

ਮੋਗਾ 10 ਫਰਵਰੀ (ਮੁਨੀਸ਼ ਜਿੰਦਲ)
ਸਥਾਨਕ ਨੇਚਰ ਪਾਰਕ ਵਿਖੇ ਲਿਖਾਰੀ ਸਭਾ ਮੋਗਾ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਉੱਗੇ ਸਾਹਿਤਕਾਰ ਡਾਕਟਰ ਬਲਦੇਵ ਸਿੰਘ ਢਿੱਲੋ ਨੇ ਕੀਤੀ ਅਤੇ ਸਕੱਤਰ ਦੀ ਭੂਮਿਕਾ ਮੀਤ ਗੁਰਮੀਤ ਨੇ ਨਿਭਾਈ। ਸਭਾ ਵਿੱਚ ਅਮਰੀਕਾ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਲਗਾਕੇ, ਬੇੜੀਆਂ ਨਾਲ ਬੰਧਕ ਬਣਾਕੇ ਭਾਰਤ ਵਾਪਸ ਭੇਜਣ ਤੇ ਹਾਅ ਦਾ ਨਾਅਰਾ ਮਾਰ ਕੇ ਨਿਖੇਧੀ ਕੀਤੀ ਗਈ। ਇਸ ਵਿਸ਼ੇ ਤੇ ਹੋਈ ਚਰਚਾ ਵਿੱਚ ਡਾਕਟਰ ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ ਮੋਗਾ ਅਤੇ ਹਰਪ੍ਰੀਤ ਸਿੰਘ ਮੋਗਾ ਨੇ ਵਿਚਾਰ ਵਟਾਂਦਰਾ ਕੀਤਾ। ਸਭਾ ਵਿੱਚ ਇਸ ਸਬੰਧੀ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਉਘੇ ਸਾਹਿਤਕਾਰ ਚਮਕੌਰ ਸਿੰਘ ਨੇ ਗੀਤ “ਹੱਸਦਾ ਵਸਦਾ ਵਿਹੜਾ”, ਬਲਦੇਵ ਸਿੰਘ ਢਿੱਲੋ ਅਤੇ ਬਲਬੀਰ ਸਿੰਘ ਪਰਦੇਸੀ ਨੇ ਗਜ਼ਲਾਂ, ਵਿਵੇਕ ਕੁਮਾਰ ਕੋਟ ਈਸੇ ਖਾਂ ਨੇ ਕੁਦਰਤਵਾਦੀ ਗਜ਼ਲ, ਨਾਵਲਕਾਰ ਨਛੱਤਰ ਸਿੰਘ ਪ੍ਰੇਮੀ ਨੇ ਆਪਣੇ ਨਵੇਂ ਨਾਵਲ ‘ਤੁਸੀਂ ਕਦੋਂ ਲਲਕਾਰ ਬਣੋਗੇ’ ਨਾਵਲ ਦਾ ਕਾਂਡ, ਮੀਤ ਗੁਰਮੀਤ ਅਤੇ ਉੱਭਰਦੇ ਗਾਇਕ ਸੋਨੀ ਨੇ ਗੀਤ, ਜੰਗੀਰ ਸਿੰਘ ਖੋਖਰ ਨੇ ਕੁਝ ਸ਼ੇਅਰ, ਗੁਰਮੇਲ ਸਿੰਘ ਬੌਡੇ ਨੇ ਕੁਝ ਟੱਪੇ, ਗੁਰਨਾਮ ਸਿੰਘ ਗਾਮਾ ਨੇ ਗੀਤ, ਕੈਪਟਨ ਜਸਵੰਤ ਸਿੰਘ ਨੇ ਕਵਿਤਾ ਪੇਸ਼ ਕੀਤੀ। ਜਿਕਰਯੋਗ ਹੈ ਕਿ ਲੇਖਿਕ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਊਕਿ ਅਮਰੀਕਾ ਦੇ ਦੌਰੇ ਤੇ ਹੋਣ ਕਰਕੇ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਆਪਣੇ ਭਤੀਜੇ ਦੀ ਮੌਤ ਕਾਰਨ ਮੀਟਿੰਗ ਵਿਚ ਸਾਮਲ ਨਹੀ ਹੋ ਸਕੇ।

