
ਮੋਗਾ 29 ਮਾਰਚ (ਮੁਨੀਸ਼ ਜਿੰਦਲ)
ਸੀਨੀਅਰ ਸਿਟੀਜ਼ਨ ਕੌਂਸਿਲ ਮੋਗਾ ਦੇ ਮੈਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ, ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਮੀਟਿੰਗ ਦੇ ਅਰੰਭ ਵਿਚ ਕਾਮਰਾ ਨੇ ਬਜੁੱਰਗਾਂ ਨੂੰ ਸਮੇਂ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ ਅਤੇ ਮੈਬਰਾਂ ਦੇ ਸੁਝਾ ਸੁਣਨ ਉਪਰੰਤ ਮੱਤਾ ਪਾਸ ਕਰਕੇ, ਪੰਜਾਬ ਸਰਕਾਰ ਤੋੰ ਮੰਗ ਕੀਤੀ ਹੈ ਕਿ ਬਜੁੱਰਗਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਿਲਾ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ। ਇਸ ਮੌਕੇ ਗਿਆਨ ਸਿੰਘ ਸਾਬਕਾ DPRO, ਗੁਰਚਰਨ ਸਿੰਘ ਸੁਪਰਡੈੰਟ, ਗੁਰਦੀਪ ਸਿੰਘ ਬਰਾੜ, ਜਗਦੀਪ ਸਿੰਘ ਢਿਲੋੰ, ਜੋਗਿੰਦਰ ਸਿੰਘ ਸੰਘਾ ਅਤੇ ਦਲਜੀਤ ਸਿੰਘ ਭੁੱਲਰ ਨੇ ਸੁਝਾ ਦਿੱਤੇ। ਸੁਰੇਸ਼ ਕੁਮਾਰ ਸ਼ਾਸਤਰੀ ਨੇ ਨੌਜਵਾਨਾਂ ਵਿਚ ਵੱਧ ਰਹੇ ਨਸ਼ੇ ਦਾ ਮੁੱਦਾ ਚੁੱਕਿਆ ਤੇ ਸੁਝਾ ਦਿੱਤਾ ਕਿ ਪੰਜਾਬ ਸਰਕਾਰ ਵਲੋੰ ਨਸ਼ਾ ਵਿਰੋਧੀ ਸ਼ੁਰੂ ਕੀਤੀ ਮੁਹਿੰਮ ਵਿਚ ਸੀਨੀਅਰ ਸਿਟੀਜ਼ਨ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

ਆਵਦੇ ਸਾਥੀ ਦਾ ਜਨਮਦਿਨ ਮਨਾਉਂਦੇ, ਕੌਂਸਿਲ ਦੇ ਮੇਮ੍ਬਰ।
ਪ੍ਰਧਾਨ ਕਾਮਰਾ ਨੇ ਮੈਬਰਾਂ ਸਾਹਮਣੇ ਮਤਾ ਰੱਖਿਆ ਕਿ ਸਾਨੂੰ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ, ਮੋਬਾਇਲਾਂ ਦੀ ਯੋਗ ਵਰਤੋੰ ਤੇ ਟ੍ਰੈਫਿਕ ਸਬੰਧੀ ਜਾਣਕਾਰੀ ਦੇਣ ਲਈ ਅਪ੍ਰੈਲ ਮਹੀਨੇ ਤੋੰ ਸੀਨੀਅਰ ਸਿਟੀਜ਼ਨ ਦੀ ਟੀਮ ਕਾਲਜ਼ਾਂ/ ਸਕੂਲਾਂ ਵਿਚ ਜਾਣਾ ਚਾਹੀਦਾ ਹੈ ਤੇ ਵਿੱਦਿਆਰਥੀਆਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ।ਉਹਨਾਂ ਕਿਹਾ ਕਿ ਮੈਬਰ ਆਪਣੇ ਆਪਣੇ ਸੁਝਾਵ ਦੇਣ ਜਿਸਤੇ ਸਾਰੇ ਹਾਜਰ ਮੈਬਰਾਂ ਨੇ ਸਹਿਮਤੀ ਪ੍ਰਗਟਾਈ। ਉਹਨਾਂ ਕਿਹਾ ਭਵਿੱਖ ਵਿਚ ਮੈਬਰਾਂ ਦੇ ਸੁਝਾਵਾਂ ਮੁਤਾਬਿਕ ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਸੁਰੇਸ਼ ਕੁਮਾਰ ਸ਼ਾਸਤਰੀ, ਨਾਹਰ ਸਿੰਘ ਤੇ ਲਾਲ ਚੰਦ ਅਰੋੜਾ ਦੇ ਜਨਮਦਿਨ ਦੀ ਵਧਾਈ ਤੇ ਪਾਰਟੀ ਕੀਤੀ ਗਈ। ਅੱਜ ਦੀ ਮੀਟਿੰਗ ਹਰਬੰਸ ਕੋਰ, ਜੋਗਿੰਦਰ ਸਿੰਘ ਲੋਹਾਮ, ਅਮਰ ਸਿੰਘ ਵਿਰਦੀ, ਸੁਰਜੀਤ ਸਿੰਘ, ਅਜੈ ਕੁਮਾਰ ਮਿੱਤਲ, ਜਗਦੀਪ ਸਿੰਘ ਕੈੰਥ, ਅਜੀਤ ਸਿੰਘ ਮਹਿਣਾ, ਨਿਰੰਜਨ ਸਿੰਘ, ਸੁਖਦੇਵ ਸਿੰਘ ਜੱਸਲ, ਮਲਕੀਅਤ ਸਿੰਘ, ਮੇਹਰ ਸਿੰਘ, ਕੇ ਆਰ ਅਰੋੜਾ, ਵਿਜੈ ਕੁਮਾਰ ਸੂਦ ਆਦਿ ਮੈਬਰ ਵੀ ਸ਼ਾਮਿਲ ਸਨ।