logo

General

ਮਲਕੀਅਤ ਸਿੰਘ ਸਿੱਧੂ ਯਾਦਗਾਰੀ 3 ਰੋਜਾ ਹਾਕੀ ਟੂਰਨਾਮੈਂਟ ਸਮਾਪਤ ! ਮੰਤਰੀ ਖੁੱਡੀਆਂ ਨੇ ਵੰਡੇ ਇਨਾਮ !!

ਲੜਕਿਆਂ ਦੀ ਬਠਿੰਡਾ ਤੇ ਲੜਕੀਆਂ ਦੀ ਰਾਮਪੁਰ ਟੀਮ ਰਹੀ ਜੇਤੂ ! ਮੋਗਾ, 12 ਜਨਵਰੀ (ਗਿਆਨ ਸਿੰਘ) ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਗਰਾਊਡ ਵਿਚ ਸਪੋਰਟਸ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਵਲੋ ਸਾਬਕਾ ਮੰਤਰੀ ਪੰਜਾਬ ਮਲਕੀਅਤ ਸਿੰਘ ਸਿੱਧੂ ਦੀ ਯਾਦ ਵਿੱਚ ਤਿੰਨ ਰੋਜ਼ਾ 25ਵਾਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਇਨਾਮ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਉਹਨਾਂ ਸਵਰਗੀ ਮਲਕੀਅਤ ਸਿੰਘ ਸਿੱਧੂ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸਰਧਾਜਲੀ ਭੇੰਟ ਕੀਤੀ।.ਉਹਨਾਂ ਹਾਕੀ ਗਰਾਊਡ ਵਿਚ ਫਾਇਨਲ ਮੈਚ ਖੇਡਣ ਵਾਲੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਸੰਬੋਧਨ ਕਰਦਿਆਂ ਸੁਸਾਇਟੀ  ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰੱਖਦੀਆਂ ਹਨ। ਉਹਨਾਂ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਨਾਲ ਜੁੜੇ ਰਹਿਣ ਨਾਲ ਭਵਿੱਖ ਉਜਲ ਬਣਦਾ ਹੈ। ਖਿਡਾਰੀਆਂ ਨੂੰ ਰੋਜ਼ਗਾਰ ਵਿਚ ਵਧੇਰੇ ਮੌਕੇ ਮਿਲਦੇ ਹਨ। ਉਹਨਾੰ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਖੇਡਾਂ ਵਤਨ ਦੀਆਂ ਕਰਵਾ ਕੇ ਪਿੰਡ, ਬਲਾਕ, ਜਿਲਾ ਤੇ ਰਾਜ ਪੱਧਰ ਤੱਕ ਖੇਡਾਂ ਵਿਚ ਪੰਜ ਸਾਲ ਤੋੰ ਸੱਠ ਸਾਲ ਦੇ ਖਿਡਾਰੀਆਂ ਨੂੰ ਮੌਕਾ ਦਿੱਤਾ। ਉਹਨਾਂ ਦਸਿਆ ਕਿ ਅੰਤਰਰਾਸ਼ਟਰੀ ਪੱਧਰ ਦੇ ਨੌ ਖਿਡਾਰੀਆਂ ਨੂੰ ਪੀ.ਸੀ.ਅੇਸ ਤੇ ਪੀ.ਪੀ.ਅੇਸ ਭਰਤੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਉਘੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਦਾਰ ਮਲਕੀਅਤ ਸਿੰਘ ਸਿੱਧੂ ਨੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਦਿਆਂ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਜੱਥੇਦਾਰ ਤੋਤਾ ਸਿੰਘ, ਸ ਮਲਕੀਅਤ ਸਿੰਘ ਸਿੱਧੂ, ਉਹਨਾਂ ਦੇ ਪਿਤਾ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਅਕਾਲੀ ਸਰਕਾਰ ਸਮੇ ਮਿਲਕੇ ਕੰਮ ਕੀਤਾ। ਲੋਕਾਂ ਨੇ 1989 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਵੱਡੇ ਫਰਕ ਨਾਲ ਜਿੱਤ ਦਵਾਈ। ਉਹਨਾਂ ਕਿਹਾ ਕਿ ਸਾਨੂੰ ਹਮੇਸਾ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ, ਜਿੰਨਾਂ ਦੇ ਮਨ ਵਿਚ ਲੋਕ ਭਲਾਈ ਲਈ ਚੇਤਨਾ ਹੈ। ਉਹਨਾਂ ਸੁਸਾਇਟੀ ਨੂੰ ਅਖਿਤਆਰੀ ਫੰਡ ਵਿਚੋੰ ਇੱਕ ਲੱਖ ਰੁਪੈ ਦੇਣ ਦਾ ਅੇਲਾਨ ਕੀਤਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ, ਲੜਕੀਆਂ ਦੀ ਟੀਮ ਨੂੰ ਇਨਾਮ ਵੰਡਦੇ ਹੋੇਏ। (ਫੋਟੋ: ਡੈਸਕ) ਮਲਕੀਅਤ ਸਿੰਘ ਸਿੱਧੂ ਯਾਦਗਾਰੀ ਹਾਕੀ ਟੂਰਨਾਮੈਂਟ ਵਿੱਚ ਮੰਤਰੀ ਗੁਰਮੀਤ ਖੁੱਡੀਆਂ ਸੱਬੋਧਨ ਕਰਦੇ ਹੋਏ।(ਫੋਟੋ: ਡੈਸਕ) ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਨੇ ਲੜਕੀਆਂ ਦੀਆਂ ਫਾਇਨਲ ਵਿਚ ਖੇਡੀਆਂ ਟੀਮਾਂ ਨੂੰ ਅਸ਼ੀਰਵਾਦ ਦਿੱਤੇ ਤੇ ਇਨਾਮ ਵੰਡੇ ਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸ ਬਲਜਿੰਦਰ ਸਿੰਘ ਬਰਾੜ (ਮੱਖਣ) ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਦੁਨੀਆਂ ਦੇ ਕੈੰਸਰ ਖਾਤਮੇ ਲਈ ਅਬੈੰਸ਼ਡਰ ਕੁਲਵੰਤ ਸਿੰਘ ਧਾਲੀਵਾਲ, ਨੈਸਲੇ ਦੇ ਹਿਊਮਨ ਰਿਸੋਰਸ ਮੈਨੇਜਰ ਅਲੋਕ ਕੁਮਾਰ ਵਿਸ਼ੇਸ ਤੌਰ ਤੇ ਸਾਮਲ ਹੋਏ। ਚੇਅਰਮੈਨ ਜਸਪਾਲ ਸਿੰਘ ਸਿੱਧੂ ਨੇ ਦਸਿਆ ਕਿ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਵਿਚੋ ਲੜਕਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਨੇ ਭਾਗ ਲਿਆ। ਖਿਡਾਰੀਆਂ ਵਿੱਚ ਟੂਰਨਾਮੈਂਟ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।  ਅੱਜ ਲੜਕਿਆਂ ਦੇ ਫਾਇਨਲ ਮੈਚ ਵਿਚ ਰਾਮਪੁਰ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਦੋ-ਇੱਕ ਦੇ ਫਰਕ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ। ਇਸ ਮੈਚ ਵਿਚ ਮੈਨ ਆਫ ਦੀ ਮੈਚ ਨਿੱਤਨ (ਸੰਗਰੂਰ) ਤੇ ਮੈਨ ਆਫ ਦਾ ਟੂਰਨਾਮੈੰਟ ਹਰਸ਼ਦੀਪ ਸਿੰਘ (ਸੰਗਰੂਰ) ਬਣੇ। ਲੜਕੀਆਂ ਦੇ ਫਾਇਨਲ ਮੈਚ ਵਿਚ ਬਠਿੰਡਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਇੱਕ- ਜੀਰੋ ਦੇ ਫਰਕ ਨਾਲ ਹਰਾਇਆ। ਇਸ ਮੈਚ ਵਿਚ ਵੋਮੈਨ ਆਫ ਮੈਚ ਸਾਕਸ਼ੀ (ਸੰਗਰੂਰ) ਤੇ ਵੋਮੈਨ ਆਫ ਟੂਰਨਾਮੈੰਟ ਸੁਖਵੀਰ ਕੌਰ (ਬਠਿੰਡਾ) ਬਣੇ। ਸ ਗੁਰਮੀਤ ਸਿੰਘ ਖੁੱਡੀਆਂ ਕੈਬਨਿੱਟ ਮੰਤਰੀ ਪੰਜਾਬ ਨੇ ਜੇਤੂ ਲੜਕਿਆਂ ਤੇ ਦੂਜੇ ਨੰਬਰ ਤੇ ਰਹੀਆਂ ਟੀਮਾਂ ਨੂੰ ਸ਼ੀਲਡਾਂ ਤੇ ਨਕਦ ਇਨਾਮ ਵੰਡੇ। ਇਸ ਮੌਕੇ ਤੇ ਚੀਫ ਐਡਵਾਈਜਰ ਗੁਰਚਰਨ ਸਿੰਘ ਗਿੱਲ, ਪ੍ਰਧਾਨ ਪਰਮਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਬੇਅੰਤ ਸਿੰਘ ਸਿੱਧੂ, ਜਨਰਲ ਸੈਕਟਰੀ ਓਮ ਪ੍ਰਕਾਸ਼ ਸ਼ਰਮਾ, ਅਵਤਾਰ ਸਿੰਘ ਹੇਅਰ ਸਾਬਕਾ ਜਿਲਾ ਅਟਾਰਨੀ, ਪਿ੍ੰਸੀਪਲ ਕੁਲਵੰਤ ਸਿੰਘ ਕਲਸੀ, ਗੁਰਸ਼ਰਨ ਸਿੰਘ ਗਿੱਲ, ਕਾਕਾ ਸੁਖਜਿੰਦਰ ਸਿੰਘ ਬਲਖੰਡੀ, ਜਸਵੰਤ ਸਿੰਘ ਦਾਨੀ, ਪਰਮਜੀਤ ਸਿੰਘ ਚੂਹੜਚੱਕ, ਨਰਿੰਦਰਪਾਲ ਸਿੰਘ ਸਹਾਰਨ, ਪਰਮਜੀਤ ਸਿੰਘ ਵਿੱਕੀ, ਮਹਿੰਦਰ ਸਿੰਘ ਮਿੰਦੀ ਤੋ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ, ਪੰਚ ਤੇ ਖੇਡ ਪ੍ਰੇਮੀ ਸ਼ਾਮਲ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

मोगा पुलिस की ‘स्पोर्ट्स मीट’ ! इलाका वासियों में रहा भारी उत्साह !!

मोगा 11 जनवरी (मुनीश जिन्दल) आईये, पहले आप जरा एक नजर इस वीडियो पर डालें : DC विशेष सारंगल व SSP अजय गांधी, खिलाडियों का हौसला बढ़ते हुए। (छाया: डैस्क) उपरोक्त तस्वीरों में विजेता खिलाड़ियों के साथ डिप्टी कमिश्नर विशेष सारंगल, एसएसपी अजय गांधी व अन्य गण मान्य। उपरोक्त तस्वीरों में भी विजेता खिलाड़ियों के साथ डिप्टी कमिश्नर विशेष सारंगल, एसएसपी अजय गांधी व अन्य गण मान्य। डीजीपी पंजाब, आईपीएस गौरव यादव के दिशा निर्देशों के तहत काम करते हुए जिला पुलिस प्रमुख, आईपीएस अजय गांधी की ओर से एक ‘स्पोर्ट्स मीट’ का आयोजन किया गया। स्थानीय ‘द लर्निंग फील्ड स्कूल’ की ग्राउंड में हुई इस स्पोर्ट्स मीट में खिलाड़ियों का होंसला बढ़ाने के लिए डिप्टी कमिश्नर मोगा, आईएएस विशेष सारंगल विशेष तौर से पहुंचे। इस स्पोर्ट्स मीट में क्रिकेट, बास्केटबाल, वालीबाल व रस्साकशी आदि खेलों के मुकाबले करवाए गए। जिसमें विजेता खिलाड़ियों को डिप्टी कमिश्नर विशेष सारंगल व एसएसपी अजय गांधी ने इनाम देकर उन्हें सम्मानित करते हुए उनका हौसला बढ़ाया। इस मौके पर एसएसपी अजय गांधी, मीडिया के रूबरू भी हुए। क्या कहना था उनका इस ‘स्पोर्ट्स मीट’ संबंधी, आप खुद ही सुनलें : IPS AJAY GANDHI, SSP MOGA Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

रैस्टोरैंट, बेकरी, बुटीक, टेलरिंग, सैलून, जिम, कोरियर, IELTS कोचिंग, इम्मिग्रेशन …………… सावधान !!

मोगा 11 जनवरी (मुनीष जिन्दल) अगर आपका भी है रैस्टोरैंट, बेकरी, बुटीक, टेलरिंग, सैलून, जिम, सपा, कोरियर, IELTS कोचिंग, इम्मिग्रेशन, सोफ्टवेयर डेवलपर, ट्रांसपोर्ट, केबल ऑपरेटर, मेडिकल सर्विस (डैंटल में कॉस्मैटिक सर्विस), कार डीलर (बॉडी फैब्रीकेटर), वर्क्स कॉन्ट्रैक्टर्स, चुनाव आयोग को गाड़ियां किराए पर देने, कार किराए पर देने आदि का काम। तो हो जाइए सावधान। आपके लिए ये खबर अत्यंत महत्वपूर्ण है। क्यूंकि GST विभाग की और से इस संबंधी गाईड लाइन जारी हुए हैं।  जिसके तहत अब आपके द्वारा दी जाने वाली विभिन्न सेवाएं भी GST के दायरे में आ गई हैं। GST विभाग की ACST (सहायक कमीश्नर सैल्स टैक्स) पूनम गर्ग ने इस संबंधी विस्तारपूर्वक जानकारी साझा की। क्या बताया उन्होंने, आइए  आप भी सुनें : MS. POONAM GARG, ACST, GST Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

बाल बाल बचे जिला मोगा के ये विधायक ! सरकारी इन्नोवा गाडी हुई खत्म !!

बाघापुराना/ मोगा, 11 जनवरी (रिस्की आनंद/ मुनीश जिंदल) MLA बाघापुराना अमृतपाल सिंह सुखानंद का कुछ लिया दिया, उस समय सामने आ गया, जब हरियाणा के जींद में हुए एक भयानक सड़क हादसे में वे बाल बाल बच गए। मिली जानकारी के मुताबिक MLA बाघापुराना अमृतपाल सिंह सुखानंद की सरकारी इन्नोवा गाड़ी, एक खड़े ट्रक से जा टकराई। जिसमें उनके सुरक्षाम कर्मी गंभीर जख्मी हुए हैं। जबकि उनकी सरकारी गाड़ी शत प्रतिशत ‘लॉस’ में चली गई है। सूत्रों से मिली जानकारी के मुताबिक जींद में यह हादसा उस समय हुआ, जब वे दिल्ली जा रहे थे। बताया जा रहा है कि विधायक सुखानंद अमृतपाल सिंह सुखानंद दूसरी गाड़ी में सवार थे। जिसके चलते वे हुए सुरक्षित हैं। हम ‘मोगा टुडे न्यूज़’ की टीम की और से MLA बाघापुराना अमृतपाल सिंह सुखानंद व उनकी सुरक्षा में तैनात सभी कर्मियों की सुरक्षा की मंगल कामना करते हैं। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

DC ਵਿਸ਼ੇਸ਼ ਸਾਰਗੰਲ ਵੱਲੋਂ ʻਮੰਜ਼ਿਲ-2025ʼ ਮੁਹਿੰਮ ਦੀ ਰਸਮੀ ਸ਼ੁਰੂਆਤ ! ਜ਼ਿਲ੍ਹਾ ਵਾਸੀਆਂ ਨੂੰ ਵੀ ਖੁੱਲਾ ਸੱਦਾ !!

ਮੋਗਾ, 10 ਜਨਵਰੀ (ਮੁਨੀਸ਼ ਜਿੰਦਲ) ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਚੰਗੇ ਭਵਿੱਖ ਲਈ ਆਪਣੀ ਅਭਿਲਾਸ਼ੀ ਦ੍ਰਿਸ਼ਟੀ ਦੀ ਰੂਪ ਰੇਖਾ ਉਲੀਕੀ ਹੈ, ਜਿਸ ਵਿੱਚ ਵਸਨੀਕਾਂ ਨੂੰ ਆਪਣੇ ਵਿਚਾਰਾਂ ਅਤੇ ਸੁਝਾਵਾਂ ਵਿੱਚ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਜ਼ਿਲ੍ਹਾ ਵਾਸੀਆਂ ਤੋਂ ਸੁਝਾਅ ਅਤੇ ਵਿਚਾਰ ਮੰਗਣ ਦੀ ਯੋਜਨਾ ਬਣਾਈ ਹੈ ਤਾਂ ਜੋ ਮੋਗਾ ਨੂੰ ਦੇਸ਼ ਦੇ ਹਰ ਪੱਖ ਤੋਂ ਵਿਕਸਤ ਜ਼ਿਲ੍ਹਾ ਬਣਾਉਣ ਲਈ ਰੂਪ-ਰੇਖਾ ਤਿਆਰ ਕੀਤੀ ਜਾ ਸਕੇ। ਇਸ ਮੁਹਿੰਮ ਦਾ ਨਾਮ ʻਮੰਜ਼ਿਲ-2025ʼ ਰੱਖਿਆ ਗਿਆ ਹੈ। ਜਿਸਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਵੱਲੋਂ ਸ਼ੁਕਰਵਾਰ ਨੂੰ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ,  ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ,  ਜ਼ਿਲ੍ਹਾ ਵਿਕਾਸ ਫੈਲੋ ਅਨੁਰਾਗਸਿੰਘ ਚੰਦੇਲ, ਐਸਪੀਰੇਸ਼ਨਲ ਬਲਾਕ ਫੈਲੋ, ਗੁਰਗੀਤ ਸਿੰਘ ਭੋਗਲ ਸ਼ਾਮਲ ਹੋਏ। ਇਸ ਪਹਿਲਕਦਮੀ ਤਹਿਤ ਸਿੱਖਿਆ, ਸਿਹਤ ਸੰਭਾਲ, ਟਿਕਾਊ ਵਿਕਾਸ, ਸੈਰ-ਸਪਾਟਾ, ਖੇਤੀਬਾੜੀ, ਵਾਤਾਵਰਣ ਸੰਭਾਲ, ਬੁਨਿਆਦੀ ਢਾਂਚਾ ਅਤੇ ਕਾਨੂੰਨ ਵਿਵਸਥਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸੁਝਾਵਾਂ ਨੂੰ 31 ਜਨਵਰੀ, 2025 ਤੱਕ ਪ੍ਰਾਪਤ ਕੀਤਾ ਜਾਵੇਗਾ। ਸੁਝਾਅ ਜ਼ਿਲ੍ਹੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ, ਜਿਸ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਐਕਸ (ਪਹਿਲਾਂ ਟਵਿੱਟਰ) ਅਤੇ ਅਧਿਕਾਰਤ ਜ਼ਿਲ੍ਹਾ ਵੈੱਬਸਾਈਟ ਸ਼ਾਮਲ ਹਨ, ‘ਤੇ ਉਪਲਬਧ ਗੂਗਲ ਫਾਰਮ ਰਾਹੀਂ ਜਮ੍ਹਾਂ ਕਰਵਾਏ ਜਾ ਸਕਦੇ ਹਨ। ਡਿਜੀਟਲ ਪਹੁੰਚ ਤੋਂ ਬਿਨਾਂ ਲੋਕਾਂ ਲਈ, ਸਰਕਾਰੀ ਦਫ਼ਤਰਾਂ ਵਿੱਚ ਸੁਝਾਅ ਡਰਾਪ ਬਾਕਸ ਵੀ ਰੱਖੇ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਤੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਅਤੇ ਕੰਮਾਂ ਬਾਰੇ ਸਮੇਂ ਸਮੇਂ ਤੇ ਸੁਝਾਅ ਮੰਗੇ ਜਾਂਦੇ ਹਨ। ਕਿਉਂਕਿ ਮੋਗਾ ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਜ਼ਿਲ੍ਹਾ ਵੀ ਬਣਾਇਆ ਗਿਆ ਹੈ, ਇਸੇ ਤਰ੍ਹਾਂ ਨੀਤੀ ਆਯੋਗ ਵੱਲੋਂ ਵੀ ਸਮੇਂ ਸਮੇਂ ਤੇ ਕੁਝ ਪ੍ਰੋਜੇਕਟਾਂ ਬਾਰੇ ਤਜ਼ਵੀਜਾਂ ਦੀ ਮੰਗ ਕੀਤੀ ਜਾਂਦੀ ਹੈ। ਪਹਿਲਾਂ ਇਹ ਤਜ਼ਵੀਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਭੇਜੀਆਂ ਜਾਂਦੀਆਂ ਰਹੀਆਂ ਹਨ। ਪਰ ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਬਾਰੇ ਜ਼ਿਲ੍ਹਾ ਵਾਸੀਆਂ ਦੇ ਸੁਝਾਅ ਲੈਣਾ ਪਸੰਦ ਕਰੇਗਾ। ਲੋਕਾਂ ਨੂੰ ਪੁੱਛਿਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ। ਸਾਰੇ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤਜ਼ਵੀਜਾਂ ਬਣਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਅਜਿਹੇ ਕੰਮ ਕਰਨੇ ਚਾਹੁੰਦੇ ਹਨ ਕਿ ਜ਼ਿਲ੍ਹਾ ਮੋਗਾ ਅਗਲੇ 25 ਸਾਲਾਂ (2050 ਤੱਕ) ਇਕ ਸਰਬਪੱਖੀ ਵਿਕਸਤ ਜ਼ਿਲ੍ਹਾ ਬਣਕੇ ਪੂਰੇ ਦੇਸ਼ ਵਿੱਚ ਚਮਕੇ। ਆਪਣੇ ਵਿਜ਼ਨ ਬਾਰੇ ਗੱਲ ਕਰਦੇ ਹੋਏ, ਉਹਨਾਂ ਕਿਹਾ ਕਿ ਵਿਜ਼ਨ ਤਿੰਨ ਮੁੱਖ ਥੰਮ੍ਹਾਂ ‘ਤੇ ਬਣਾਇਆ ਗਿਆ ਹੈ: ਟਿਕਾਊ ਵਿਕਾਸ, ਸਮਾਵੇਸ਼ੀ ਵਿਕਾਸ ਅਤੇ ਪ੍ਰਸ਼ਾਸ਼ਨਿਕ ਭਾਗੀਦਾਰੀ। ਇਸ ਦਾ ਉਦੇਸ਼ ਅਗਲੇ 25 ਸਾਲਾਂ ਵਿੱਚ ਮੋਗਾ ਨੂੰ ਇਕ ਇੱਕ ਅਜਿਹਾ ਜ਼ਿਲ੍ਹਾ ਬਣਾਉਣਾ ਹੈ ਜੋ ਆਰਥਿਕ ਤੌਰ ‘ਤੇ ਜੀਵੰਤ, ਸਮਾਜਿਕ ਤੌਰ ‘ਤੇ ਸੰਮਲਿਤ ਅਤੇ ਵਾਤਾਵਰਣ ਪੱਖੋਂ ਟਿਕਾਊ ਹੋਵੇ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ, “ਅਸੀਂ ਅਜਿਹਾ ਜ਼ਿਲ੍ਹਾ ਬਣਾਉਣਾ ਚਾਹੁੰਦੇ ਹਾਂ ਜਿੱਥੇ ਹਰ ਕਿਸੇ ਨੂੰ ਮਿਆਰੀ ਸਿੱਖਿਆ, ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੀ ਬਰਾਬਰ ਪਹੁੰਚ ਹੋਵੇ। ਅਸੀਂ ਸਾਰੇ ਨਿਵਾਸੀਆਂ ਨੂੰ ਇਸ ਦ੍ਰਿਸ਼ਟੀ ਨੂੰ ਰੂਪ ਦੇਣ ਅਤੇ ਇਸਨੂੰ ਹਕੀਕਤ ਬਣਾਉਣ ਵਿੱਚ ਸਾਡੇ ਨਾਲ ਜੁੜਨ ਲਈ ਸੱਦਾ ਦਿੰਦੇ ਹਾਂ।” ਇਹ ਮੁਹਿੰਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਰੰਗਲਾ ਪੰਜਾਬ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਵੀ ਮੀਲ ਪੱਥਰ ਸਾਬਿਤ ਹੋਵੇਗੀ। ਇਹ ਮੁਹਿੰਮ ਤਿੰਨ ਮੁੱਖ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰੇਗੀ, ਜਿਵੇਂ ਕਿ ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਨੂੰ ਸਮਰਥਨ ਦੇਣ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ, ਵਿਭਿੰਨ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਨਤਕ ਸੇਵਾਵਾਂ ਨੂੰ ਵਧਾਉਣਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰੱਖਿਆ ਕਰਨਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਅਤੇ ਆਪਣੇ ਵਿਚਾਰ, ਵਿਚਾਰ ਅਤੇ ਸੁਝਾਅ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ, “ਸਾਨੂੰ ਵਿਸ਼ਵਾਸ ਹੈ ਕਿ ਸਾਡੇ ਜ਼ਿਲ੍ਹਾ ਵਾਸੀਆਂ ਦੀ ਸਮੂਹਿਕ ਇੱਛਾ ਸ਼ਕਤੀ ਸਾਡੇ ਜ਼ਿਲ੍ਹੇ ਲਈ ਉੱਜਵਲ ਭਵਿੱਖ ਬਣਾਉਣ ਵਿੱਚ ਸਾਡੀ ਮਦਦ ਕਰੇਗੀ। ਉਹਨਾਂ ਕਿਹਾ ਕਿ  “ਅਸੀਂ ਲੋਕਾਂ ਦੇ ਵਿਚਾਰਾਂ ਨੂੰ ਸੁਣਨ ਅਤੇ ਸਾਡੇ ਵਿਜ਼ਨ ਨੂੰ ਹਕੀਕਤ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ।” Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

संयुक्त किसान मोर्चा की महापंचायत ! राकेश टिकैत पहुंचे मोगा ! आंदोलन को लेकर कही ये बात ……….

संयुक्त किसान मोर्चा की महापंचायत के दौरान मंच पर विराजमान राकेश टिकैत व अन्य। (छाया: शिव कौड़ा) मोगा 9 जनवरी (मुनीश जिन्दल) संयुक्त किसान मोर्चा ने अपने पूर्व घोषित कार्यक्रम के तहत वीरवार को मोगा की बहारी दाना मण्डी में एक महापंचायत की। जिसमें किसान नेता बलबीर सिंह राजेवाल, राकेश टिकैत, जोगिंदर सिंह उगराहां, रामेंद्र सिंह पटियाला, हरजीत सिंह कादियां, डॉक्टर दर्शन पाल, कृष्णा प्रसाद, बूटा सिंह बुर्ज गिल, हरिंदर सिंह लक्खोवाल सहित अनेक किसान नेताओं ने भाग लिया। इस मौके पर किसानों का भारी जमावड़ा, इस बात की गवाही दे रहा था कि इस महापंचायत में सम्मिलित होने के लिए किसान दूरदराज से पहुंचे थे। इस किसान महापंचायत को लेकर जहां पुरुष व बुजुर्ग उत्साहित दिखे, वहीं बड़ी संख्या में महिलाओं ने भी भाग लिया। इस मौके पर किसान नेता राकेश टिकैत ने किसान आंदोलन को लेकर बड़ी बात कही। क्या कहा राकेश टिकैत ने, आओ सुनते हैं :  RAKESH TIKAIT (FARMER LEADER, SKM) Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਕਿਸਾਨ ਰਾਜਦੀਪ ਦਾ, ਇੱਕ ਕਿਸਾਨ ਤੋਂ ਵਪਾਰਕ ਸਫਰ ! ਡਿਪਟੀ ਕਮਿਸ਼ਨਰ ਸਾਰੰਗਲ ਨੇ ਵੀ ਕੀਤੀ ਸ਼ਲਾਘਾ !!

ਮੋਗਾ, 9 ਜਨਵਰੀ (ਮੁਨੀਸ਼ ਜਿੰਦਲ) ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੇ 31 ਸਾਲਾ ਉੱਦਮੀ ਕਿਸਾਨ ਰਾਜਦੀਪ ਸਿੰਘ ਨੇ ਸਹੀ ਦ੍ਰਿਸ਼ਟੀਕੋਣ, ਮਿਹਨਤ ਅਤੇ ਨਵੀਨਤਾ ਨਾਲ ਕਾਮਯਾਬੀ ਦੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਉਸ ਦੁਆਰਾ ਰਵਾਇਤੀ ਖੇਤੀ ਨਾਲੋਂ ਅੱਗੇ ਵਧ ਕੇ ਗੁੜ ਦੀ ਪ੍ਰੋਸੈਸਿੰਗ ਕਰਕੇ ਆਪਣਾ ਵਿਲੱਖਣ ਨਾਂ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਦੋਂ ਉਸ ਦੇ ਸਾਥੀ ਵਿਦੇਸ਼ ਜਾਣ ਦੇ ਸੁਪਨੇ ਦੇਖ ਰਹੇ ਸਨ, ਉਸਨੇੇ ਪਿੰਡ ਵਿੱਚ ਰਹਿ ਕੇ ਖੇਤੀ ਨਾਲ ਜੁੜਿਆ ਭਵਿੱਖ ਦੇਖਿਆ ਅਤੇ ਵਧੀਆ ਗੁਣਵੱਤਾ ਵਾਲੇ ਜਹਿਰ ਮੁਕਤ ਖਾਣੇ ਦੀ ਮੰਗ ਨੂੰ ਸਮਝਿਆ।ਸਾਲ 2023 ਵਿੱਚ ਰਾਜਦੀਪ ਸਿੰਘ ਨੇ ਪੀ.ਏ.ਯੂ. ਅਤੇ ਕੇ.ਵੀ.ਕੇ. ਦੇ ਵਿਗਿਆਨੀਆਂ ਦੀ ਸਲਾਹ ਨਾਲ ਗੁੜ ਅਤੇ ਸ਼ੱਕਰ ਬਨਾਉਣ ਦਾ ਕੰਮ ਸ਼ੁਰੂ ਕੀਤਾ, ਜੋ ਕਿ ਪੂਰੀ ਤੌਰ ਉੱਤੇ ਪ੍ਰਵਾਨ ਚੜ੍ਹਿਆ। ਦੱਸਣਯੋਗ ਹੈ ਕਿ ਰਾਜਦੀਪ ਸਿੰਘ ਨੇ ਲੋੜੀਂਦੀ ਮਸ਼ੀਨਰੀ, ਕੜਾਹੇ, ਤਵੇ ਦੀ ਮੋਟਾਈ, ਚੋਬੇ ਦੀ ਬਣਤਰ, ਉਚਾਈ ਸੰਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਤੋਂ ਸਮੇਂ-ਸਮੇਂ ਸਿਰ ਜਾਣਕਾਰੀ ਹਾਸਿਲ ਕਰਕੇ 6 ਲੱਖ ਰੁਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਮੋਗਾ-ਲੁਧਿਆਣਾ ਦੇ ਮੇਨ ਹਾਈਵੇਅ ਤੇ ਪੈਂਦੇ ਕੋਕਰੀ ਫੂਲਾ ਸਿੰਘ ਵਾਲਾ ਵਿਖੇ ਗੰਨੇ ਤੋਂ ਗੁੜ ਦੇ ਵਪਾਰ ਦੀ ਸ਼ੁਰੂਆਤ ਕੀਤੀ। ਉਹ ਰਸਾਇਣ ਮੁਕਤ ਰੋਹ (ਰਸ) ਦੀ ਸਫਾਈ ਲਈ ਭਿੰਡੀ ਦੇ ਪਾਣੀ ਦੀ ਵਰਤੋਂ ਕਰਦਾ ਹੈ। ਉਸ ਨੇ ਕੰਮ ਨੂੰ ਸਿਰਫ ਗੁੜ ਦੀ ਭੇਲੀ (ਪੀਸ) ਬਨਾਉਣ ਤੱਕ ਸੀਮਤ ਨਹੀਂ ਰੱਖਿਆ ਸਗੋਂ ਗਾਹਕ ਦੀ ਮੰਗ ਅਨੁਸਾਰ ਟੁਕੜੀ (ਬਰਫੀ) ਵਾਲਾ ਗੁੜ, ਡਰਾਈ ਫਰੂਟ ਵਾਲਾ ਗੁੜ, ਸ਼ੱਕਰ, ਗੁੜ ਚਨਾ, ਹੋਰ ਕਈ ਪ੍ਰਕਾਰ ਦੀ ਵਰਾਇਟੀ ਤਿਆਰ ਕੀਤੀ। ਘੁਲਾੜੇ ਦੀ ਜਗ੍ਹਾ ਦੀ ਚੋਣ ਢੁੱਕਵੀਂ ਹੋਣ ਕਾਰਨ ਉਹਨਾਂ ਨੂੰ ਪਹਿਲੇ ਹੀ ਸਾਲ ਵਿੱਚ ਚੰਗਾ ਉਤਸ਼ਾਹ ਮਿਲਿਆ। ਸੜਕ ਦੇ ਨਾਲ-ਨਾਲ ਉਠਦੇ ਮੱਠੇ-ਮੱਠੇ ਧੂੰਏਂ ਅਤੇ ਗੁੜ ਦੀ ਮਹਿਕ ਖ੍ਰੀਦਦਾਰ ਨੂੰ ਮੱਲੋ ਮੱਲੀ ਰੁਕਣ ਲਈ ਮਜ਼ਬੂਰ ਕਰ ਦਿੰਦੀ ਹੈ। ਗੰਨੇ ਦੀ ਰੋਹ ਦੀ ਪਰਖ ਉਸ ਦੀ ਪੀ.ਐਚ ਅਤੇ ਟੀ.ਐਸ.ਐਸ ਦੇ ਅਧਾਰ ਕੀਤੀ ਜਾਂਦੀ ਹੈ, ਜੋ ਗੁੜ ਦੀ ਕੁਆਲਟੀ ਅਤੇ ਭੰਡਾਰਨ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਘੁਲਾੜੇ ਨੂੰ ਭਾਰਤ ਸਰਕਾਰ ਦੀ ਐਮ.ਐਸ.ਐਮ. ਈ ਸਕੀਮ ਤਹਿਤ ਰਜਿਸਟਰ ਕੀਤਾ ਗਿਆ ਅਤੇ ਆਪਣੇ ਇਸ ਯੂਨਿਟ ਦਾ ਨਾਮ ‘ਗੋਲਡਨ ਓਰਾ’ ਰੱਖਿਆ। ਇਸ ਤੋਂ ਇਲਾਵਾ ਉਹ ਬੇਕਰੀ ਦੇ ਕੰਮ ਵੀ ਕਰਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਰਮਨਦੀਪ ਕੌਰ ਅਤੇ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਰਾਜਦੀਪ ਸਿੰਘ ਨੇ ਬੇਕਰੀ ਵਿੱਚ ਗੁੜ ਨੂੰ ਖੰਡ ਦੀ ਥਾਂ ਕੁਦਰਤੀ ਮਿਠਾਸ ਦੇ ਤੌਰ ਤੇ ਵਰਤਿਆ ਅਤੇ ਭੰਡਾਰਨ ਲਈ ਰੱਖੇ ਗੁੜ ਤੋਂ ਲਾਭ ਨੂੰ ਦੋਗੁਣਾ ਕਰ ਲਿਆ। ਉਸ ਦੁਆਰਾ ਤਿਆਰ ਕੀਤੇ ਆਟੇ ਦੇ ਬਿਸਕੁਟ ਵਿੱਚ ਦੇਸੀ ਘਿਓ, ਕਣਕ ਦਾ ਆਟਾ, ਦੁੱਧ ਅਤੇ ਗੁੜ ਸ਼ਾਮਿਲ ਕੀਤਾ ਗਿਆ। ਉਸਨੇ ਗੋਲਡਨ ਓਰਾ ਨੂੰ ਟਿਕਾਊ ਬ੍ਰਾਂਡ ਬਨਾਉਣ ਲਈ ਖੁਰਾਕ ਸੁਰੱਖਿਆ ਨਿਯਮਾਂ ਦੇ ਤਹਿਤ FSSAI ਅਤੇ MSME ਤੋਂ ਜਰੂਰੀ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਰਾਜਦੀਪ ਸਿੰਘ ਦੇ ਜ਼ਜਬੇ ਨੂੰ ਸਲਾਮ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਮਿਹਨਤ ਨਾਲ ਕੁਝ ਨਵਾਂ ਕਰਨਾ ਲਈ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਰਾਜਦੀਪ ਸਿੰਘ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਸਹੀ ਦ੍ਰਿਸ਼ਟੀਕੋਣ, ਮਿਹਨਤ ਅਤੇ ਨਵੀਨਤਾ ਨਾਲ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਉਸਦੀ ਕਾਮਯਾਬੀ ਨੇ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਖੇਤੀ ਵਿੱਚ ਪਦਾਰਥਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਤਪਾਦ ਬਨਾਉਣ ਅਤੇ ਉਦਯੋਗਤਾ ਦੇ ਬਾਰੇ ਸੋਚਣ ਲਈ ਪ੍ਰੇਰਨਾ ਦਿੱਤੀ ਹੈ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੰਜਾਬ ਸਰਕਾਰ, ਨਿੱਜੀ ‘ਪਲੇਅ ਵੇਅ’ ਸਕੂਲਾਂ  ਨੂੰ ਲੈਕੇ ਹੋਈ ਸਖ਼ਤ ! ਨਵੇਂ ਆਦੇਸ਼ ਜਾਰੀ !!

ਮੋਗਾ, 9 ਜਨਵਰੀ (ਮੁਨੀਸ਼ ਜਿੰਦਲ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਾਈਵੇਟ ਸੰਸਥਾਵਾਂ, ਜੋ ਕਿ ਅਰਲੀ ਚਾਈਡਵੁਡ ਕੇਅਰ ਐਂਡ ਐਜੂਕੇਸ਼ਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਨੂੰ ਰਜਿਸਟਰ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਜਿਲ੍ਹੇ ਵਿੱਚ ਪੈਂਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿੰਗ ਤੇ ਪ੍ਰਾਈਵੇਟ ਪਲੇਅ ਵੇਅ ਸਕੂਲਾਂ ਦੀ ਰਜਿਸਟੇਸ਼ਨ ਲਾਜਮੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਚਾਰੂਮਿਤਾ ਨੇ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ 3-6 ਸਾਲ ਦੇ ਬੱਚਿਆ ਲਈ ਈ.ਸੀ.ਸੀ.ਈ. (ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ) ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। ਇਸ ਰਜਿਸਟ੍ਰੇਸ਼ਨ ਸਬੰਧੀ ਜਿਲ੍ਹਾ ਪ੍ਰੋਗਰਾਮ ਅਫਸਰ/ ਸਬੰਧਿਤ ਬਲਾਕ ਦੇ ਸੀ.ਡੀ.ਪੀ.ਓ. ਦਫਤਰ ਨਾਲ ਰਾਬਤਾ ਕਾਇਮ ਕਰਕੇ ਫਾਰਮ ਨੰਬਰ-1 ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਜਿਲ੍ਹਾ ਪ੍ਰੋਗਰਾਮ ਅਫਸਰ ਜਾਂ ਸਬੰਧਿਤ ਸੀ.ਡੀ.ਪੀ.ਓ. ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜ਼ਿਲ੍ਹੇ ਵਿੱਚ ਚੱਲ ਰਹੇ ਹਰੇਕ ਪਲੇਅ ਵੇਅ ਸਕੂਲ ਨੂੰ ਰਜਿਸਟਰ ਕਰਵਾਉਣਾ ਲਾਜਮੀ ਹੈ। ਇਸ ਉਪਰੰਤ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਪੈਂਦੇ ਸਾਰੇ ਪ੍ਰਾਈਵੇਟ ਸਕੂਲਾਂ/ ਸੰਸਥਾਵਾਂ/ ਪਲੇਅ ਵੇਅ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਪ੍ਰਾਈਵੇਟ ਸਕੂਲ, ਸੰਸਥਾ ਜਾਂ ਪਲੇਅ ਵੇਅ ਸਕੂਲ ਪਾਲਿਸੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਨਗੇ ਤਾਂ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ।  Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

चाइना डोर बेचने व प्रयोग करने वालों के खिलाफ होगी कारवाई : मेयर चानी !!

मोगा, 8 जनवरी (एस.के.बांसल) : ‘चाइना डोर बेचने व प्रयोग करने वालों पर सख्त कार्रवाई होगी’। उक्त विचार बुधवार को नगर निगम दफ्तर में प्रदूषण कंट्रोल बोर्ड द्वारा चाइना डोर के खिलाफ एक जागरूकता पोस्टर रिलीज करते हुए मेयर बलजीत सिंह चानी ने प्रकट किए। उन्होंने कहा कि यह डोर घातक है तथा सरकार ने पूर्ण तौर से इसके बेचने व प्रयोग करने पर पाबंदी लगाई हुई है। ऐसा करने की सूरत में जुर्माना भी हो सकता है। इस मौके पर प्रदूषण कंट्रोल बोर्ड के एस.डी.ओ. शमशेर सिंह ने  कहा कि चाइना डोर बेचने, प्रयोग करने पर 10 हजार से लेकर 15 लाख रुपए तक जुर्माना हो सकता है। जो भी व्यक्ति चाइना डोर संबंधी सूचना देगा तथा पकड़ाएगा उसको 25 हजार रुपए ईनाम दिया जाएगा। उन्होंने कहा कि एन.जी.ओ. के सहयोग से जल्द ही एक जागरूकता रैली निकालकर लोगों को जागरूक किया जाएगा। इस मौके पर एस.के.बांसल एन.जी.ओ, विजय धीर एडवोकेट, राकेश सितारा, वेद प्रकाश सेठी, लवली सिंगला, राजिंदर सचदेवा, डा. अशोक गर्ग, शमशेर सिंह मट्टा जौहल, सुशील कुमार मिड्डा आदि मौजूद थे। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...

ਪੂਰੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਦੇਸ਼ ਦਾ ਰਾਸ਼ਟਰੀ ਤਿਉਹਾਰ : ADC ਚਾਰੂਮਿਤਾ

ਮੋਗਾ, 7 ਜਨਵਰੀ (ਮੁਨੀਸ਼ ਜਿੰਦਲ) ਮੋਗਾ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਦਾਣਾ ਮੰਡੀ ਵਿਖੇ ਮਨਾਇਆ ਜਾਵੇਗਾ। ਜਿਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਮੰਗਲਵਾਰ ਨੂੰ ਇਕ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਦੀ ਅਗਵਾਈ ਵਿੱਚ ਹੋਈ। ਉਹਨਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਡੇ ਦੇਸ਼ ਦੇ ਇਸ ਰਾਸ਼ਟਰੀ ਤਿਉਹਾਰ ਨੂੰ ਪੂਰੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਉਣ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਉਹਨਾਂ ਕਿਹਾ ਕਿ ਇਸ ਸਮਾਗਮ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਸਮਾਂ ਰਹਿੰਦੇ ਸਾਰੇ ਪ੍ਰਬੰਧ ਮੁਕੰਮਲ ਹੋ ਜਾਣ। ADC ਚਾਰੂਮਿਤਾ ਦੀ ਅਗੁਵਾਈ ਵਿੱਚ ਜਿਲਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਮਨਾਉਣ ਸੰਬੰਧੀ ਹੋਈ ਬੈਠਕ ਦੀ ਇਕ ਹੋਰ ਤਸਵੀਰ। (ਫੋਟੋ: ਡੈਸਕ) ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਵੱਖ-ਵੱਖ ਵਿਭਾਗਾਂ ਵੱਲੋਂ ਲੋਕ ਹਿੱਤ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਝਾਕੀਆਂ ਵੀ ਕੱਢੀਆਂ ਜਾਣਗੀਆਂ। ਵਿਸ਼ੇਸ਼ ਵਿਅਕਤੀਆਂ ਦਾ ਸਨਮਾਨ ਅਤੇ ਮਾਰਚ ਪਾਸਟ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕਈ ਨੁਮਾਇੰਦੇ ਭਾਗ ਲੈਣਗੇ। ਰਿਹੱਰਸਲ 20, 21 ਅਤੇ 22 ਜਨਵਰੀ ਨੂੰ ਅਤੇ ਫੁੱਲ ਡਰੈੱਸ ਰਿਹੱਰਸਲ 24 ਜਨਵਰੀ, 2025 ਨੂੰ ਸਥਾਨਕ ਦਾਣਾ ਮੰਡੀ ਵਿਖੇ ਹੋਵੇਗੀ। ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਇਸ ਸਮਾਗਮ ਨੂੰ ਦੇਸ਼ ਭਗਤੀ ਦੀ ਭਾਵਨਾ ਅਤੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰਾਂ ਜਾਂ ਖੇਤਰਾਂ ਵਿੱਚ ਇਸ ਸਮਾਗਮ ਨੂੰ ਮਨਾਉਣਾ ਯਕੀਨੀ ਬਣਾਉਣ। ਮੀਟਿੰਗ ਵਿੱਚ ਐੱਸ.ਡੀ.ਐੱਮ ਮੋਗਾ ਸਾਰੰਗਪ੍ਰੀਤ ਸਿੰਘ, ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। Share this: Click to share on Facebook (Opens in new window) Facebook Click to share on X (Opens in new window) X Click to share on WhatsApp (Opens in new window) WhatsApp Like this:Like Loading...
error: Content is protected !!