

ਮੋਗਾ 5 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ)
ਜਿਲੇ ਦੇ ਪਿੰਡ ਦੁੱਨੇਕੇ ਦੇ ਨਾਲ ਵਸੇ ਦੀਦਾਰ ਸਿੰਘ ਵਾਲਾ ਵਿਖੇ ਜੱਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਦੀ ਤੀਜੀ ਸਲਾਨਾ ਬਰਸੀ ਮੌਕੇ ਜੱਥੇਦਾਰ ਦੇ ਪਰਿਵਾਰ ਵਲੋਂ ਸ੍ਰੀ ਗੁਰੁ ਗਰੰਥ ਸਾਹਿਬ ਦੇ ਅਖੰੰਡਪਾਠ ਭੋਗ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤੱਖਤ ਸਾਹਿਬ ਵਲੋਂ ਸ੍ਰੋਮਣੀ ਅਕਾਲੀ ਦੀ ਭਰਤੀ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਧੂੰਦਾ, ਮਨਪ੍ਰੀਤ ਸਿੰਘ ਇਆਲੀ MLA ਦਾਖਾ, ਸੰਤਾ ਸਿੰਘ ਉਮੇਦਪੁਰੀ ਤੇ ਬੀਬੀ ਸਤਵੰਤ ਕੌਰ ਪੁੱਤਰੀ ਭਾਈ ਅਮਰੀਕ ਸਿੰਘ ਤੋਂ ਇਲਾਵਾ ਬੀਬੀ ਜੰਗੀਰ ਕੌਰ, ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ, ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪ੍ਰੋ ਪ੍ਰੇਮ ਸਿੰਘ ਸਾਬਕਾ ਮੰਤਰੀ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਮਹੇਸਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ, ਪਰਗਟ ਸਿੰਘ MLA ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ MLA ਸ਼ਾਹਕੋਟ, ਜਗਦੀਸ ਸਿੰਘ ਸਾਬਕਾ ਮੰਤਰੀ, ਗਰਮੇਲ ਸਿੰਘ ਸੰਗਤਪੁਰਾ ਮੈਬਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਧਾਰਮਿਕ, ਸਮਾਜਿਕ, ਸਿਆਸੀ ਪਾਰਟੀਆਂ ਦੇ ਆਗੂ ਤੇ ਸ਼ਹਿਰਾਂ/ ਪਿੰਡਾਂ ਦੇ ਸਰਪੰਚ/ ਪੰਚ ਤੇ ਪਾਰਟੀ ਵਰਕਰ, ਵੱਡੀ ਗਿਣਤੀ ਵਿਚ ਸੰਗਤਾਂ ਸਾਮਲ ਹੋਈਆਂ।

ਇਸ ਮੌਕੇ ਤੇ, ਬਲਵਿੰਦਰ ਸਿੰਘ ਬਰਾੜ ਨੂੰ ਸਨਮਾਨਿਤ ਕਰਦੇ ਪਤਵੰਤੇ।
ਭਾਈ ਸਾਹਿਬ ਪ੍ਰੇਮ ਸਿੰਘ ਅਰਦਾਸੀਆ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨੇ ਜੱਥੇਦਾਰ ਤੋਤਾ ਸਿੰਘ ਦੀ ਬਰਸੀ ਮੌਕੇ ਅਰਦਾਸ ਕੀਤੀ।

ਸ੍ਰੋਮਣੀ ਕਮੇਟੀੇ ਤੋ ਭਾਈ ਜਗਤਾਰ ਸਿੰਘ ਰਾਜਪੁਰੇ ਵਾਲੇ ਅਤੇ ਭਾਈ ਹਰਿੰਦਰ ਸਿੰਘ ਫਰੀਦਕੋਟ ਵਾਲਿਆਂ ਦੇ ਜੱਥਿਆਂ ਨੇ ਰੱਬੀ ਬਾਣੀ ਦਾ ਮਨੋਹਰ ਕੀਰਤਨ ਕੀਤਾ। ਸਾਬਕਾ ਮੰਤਰੀ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਸੰਬੋਧਨ ਕਰਦਿਆਂ ਜੱਥੇਦਾਰ ਤੋਤਾ ਸਿੰਘ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਮਹਾਨ ਸਕਸ਼ੀਅਤ ਦੱਸਦਿਆਂ ਉਨ੍ਹਾਂ ਵਲੋਂ ਸ੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ। ਉਨ੍ਹਾ ਕਿਹਾ, ਜਦੋਂ ਵੀ ਸ੍ਰੋਮਣੀ ਅਕਾਲੀ ਦੱਲ ਤੇ ਸੰਕਟ ਆਇਆ, ਉਨ੍ਹਾਂ ਸ਼ਾਨਦਾਰ ਭੂਮਿਕਾ ਨਿਭਾਈ, ਤੇ ਹੁਣ ਵੀ ਪਰਿਵਾਰਕ ਮੈਬਰ, ਸ੍ਰੀ ਅਕਾਲ ਤੱਖਤ ਦੇ ਹੁਕਮਾਂ ਤੇ ਫੁੱਲ ਚੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਪੰਥ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮਨਪ੍ਰੀਤ ਸਿੰਘ ਇਆਲੀ ਨੇ ਸਰਧਾਂਜਲੀਆਂ ਭੇਂਟ ਕਰਦਿਆਂ ਬਰਸੀ ਮੌਕੇ ਸ਼ਾਮਲ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆ ਸ੍ਰੀ ਅਕਾਲ ਤੱਖਤ ਨਾਲ ਜੁੜਨ ਦਾ ਸੱਦਾ ਦਿੱਤਾ। ਜੱਥੇਦਾਰ ਤੋਤਾ ਸਿੰਘ ਦੇ ਪਰਿਵਾਰਕ ਮੈਬਰਾਂ ਮਾਤਾ ਮੁਖਤਿਆਰ ਕੌਰ, ਸੁਪੱਤਰ ਬਲਵਿੰਦਰ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ (ਮੱਖਣ), ਜਸਵਿੰਦਰ ਸਿੰਘ ਬਰਾੜ (ਕੈਲਗਿਰੀ, ਕੈਨੇਡਾ) ਪੁੱਤਰੀ ਡਾ. ਪਰਮਜੀਤ ਕੌਰ ਤੇ ਦਾਮਾਦ ਜਗਦੀਸ਼ ਸਿੰਘ ਨੇ ਸੰਗਤਾਂ ਦੀ ਸੇਵਾ ਤਨਦੇਹੀ ਨਾਲ ਕੀਤੀ। ਇਸ ਮੌਕੇ ਸੰਤ ਫਤਿਹ ਸਿੰਘ ਜੀ ਦੇ ਭਤੀਜੇ ਸੁਖਬੀਰ ਸਿੰਘ ਬਦਿਆਲਾ, ਪੰਜ ਮੈਬਰੀ ਕਮੇਟੀ ਤੇ ਪ੍ਰਮੁੱਖ ਸਕਸੀਅਤਾਂ ਨੇ ਜੱਥੇਦਾਰ ਦੇ ਵੱਡੇ ਸਪੁੱਤਰ ਬਲਵਿੰਦਰ ਸਿੰਘ ਬਰਾੜ ਨੂੰ ਸਨਮਾਨ ਭੇਂਟ ਕੀਤਾ। ਸ੍ਰੀ ਗੁਰੁ ਗਰੰਥ ਸਾਹਿਬ ਦੀ ਹਜੂਰੀ ਵਿਚ ਸਾਮਿਲ ਹੋਣ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਸਕਸੀਅਤਾਂ ਨੇ ਜੱਥੇਦਾਰ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸ਼ਰਧਾਜਲੀ ਭੇਂਟ ਕੀਤੀ।