

ਮੋਗਾ 12 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ)
ਸੀਨੀਅਰ ਸਿਟੀਜ਼ਨ ਕੌਂਸਿਲ, ਮੋਗਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਆਰ ਸਿਟੀਜ਼ਨ ਡੇ ਕੇਅਰ ਸੈੰਟਰ ਵਿਖੇ ਹੋਈ। ਜਿਸ ਵਿਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਵਲੋੱ ਮੋਗਾ ਵਿਖੇ ਸੀਨੀਅਰ ਸਿਟੀਜ਼ਨ ਹੋਮ ਬਣਾਉਣ ਦੀ ਮੰਨਜੂਰੀ ਦੇਣ ਤੇ ਫੰਡਜ ਅਲਾਟ ਕਰਨ ਲਈ ਧੰਨਵਾਦ ਕੀਤਾ ਗਿਆ। ਮੋਗਾ ਦੇ ਸੀਨੀਅਰ ਸਿਟੀਜ਼ਨਾਂ ਵਲੋ ਲੰਬੇ ਸਮੇ ਤੋੰ ਇਹ ਮੰਗ ਕੀਤੀ ਜਾ ਰਹੀ ਸੀ। ਸਮੂਹ ਮੈਬਰਾਂ ਨੇ ਮਤਾ ਪਾਸ ਕਰਕੇ ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਬਜੁੱਰਗਾਂ ਨਾਲ ਸਬੰਧਤ ਮਸਲਿਆਂ ਤੇ ਵਿਚਾਂਰਾ ਵੀ ਹੋਈਆਂ। ਮੀਟਿੰਗ ਦੀ ਕਾਰਵਾਈ ਸੀਨੀਅਰ ਵਾਇਸ ਪ੍ਰਧਾਨ ਦਰਬਾਰ ਸਿੰਘ ਗਿਲ ਨੇ ਨਿਭਾਈ। ਮੀਟਿੰਗ ਵਿਚ ਦਲਜੀਤ ਸਿੰਘ ਭੁੱਲਰ, ਗੁਰਚਰਨ ਸਿੰਘ ਸੁਪਰਡੈਟ, ਗਿਆਨ ਸਿੰਘ (ਸਾਬਕਾ ਡੀ.ਪੀ.ਆਰ.ਓ) ਤੇ ਜੋਗਿੰਦਰ ਸਿੰਘ ਸੰਘਾ ਨੇ ਸੁਝਾ ਪੇਸ਼ ਕੀਤੇ। ਸੀਨੀਅਰ ਸਿਟੀਜ਼ਨ ਕੌੰਸ਼ਲ ਦੇ ਪ੍ਰਧਾਨ ਦੀ ਚੋਣ, ਫਰਵਰੀ ਮਹੀਨੇ ਦੇ ਆਖਰੀ ਸਨੀਚਰਵਾਰ ਨੂੰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਵਿਚ ਕੀਤੀ ਜਾਣੀ ਹੈ। ਸਰਦਾਰੀ ਲਾਲ ਕਾਮਰਾ ਨੇ ਸੰਬੋਧਨ ਕਰਦਿਆਂ ਸਾਰੇ ਮੈਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਮਾਜ ਸੇਵਾ ਦੇ ਕੰਮਾਂ ਲਈ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਨਰਲ ਬਾਡੀ ਮੀਟਿੰਗ ਵਿਚ ਮੈਬਰਾਂ ਦੇ ਸੁਝਾਵਾਂ ਅਨੁਸਾਰ, ਸਮਾਜ ਭਲਾਈ ਦੇ ਪ੍ਰੋਗਰਾਮ ਉਲੀਕੇ ਜਾਣਗੇ। ਉਹਨਾਂ ਕਿਹਾ ਕਿ ਸਮੁੱਚੇ ਕੰਮਾਂ ਦੀ ਨਿਗਰਾਨ ਕਮੇਟੀ ਬਣਾਈ ਜਾਵੇਗੀ। ਇਸ ਮੀਟਿੰਗ ਵਿਚ ਬੀਬੀ ਹਰਬੰਸ ਕੌਰ, ਲਾਲ ਚੰਦ ਅਰੋੜਾ, ਸੁਰਜੀਤ ਸਿੰਘ, ਰਾਜਿੰਦਰ ਸਿੰਘ ਲੋਹਾਮ, ਸੁਖਦੇਵ ਸਿੰਘ ਜੱਸਲ, ਨਾਹਰ ਸਿੰਘ ਆਦਿ ਮੈਂਬਰ ਸ਼ਾਮਲ ਸਨ।

