯੋਜਿਤ ਕਰਕੇ ਬਹੁਤ ਵਧੀਆ ਯਤਨ ਕੀਤਾ ਹੈ। ਇਸ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ। ਲੋਕ ਸਹਿਤ ਅਕਾਦਮੀ ਵਲੋਂ ਅਸ਼ੋਕ ਚਟਾਨੀ ਨੇ ਸ਼ਾਮਲ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿਚ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਹਾਕਮ ਸਿੰਘ ਧਾਲੀਵਾਲ, ਗਿਆਨ ਸਿੰਘ ਸਾਬਕਾ ਜਿਲਾ ਲੋਕ ਸੰਪਰਕ ਅਫਸਰ, ਅਵਤਾਰ ਸਿੰਘ ਸਮਾਲਸਰ, ਹਰਵਿੰਦਰ ਬਿਲਾਸਪੁਰ, ਕਰਮਜੀਤ ਕੌਰ, ਡਾ. ਸਾਧੂ ਰਾਮ ਲੰਗਿਆਣਾ, ਜਸਪ੍ਰੀਤ ਸਿੰਘ ਵਿੱਕੀ ਕੌਂਸ਼ਲਰ, ਗੁਰਮੇਲ ਸਿੰਘ ਭੁੱਲਰ, ਪਰਵਿੰਦਰ ਕੌਰ, ਕੁਲਵਿੰਦਰ ਕੌਰ ਬਰਾੜ, ਸ਼ਿੰਦਾ ਲਿਖਾਰੀ ਸਿੱਧੂ, ਦਿਲਬਾਗ ਸਿੰਘ ਬੁੱਕਣਵਾਲਾ, ਬਲਵਿੰਦਰ ਮਿੱਠਾ ਨੂਰਪੁਰ ਹਕੀਮਾਂ, ਜਸਵੰਤ ਸਿੰਘ ਜੱਸੀ ਬਾਘਾਪੁਰਾਣਾ, ਚੰਮਕੋਰ ਸਿੰਘ ਕੋਟਲਾ ਮਿਹਰ ਸਿੰਘ, ਜਗਸੀਰ ਸਿੰਘ ਢੁੱਡੀਕੇ, ਹਰਿੰਦਰ ਸਿੰਘ ਚਾਹਿਲ ਆਦਿ ਲੇਖਕ ਸ਼ਾਮਲ ਹੋਏ।

administrator

Related Articles

Leave a Reply

Your email address will not be published. Required fields are marked *

error: Content is protected !!