
ਮੋਗਾ 28 ਜਨਵਰੀ (ਗਿਆਨ ਸਿੰਘ)
ਸਿਰਜਣਾ ਤੇ ਸੰਵਾਦ ਸਾਹਿਤ ਸਭਾ, ਮੋਗਾ ਵੱਲੋਂ ਸੰਦਲੀ ਦਰਵਾਜਾ ਘੱਲ ਕਲਾਂ ਵਿਖੇ ਬਹੁਤ ਖੂਬਸੂਰਤ ਨਾਟਕ “ਲੱਛੂ ਕਬਾੜੀਆ” ਦਾ ਮੰਚਨ ਕਰਵਾਇਆ ਗਿਆ। ਇਸ ਨਾਟਕ ਦੇ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਡਾਕਟਰ ਸਾਹਿਬ ਸਿੰਘ ਨੇ ਆਪਣੀ ਬਾਕਮਾਲ ਪੇਸ਼ਕਾਰੀ ਦੇ ਨਾਲ ਜਿੱਥੇ ਸਰਮਾਏਦਾਰਾਂ ਅਤੇ ਕਿਰਤੀਆਂ ਦੇ ਆਪਸੀ ਸਬੰਧਾਂ ਦੇ ਪੱਖ ਨੂੰ ਬਿਆਨ ਕੀਤਾ, ਉਥੇ, ਨਾਲ ਹੀ ਸਾਡੇ ਸਮਾਜ ਵਿਚਲੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਆਪਣੇ ਸ਼ਬਦਾਂ, ਆਪਣੀ ਅਦਾਕਾਰੀ ਰਾਹੀਂ ਲੋਕਾਂ ਦੇ ਸਨਮੁੱਖ ਪੇਸ਼ ਕੀਤਾ। ਲੱਛੂ ਕਬਾੜੀਆ ਨਾਟਕ ਰਾਹੀਂ ਡਾਕਟਰ ਸਾਹਿਬ ਸਿੰਘ ਨੇ ਲੋਕਾਂ ਦੇ ਮਨਾਂ ਵਿੱਚੋਂ ਸਾਰਾ ਕਬਾੜ ਹੂੰਝਕੇ, ਬਾਹਰ ਕੱਢਕੇ, ਦਰਸ਼ਕਾਂ ਦੇ ਮਨ ਤੇ ਅਮਿੱਟ ਛਾਪ ਛੱਡ ਗਏ ਹਨ। ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਲਈ ਅਣਥੱਕ ਮਿਹਨਤ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਸਮਾਜ ਦੇ ਹਰ ਇੱਕ ਵਰਗ ਨੂੰ ਨਾਲ ਜੋੜਿਆ। ਇਸ ਨਾਟਕ ਨੂੰ ਦੇਖਣ ਲਈ ਛੋਟੇ ਬੱਚਿਆਂ ਤੋਂ ਲੈ ਕੇ ਵਪਾਰੀ ਵਰਗ, ਕਿਸਾਨ, ਮਜ਼ਦੂਰ, ਵਿਦਿਆਰਥੀ ਵਰਗ ਪੁੱਜਿਆ। ਸਭਾ ਵੱਲੋਂ ਕਰਵਾਏ ਨਾਟਕ ਦਾ ਲਗਭਗ 400 ਦਰਸ਼ਕਾਂ ਨੇ ਆਨੰਦ ਮਾਣਿਆ। ਪੇਸ਼ਕਾਰੀ ਦੌਰਾਨ ਦਰਸ਼ਕ ਵਾਹ ਵਾਹ ਕਰਦੇ ਰਹੇ ਤੇ ਤਾੜੀਆਂ ਨਾਲ ਹਾਲ ਗੂੰਜਦਾ ਰਿਹਾ। ਮੋਗਾ ਜ਼ਿਲ੍ਹੇ ਵਿੱਚ ਉੱਚ ਕੋਟੀ ਦੇ ਨਾਟਕਕਾਰ ਵੱਲੋਂ ਨਾਟਕ ਮੰਚਨ ਕੀਤਾ ਜਾਣਾ ਬਹੁਤ ਸ਼ਲਾਘਾਯੋਗ ਉਪਰਾਲਾ ਰਿਹਾ। ਜਿਸ ਦਾ ਸਿਹਰਾ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਦੀ ਮੋਗਾ ਇਕਾਈ ਨੂੰ ਜਾਂਦਾ ਹੈ।

ਇਸ ਮੌਕੇ ਤੇ ਦਰਸ਼ਕਾਂ ਨਾਲ ਭਰਿਆ ਹਾਲ। (ਫੋਟੋ: ਡੈਸਕ)


ਪ੍ਰੋਗਰਾਮ ਵਿੱਚ ਮੌਜੂਦ ਲੋਕ, ਨਾਟਕ ਦਾ ਆਨੰਦ ਮਾਣਦੇ ਹੋਏ। (ਫੋਟੋ: ਡੈਸਕ)
ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਸਭਾ ਦੇ ਸਾਰੇ ਹੀ ਮੈਂਬਰ ਸਿਰੜੀ ਤੇ ਅਣਥੱਕ ਮਿਹਨਤ ਨਾਲ ਨੌਜਵਾਨ ਵਰਗ ਨੂੰ ਸਾਹਿਤ ਅਤੇ ਸਿਰਜਣਾ ਦੇ ਨਾਲ ਜੋੜਨ ਲਈ ਤਤਪਰ ਰਹਿੰਦੇ ਹਨ। ਅਤੇ ਅਜਿਹੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ। ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਸਭਾ ਵੱਲੋਂ ਡਾ.ਸਾਹਿਬ ਸਿੰਘ ਅਤੇ ਉਹਨਾਂ ਦੀ ਟੀਮ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਨਾਟਕ ਮੰਚਨ ਤੇ ਵਿਸ਼ੇਸ਼ ਤੌਰ ਤੇ ਪੁੱਜੇ ਖਾਸ ਮਹਿਮਾਨ ਡਾ.ਅਜੀਤਪਾਲ ਸਿੰਘ ਜਟਾਣਾ ਜ਼ਿਲ੍ਰਾ ਭਾਸ਼ਾ ਅਫਸਰ ਮੋਗਾ, ਸ ਹਰਜਿੰਦਰ ਸਿੰਘ ਰੋਡੇ, ਚੇਅਰਮੈਨ ਮਾਰਕਿਟ ਕਮੇਟੀ ਮੋਗਾ, ਸਰਬਜੀਤ ਕੌਰ ਰੋਡੇ, ਨਗਰ ਕੌਸ਼ਲਰ, ਉਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਗੁਰਮੇਲ ਸਿੰਘ ਬੌਡੇ, ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਰਿੰਪੀ, ਲੈਕ. ਮਨੋਜ ਕੁਮਾਰ ਸ਼ਰਮਾ, ਡਾ. ਜੈ ਰਾਮ ਕੱਕੜ, ਰਣਬੀਰ ਸਿੰਘ ਘੋਲੀਆ ਕਲਾਂ ਯੂ.ਐਸ.ਏ., ਕਾਜਲ ਕਪੂਰ, ਭਵਦੀਪ ਕੋਹਲੀ, ਪਬਲਿਕ ਸਪੀਕਰ ਅਤੇ ਡਾਇਰੈਕਟਰ ਕੋਹਲੀ, ਹਰਜਿੰਦਰ ਸਿੰਘ ਗਿੱਲ ਪ੍ਰਧਾਨ ਘੋਲੀਆ ਕਲੱਬ, ਦਲਜੀਤ ਸਿੰਘ ਘੋਲੀਆ ਯੂ.ਐਸ.ਏ., ਸਰਪੰਚ ਏਕਮਪ੍ਰੀਤ ਸਿੰਘ ਘੋਲੀਆ, ਬੀਬੀ ਕਰਮਜੀਤ ਲੰਢੇਕੇ, ਬਲਵਿੰਦਰ ਸਿੰਘ ਬਰਾੜ ਮੋਗਾ, ਜੰਗੀਰ ਸਿੰਘ ਖੋਖਰ, ਸਤਪਾਲ ਸਿੰਘ ਜੰਡੂ, ਮਨਦੀਪ ਕੌਰ ਜੰਡੂ, ਤਰਸੇਮ ਸਿੰਘ ਗੋਪੀਕਾ ਤੇ ਲੇਖਕ ਵਿਚਾਰ ਮੰਚ ਟੀਮ ਨਿਹਾਲ ਸਿੰਘ ਵਾਲਾ, ਗਿਆਨ ਸਿੰਘ ਸਾਬਕਾ ਡੀ.ਪੀ. ਆਰ.ਓ., ਅਮਰਜੀਤ ਸਿੰਘ ਜੱਸਲ, ਨਿਰਭੈ ਸਿੰਘ ਬਰਾੜ ਯੂ.ਐਸ.ਏ., ਆਈ.ਟੀ.ਆਈ. ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਜਸਵੀਰ ਕੌਰ, ਗੁਰਪ੍ਰੀਤ ਕੌਰ ਅਤੇ ਰੀਨਾ ਮੈਡਮ, ਮੋਹੀ ਅਮਰਜੀਤ ਆਦਿ ਹਾਜ਼ਰ ਸਨ।
ਸੰਵਾਦ ਸਾਹਿਤ ਸਿਰਜਣਾ ਦੇ ਸਲਾਹਕਾਰ ਗੁਰਮੇਲ ਸਿੰਘ ਬੌਡੇ ਨੇ ਔਰਤ ਦੀ ਸਮਰੱਥਾ ਦੇ ਪਿਛੋਕੜ ਅਤੇ ਅਜੋਕੀ ਸਥਿਤੀ ਤੇ ਚਾਨਣਾ ਪਾਉਂਦੇ ਹੋਏ ਸਭਾ ਦੀ ਕਾਰਗੁਜਾਰੀ ਬਾਰੇ ਜਾਣਕਾਰੀ ਦਿੱਤੀ। ਡਾ. ਸਰਬਜੀਤ ਕੌਰ ਬਰਾੜ ਪ੍ਰਧਾਨ, ਪਰਮਿੰਦਰ ਕੌਰ ਮੀਤ ਪ੍ਰਧਾਨ, ਗੁਰਬਿੰਦਰ ਕੌਰ ਗਿੱਲ ਸਕੱਤਰ, ਵਿਸ਼ੇਸ਼ ਸਲਾਹਕਾਰ ਕੈਪਟਨ ਜਸਵੰਤ ਸਿੰਘ, ਹਰਪ੍ਰੀਤ ਸਿੰਘ ਖਜ਼ਾਨਚੀ, ਹਰਨੇਕ ਸਿੰਘ ਰੋਡੇ ਵਿਸ਼ੇਸ਼ ਸਲਾਹਕਾਰ, ਅਮਨਦੀਪ ਕੌਰ ਡਗਰੂ ਮੀਡੀਆ ਇੰਚਾਰਜ, ਕਾਰਜਕਾਰਨੀ ਕਮੇਟੀ ਦੇ ਮੈਂਬਰ ਕ੍ਰਿਸ਼ਨ ਪ੍ਰਤਾਪ ਮੈਹਨ, ਅਮਿਤਾ ਕੁਮਾਰੀ ਮੈਹਨ, ਨਿੰਦਰਜੀਤ ਕੌਰ, ਚਰਨਜੀਤ ਸਮਾਲਸਰ ਮੋਗਾ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪਰਮਿੰਦਰ ਕੌਰ ਨੇ ਸ਼ਾਨਦਾਰ ਮੰਚ ਸੰਚਾਲਨ ਕੀਤਾ।

