

ਮੋਗਾ 18 ਫਰਵਰੀ (ਮੁਨੀਸ਼ ਜਿੰਦਲ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ, ਸਿਹਤ ਵਿਭਾਗ ਮੋਗਾ ਪੂਰੀ ਤਰ੍ਹਾ ਆਪਣੀ ਸੇਵਾਵਾਂ, ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜੋਰ ਯਤਨ ਕਰ ਰਿਹਾ ਹੈ। ਇਸ ਦੌਰਾਨ ਸਿਵਲ ਸਰਜਨ ਮੋਗਾ ਡਾ ਰਮਨਦੀਪ ਆਹਲੂਵਾਲੀਆ ਵੱਲੋਂ ਅਚਨਚੇਤ ਹੀ ਸਿਵਿਲ ਹਸਪਤਾਲ਼ ਦਾ ਨਿਰੀਖਣ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਉਹਨਾਂ ਨੇ ਜਚਾ ਬਚਾ ਵਾਰਡ, OPD ਅਤੇ ਮੁੱਖ ਡਿਸਪੈਂਸਰੀ ਦਾ ਨਿਰੀਖਣ ਕੀਤਾ। ਓਥੇ ਉਹਨਾਂ ਨੇ ਸਾਫ ਸਫਾਈ ਦਾ ਹਾਲ ਜਾਣਿਆ। ਇਸ ਮੌਕੇ ਤੇ ਸਾਰਾ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਹਦਾਇਤਾ ਜਾਰੀ ਕਰਦੇ ਹੋਏ ਕਿਹਾ ਕਿ ਦਵਾਈ ਲੈਣ ਆਏ ਮਰੀਜ਼ ਨਾਲ ਹਮੇਸ਼ਾ ਹਮਦਰਦੀ ਦਾ ਵਤੀਰਾ ਰੱਖਿਆ ਜਾਵੇ। ਸਿਹਤ ਸੰਸਥਾਵਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਮੌਕੇ ਸਿਵਿਲ ਸਰਜਨ ਨੇ ਟੀਕਾਕਰਨ ਵਿਭਾਗ ਵਿਚ ਵੀ, ਆਏ ਮਰੀਜਾਂ ਅਤੇ ਗਰਭਵਤੀ ਮਾਵਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਓਹਨਾ ਨਾਲ ACS ਡਾਕਟਰ ਜੋਯਤੀ, ਮੈਡਮ ਹਰਿੰਦਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਾਜੇਸ਼ ਮਿੱਤਲ, SMO ਡਾਕਟਰ ਗਗਨਦੀਪ ਸਿੰਘ ਅਤੇ ਅੰਮ੍ਰਿਤ ਸ਼ਰਮਾ ਆਦਿ ਹਾਜ਼ਿਰ ਸਨ।

