

ਮੋਗਾ 11 ਫਰਵਰੀ (ਮੁਨੀਸ਼ ਜਿੰਦਲ)
ਸਿਵਲ ਸਰਜਨ ਡਾ. ਰਮਨਦੀਪ ਅਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜ਼ਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਨੇ ਮੰਗਲਵਾਰ ਨੂੰ ਮੋਗਾ ਅਧੀਨ ਵੱਖ ਵੱਖ ਇਲਾਕਿਆਂ ਵਿੱਚ ਚੱਲ ਰਹੇ ਰੁਟੀਨ ਟੀਕਾਕਰਨ ਦੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਡਾ. ਅਸ਼ੋਕ ਸਿੰਗਲਾ ਨੇ ਜਿਲੇ ਅੰਦਰ ਚੱਲ ਰਹੇ ਵੱਖ ਵੱਖ ਭਠਿਆਂ ਅਤੇ ਸਲੱਮ ਖੇਤਰਾਂ ਵਿੱਚ ਨਿੱਕੇ ਬਚਿਆ ਦੀ ਸਿਹਤ ਦਾ ਹਾਲ ਪੁੱਛਿਆ। ਅਤੇ ਉਹਨਾਂ ਦੇ ਟੀਕਾਕਰਨ ਦਾ ਰਿਕਾਰਡ ਵੀ ਚੈੱਕ ਕੀਤਾ। ਤਾਂ ਜੋ, ਕੋਈ ਵੀ ਬੱਚਾ ਟੀਕਾਕਰਨ ਤੋ ਬਿਨਾ ਨਾ ਰਹਿ ਜਾਵੇ। ਇਸ ਤੋਂ ਇਲਾਵਾ, ਬਲਾਕ ਢੂਡੀਕੇ ਅਧੀਨ ਪਿੰਡ ਮਾਹਿਰੋਂ ਦੇ ਐਸ.ਐਮ ਭੱਠੇ ਤੇ ਚੱਲ ਰਹੇ ਵੈਕਸੀਨੈਸ਼ਨ ਸੈਸ਼ਨ ਨੂੰ ਚੈਕ ਕੀਤਾ ਗਿਆ ਅਤੇ ਸਟਾਫ ਨੂੰ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਦਾ ਸਮੇਂ ਸਿਰ ਟੀਕਾਕਰਨ ਕਰਨ ਦੀ ਹਿਦਾਇਤ ਕੀਤੀ। ਉਹਨਾਂ ਦੱਸਿਆ ਕਿ 11 ਮਾਰੂ ਬੀਮਾਰੀਆਂ ਤੋਂ ਬਚਣ ਲਈ ਜਨਮ ਤੋਂ ਪੰਜ ਸਾਲ ਦੇ ਬਚਿਆਂ ਦਾ ਟੀਕਾਰਕਰਨ ਕਰਾਉਣਾ ਅਤਿ ਜਰੂਰੀ ਹੈ। ਇਸ ਮੌਕੇ WHO ਦੇ ਹਰਜੀਤ ਸਿੰਘ ਵੀ ਨਾਲ ਸਨ।

