logo

ਨਿਵੇਸ਼ਕ, ਪੋਰਟਲ ਤੇ ਆਨ ਲਾਈਨ ਆਪਲਾਈ ਕਰਕੇ, ਲੋੜੀਦੀਆਂ ਫੀਸਾਂ ਜਮ੍ਹਾ ਕਰਵਾ ਸਕਦਾ : DC ਸਾਰੰਗਲ !!

ਨਿਵੇਸ਼ਕ, ਪੋਰਟਲ ਤੇ ਆਨ ਲਾਈਨ ਆਪਲਾਈ ਕਰਕੇ, ਲੋੜੀਦੀਆਂ ਫੀਸਾਂ ਜਮ੍ਹਾ ਕਰਵਾ ਸਕਦਾ : DC ਸਾਰੰਗਲ !!

ਮੋਗਾ, 25 ਫਰਵਰੀ (ਮੁਨੀਸ਼ ਜਿੰਦਲ)

ਪੰਜਾਬ ਸਰਕਾਰ ਵੱਲੋਂ ਉਦਯੋਗ ਦੇ ਪ੍ਰਸਾਰ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਲਾਗੂ ਕੀਤਾ ਹੈ। ਨਿਯਮਾਂ ਮੁਤਾਬਕ ਰੈਗਲੁਟਰੀ ਮੰਜੂਰੀਆਂ ਦੀਆਂ ਸ਼ਰਤਾ ਪੂਰੀਆਂ ਕਰਨ ਵਾਲੇ ਉਦਯੋਗਪਤੀਆਂ ਨੂੰ 15 ਦਿਨ ਦੇ ਅੰਦਰ ਅੰਦਰ ਉਦਯੋਗ ਸਥਾਪਿਤ ਅਤੇ ਫੋਕਲ ਪੁਆਇੰਟ ਦੇ ਵਿੱਚ ਇਕਾਈ ਸਥਾਪਿਤ ਕਰਨ ਲਈ ਨਿਯਮਾਂ ਅਨੁਸਾਰ ਕਾਰਵਾਈ 3 ਦਿਨ ਦੇ ਅੰਦਰ ਹੀ ਮਨਜੂਰੀ ਮਿਲ ਜਾਂਦੀ ਹੈ। ਇਸ ਦੇ ਤਹਿਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ, ਵਿਸ਼ੇਸ ਸਾਰੰਗਲ ਆਈ.ਏ.ਐਸ. ਮੋਗਾ, ਨੇ ਮੰਗਲਵਾਰ ਨੂੰ ਉਦਯੋਗਪਤੀਆਂ ਨੂੰ ਉਦਯੋਗ ਸਥਾਪਿਤ ਕਰਨ ਲਈ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੇ।

ਇਸ ਮੋਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਕੋਈ ਵੀ ਨਿਵੇਸ਼ਕ ਹੁਣ ਕੇਵਲ ਪੋਰਟਲ ਤੇ ਆਨ ਲਾਈਨ ਆਪਲਾਈ ਕਰਕੇ, ਲੋੜੀਦੀਆਂ ਫੀਸਾਂ ਆਨ ਲਾਈਨ ਹੀ ਜਮ੍ਹਾ ਕਰਵਾ ਸਕਦਾ ਹੈ। ਇਸ ਉਪਰੰਤ ਵੱਖ ਵੱਖ ਵਿਭਾਗਾਂ ਵਲੋਂ ਅਰਜੀ ਦੀ ਪੜਤਾਲ ਕਰਦੇ ਹੋਏ ਆਪਣੇ ਨਾਲ ਸਬੰਧਤ ਐਨ.ਓ.ਸੀ. 15 ਦਿਨ ਦੇ ਅੰਦਰ ਅੰਦਰ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਇਸ ਉਪਰੰਤ ਪ੍ਰਸ਼ਾਸਨ ਵਲੋਂ ਸਿਧਾਂਤਕ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਨੂੰ ਮੁੱਖ ਰਖਦੇ ਹੋਏ ਮੰਗਲਵਾਰ ਨੂੰ ਰਾਇਟ ਟੂ ਬਿਜਨਸ ਐਕਟ ਦੇ ਤਹਿਤ 02 ਕੇਸ ਪ੍ਰਵਾਨ ਕੀਤੇ ਗਏ ਅਤੇ ਉਦਯੋਗਿਕ ਅਤੇ ਬਿਜਨਸ਼ ਡਿਵੈਲਪਮੈਂਟ ਪਾਲਿਸੀ 2017 ਅਤੇ ਪਾਲਿਸੀ 2022 ਤਹਿਤ 12 ਕੇਸਾਂ ਵਿਚੋਂ 10 ਕੇਸ ਵਿੱਤੀ ਪ੍ਰੋਤਸਾਹਨ ਲਈ ਪ੍ਰਵਾਨ ਕੀਤੇ ਗਏ ।

ਇਸ ਮੋਕੇ ਤੇ ਸਿਮਰਜੋਤ ਸਿੰਘ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਨੇ ਦੱਸਿਆ ਕਿ ਜਿਲ੍ਹਾ ਉਦਯੋਗ ਕੇਂਦਰ, ਮੋਗਾ ਰਾਈਟ ਟੂ ਬਿਜਨਸ ਐਕਟ 2020, ਉਦਯੋਗਿਕ ਨੀਤੀ 2022 ਆਦਿ ਦੇ ਤਹਿਤ ਨਿਵੇਸ਼ ਆਕਰਸ਼ਿਤ ਕਰਨ ਲਈ ਪ੍ਰਸ਼ਾਸਨ ਦੀ ਮਦਦ ਨਾਲ ਸਹਾਇਕ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਲਕਸ਼ੇ ਕੁਮਾਰ ਗੁਪਤਾ, ਜਿਲ੍ਹਾ ਮਾਲ ਅਫਸਰ, ਪੂਰਨ ਗਰਗ, ਏ.ਸੀ.ਐਸ.ਟੀ., ਚਿਰਜੀਵ ਸਿੰਘ ਲੀਡ ਬੈਂਕ ਅਫਸ਼ਰ, ਮਨਮੋਹਤ ਕੁਮਾਰ, ਐਸ.ਡੀ.ਓ. ਪੀ.ਪੀ.ਸੀ.ਬੀ., ਮੁਕੇਸ਼ ਚੱਢਾ, ਜਿਲ੍ਹਾ ਯੋਜਨਾਕਾਰ ਅਫਸਰ, ਉਮੇਸ ਕੁਮਾਰ, ਕਲਰਕ ਦਫਤਰ ਡਿਪਟੀ ਡਾਇਰੈਕਟਰ ਫੈਕਟਰੀ, ਵਿਜੈ ਬਹਾਦਰ ਨਗਰ ਨਿਗਮ, ਹਰਵਿੰਦਰ ਸਿੰਘ ਐਸ.ਡੀ.ਈ., ਮੋਗਾ, ਮਨਦੀਪ ਸਿੰਘ ਏ ਈ ., ਦਫਤਰ PSPCL ਅਤੇ ਬਿਜਨਸਮੈਨ ਆਦਿ ਹਾਜ਼ਰ ਰਹੇ।

administrator

Related Articles

Leave a Reply

Your email address will not be published. Required fields are marked *

error: Content is protected !!