logo

ਫਸਲਾਂ ਦੀ ਬਿਜਾਈ ਸਮੇਂ ਵਰਤੀ ਜਾਨ ਵਾਲੀ ਖਾਂਦਾ ਦੀ ਕੀਮਤ ਵਿੱਚ ਵਾਧਾ ਨਿੰਦਣਯੋਗ : ਮੁਖਤਿਆਰ ਸਿੰਘ !!

ਫਸਲਾਂ ਦੀ ਬਿਜਾਈ ਸਮੇਂ ਵਰਤੀ ਜਾਨ ਵਾਲੀ ਖਾਂਦਾ ਦੀ ਕੀਮਤ ਵਿੱਚ ਵਾਧਾ ਨਿੰਦਣਯੋਗ : ਮੁਖਤਿਆਰ ਸਿੰਘ !!

ਮੋਗਾ 4 ਅਪ੍ਰੈਲ (ਮੁਨੀਸ਼ ਜਿੰਦਲ)

MUKHTIAR SINGH (FARMER)

ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਬਿਜਾਈ ਸਮੇਂ ਜਮੀਨ ਦੇ ਹੇਠਾਂ ਪਾਉਣ ਵਾਲੀਆਂ ਖਾਂਦਾ ਦੀ ਕੀਮਤ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ। ਐਨ.ਪੀ.ਕੇ ਖਾਦ 12_32_16 ਦੀ ਕੀਮਤ ਵਿੱਚ ਪ੍ਰਤੀ ਕੁਵਿੰਟਲ 460 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 10_26_26 ਪ੍ਰਤੀ ਬੈਗ 1700 ਰੁਪਏ ਕਰ ਦਿੱਤੀ ਹੈ। ਜੋ ਪਹਿਲਾਂ 1470 ਰੁਪਏ ਪ੍ਰਤੀ ਬੈਗ ਸੀ। ਕਿਸੇ ਇੰਨਾ NPK DAP ਪੋਟਾਸ਼ ਖਾਦਾਂ ਦੀ ਫਸਲਾਂ ਦੀ ਬਿਜਾਈ ਸਮੇਂ ਵੱਧ ਲੋੜ ਹੁੰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁਖਤਿਆਰ ਸਿੰਘ ਦੀਨਾ ਸਾਹਿਬ, ਸੂਬਾ ਮੀਤ ਪ੍ਰਧਾਨ ਬੀਕੇਜੂ ਲੱਖੋਵਾਲ ਨੇ ਕੀਤਾ। 

ਉਹਨਾਂ ਕਿਹਾ ਕਿ ਸਾਰੇ ਦੇਸ਼ ਵਿੱਚ ਹਰੇਕ ਸਾਲ ਘੱਟੋ ਘੱਟ 325 ਲੱਖ ਟਨ ਯੂਰੀਆ ਪੌਟਾਸ ਖਾਦ ਤਕਰੀਬਨ 38 ਲੱਖ ਟਨ, ਡੀਏਪੀ 103 ਲੱਖ ਟਨ ਅਤੇ ਐਨਪੀਕੇ ਖਾਦ 12_32_16 ਦੀ ਖਪਤ ਹਰ ਸਾਲ ਹੁੰਦੀ ਹੈ। ਕੇਂਦਰ ਸਰਕਾਰ ਨੂੰ ਇਹ ਵਾਧਾ ਤੁਰੰਤ ਪ੍ਰਭਾਵ ਨਾਲ ਵਾਪਸ ਲੈਕੇ ਖੇਤੀ ਖਾਦਾਂ ਦੀਆਂ ਸਬਸਿਡੀਆਂ ਵਿੱਚ ਵਾਧਾ ਕਰਨ ਦੀ ਲੋੜ ਹੈ, ਤਾਂ ਕਿ ਕਿਸਾਨਾਂ ਦੀ ਦਿਨੋ ਦਿਨ ਘਾਟੇ ਵਿੱਚ ਜਾ ਰਹੀ ਕਿਸਾਨੀ ਨੂੰ ਕੁੱਝ ਸਹਾਰਾ ਮਿਲ ਸਕੇ। ਕੇਂਦਰ ਦੀ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਖੇਤੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਖਾਦਾਂ ਕੀਟਨਾਸ਼ਕ ਅਤੇ ਹੋਰ ਵਸਤੂਆਂ ਬੀਜਾਂ ਆਦਿ ਉਪਰ ਉਸਦੀ ਅਸਲੀ ਕੀਮਤ ਪ੍ਰਿੰਟ ਕਰਨੀ ਜਰੂਰੀ ਕੀਤੀ ਜਾਵੇ। ਅਜੇਹਾ ਨਾਂ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਉਨਾਂ ਦੇ ਲਾਇਸੰਸ ਕੈਂਸਲ ਕੀਤੇ ਜਾਣ। ਹਰ ਹੋਲ ਸੇਲ ਵਾਲਿਆਂ ਉਪਰ ਸਮੇਂ ਸਮੇਂ ਕਾਰਵਾਈ ਯਕੀਨੀ ਬਣਾਈ ਜਾਵੇ। ਤਾਂ ਜੋ ਕਿਸਾਨਾਂ ਨੂੰ ਸਹਿਯੋਗ ਅਤੇ ਮਿਆਰੀ ਖਾਦ ਡੀਜਲ ਕੀਟਨਾਸ਼ਕ ਅਤੇ ਬੀਜ, ਸਹੀ ਕੀਮਤ ਅਤੇ ਮਿਆਰੀ ਮਿਲ ਸਕਣ। ਸਾਡੀ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਘੱਟੋ ਘੱਟ ਆਪਣੀ ਵਰਤੋਂ ਵਿੱਚ ਆਉਣ ਵਾਲੀਆਂ ਫਸਲਾਂ ਦੇ ਬੀਜ ਆਪ ਤਿਆਰ ਕਰਨ, ਤਾਂ ਜੋ ਇਸ ਮਹਿੰਗਾਈ ਦੇ ਜਮਾਨੇ ਵਿੱਚ ਆਰਥਿਕ ਲੁੱਟ ਤੋਂ ਬਚਿਆ ਜਾ ਸਕੇ।

administrator

Related Articles

Leave a Reply

Your email address will not be published. Required fields are marked *

error: Content is protected !!