

ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਆਹਲੂਵਾਲੀਆ ਵੱਲੋਂ ਅੱਜ ਅਯੂਸ਼ਮਾਨ ਅਰੋਗਿਆ ਕੇਂਦਰ ਮੱਧੋਕੇ ਵਿਖੇ ਗ਼ੈਰ ਸੰਚਰਿਤ ਬਿਮਾਰੀਆਂ ਦੀ ਜਾਂਚ ਬਾਰੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 31 ਮਾਰਚ, 2025 ਤੱਕ ਚੱਲੇਗੀ। ਇਸ ਅਧੀਨ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ, ਸ਼ੂਗਰ ਦੇ ਮਰੀਜ਼, ਮੂੰਹ ਦਾ ਕੈਂਸਰ, ਔਰਤਾਂ ਵਿੱਚ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦਾ ਚੈੱਕ ਅਪ ਅਤੇ ਇਲਾਜ ਕੀਤਾ ਜਾਵੇਗਾ। ਇਸੇ ਤਹਿਤ ਅੱਜ ਆਯੂਸ਼ਮਾਨ ਅਰੋਗਿਆ ਕੇਂਦਰ ਮੱਧੋਕੇ ਬਲਾਕ ਢੁੱਡੀਕੇ ਜਿਲਾ ਮੋਗਾ ਵਿਖੇ ਐਨਸੀਡੀ ਅਧੀਨ, ਲੋਕਾਂ ਦਾ ਬੀ.ਪੀ, ਸ਼ੂਗਰ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 52 ਵਿਅਕਤੀਆਂ ਦਾ ਮੁਫਤ ਚੈੱਕ ਅਪ ਕੀਤਾ ਗਿਆ, ਅਤੇ ਪਹਿਲਾਂ ਤੋਂ ਦਵਾਈ ਲੈ ਰਹੇ ਬੀ.ਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਗਈ। ਇਸ ਮੌਕੇ ਡਾਕਟਰ ਜੋਯਤੀ ECS, ਪਰਵੀਨ ਸ਼ਰਮਾ DPM, SMO ਡਾਕਟਰ ਨਿਸ਼ਾ ਬਾਂਸਲ, ਕੁਲਬੀਰ ਸਿੰਘ ਢਿੱਲੋਂ, ਅੰਮ੍ਰਿਤ ਸ਼ਰਮਾ ਦਫ਼ਤਰ ਸਿਵਿਲ ਸਰਜਨ, ਰਮਨਦੀਪ ਸਿੰਘ STS, ਗੁਰਮੀਤ ਸਿੰਘ PO, ਕੁਲਵੀਰ ਸਿੰਘ ਸਿਹਤ ਸੁਪਰਵਾਈਜ਼ਰ, ਸੰਦੀਪ ਕੌਰ CHO, ਬਿੰਦਰਪਾਲ ਕੌਰ ਅਤੇ ਜਸਮੀਤ ਸਿੰਘ ਸਿਹਤ ਕਰਮਚਾਰੀ, ਹਰਿੰਦਰ ਕੌਰ BEE, ਸੁਖਵਿੰਦਰ ਕੌਰ, ਵੀਰਪਾਲ ਕੌਰ, ਜਸਵੀਰ ਕੌਰ ਅਤੇ ਬਲਵਿੰਦਰ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਰਹੇ।

