logo

ਨੈਸ਼ਨਲ ਲੋਕ ਅਦਾਲਤ ! 1473 ਕੇਸਾਂ ਦਾ ਨਿਪਟਾਰਾ ! 9.59 ਕਰੋੜ ਦੇ ਅਵਾਰਡ ਪਾਸ : DJ ਸਰਬਜੀਤ ਸਿੰਘ !!

ਨੈਸ਼ਨਲ ਲੋਕ ਅਦਾਲਤ ! 1473 ਕੇਸਾਂ ਦਾ ਨਿਪਟਾਰਾ ! 9.59 ਕਰੋੜ ਦੇ ਅਵਾਰਡ ਪਾਸ : DJ ਸਰਬਜੀਤ ਸਿੰਘ !!

ਮੋਗਾ 8  ਮਾਰਚ (ਮੁਨੀਸ਼ ਜਿੰਦਲ)

ਮਾਣਯੋਗ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਕਮ ਚੇਅਰਮੈਨ, ਅਰੁਣ ਪੱਲੀ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SAS ਨਗਰ ਮਨਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੋਗਾ ਅਤੇ ਸਬ ਡਵੀਜ਼ਨ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।

ਮਾਨਯੋਗ DJ ਸਰਬਜੀਤ ਸਿੰਘ ਅਤੇ ADJ ਹਰਜੀਤ ਸਿੰਘ, ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾਉਂਦੇ ਹੋਏ।

ਇਸ ਲੋਕ ਅਦਾਲਤ ਵਿੱਚ ਵੱਖਰੇ ਵੱਖਰੇ 14 ਬੈਂਚ ਬਣਾਏ ਗਏ। ਇਨ੍ਹਾਂ ਬੈਂਚਾਂ ਵਿਚ 1 ਬੈਂਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ, 4 ਬੈਂਚ ਰੈਵੇਨਿਊ ਕੇਸਾਂ ਦੇ ਅਤੇ ਸੈਸ਼ਨ ਡਵੀਜ਼ਨ ਮੋਗਾ ਦੇ ਸਮੇਤ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਸਬ ਡਵੀਜਨਾਂ ਦੇ ਵੱਖ ਵੱਖ 9 ਬੈਂਚ ਬਣਾਏ ਗਏ। ਇਸ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਕਿਰਨ ਜਯੋਤੀ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਵੱਖ ਵੱਖ ਬੈਂਚਾਂ ਵਿੱਚ ਕੁੱਲ 5005 ਕੇਸ ਰੱਖੇ ਗਏ ਸਨ। ਜਿਨ੍ਹਾਂ ਵਿਚੋਂ 977 ਪ੍ਰੀ ਲਿਟੀਗੇਟਿਵ ਤੇ 496 ਪੈਂਡਿੰਗ ਕੇਸਾਂ ਦਾ ਮੌਕੇ ਤੇ ਆਪਸੀ ਰਜਾਮੰਦੀ ਨਾਲ ਰਾਜ਼ੀਨਾਮਾ ਕਰਵਾਇਆ ਗਿਆ ਅਤੇ ਕੁੱਲ 9 ਕਰੋੜ 59 ਲੱਖ 41 ਹਜ਼ਾਰ 330 ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਇਹਨਾਂ ਲੋਕ ਅਦਾਲਤਾਂ ਰਾਹੀਂ ਆਮ ਲੋਕਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਵਿੱਚ ਰਾਜੀਨਾਮਾ ਕਰਨ ਨਾਲ ਆਪਸੀ ਭਾਈਚਾਰਾ ਵੀ ਵਧਦਾ ਹੈ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਲੋਕ ਅਦਾਲਤਾਂ ਦੇ ਫੈਸਲੇ ਦੇ ਖਿਲਾਫ ਕੋਈ ਵੀ ਅਪੀਲ ਨਹੀਂ ਕੀਤੀ ਜਾ ਸਕਦੀ। ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 10.05.2025 ਨੂੰ ਲਗਾਈ ਜਾਵੇਗੀ। ਇਸ ਨੈਸ਼ਨਲ ਲੋਕ ਅਦਾਲਤ ਦੀ ਸਫਲਤਾ ਵਿੱਚ ਮਾਨਯੋਗ ਜਿਲਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ, ਵਧੀਕ ਜਿਲਾ ਤੇ ਸੈਸ਼ਨ ਜੱਜ ਸੰਜੀਵ ਕੁੰਦੀ, ਮੈਡਮ ਕਿਰਨ ਜਯੋਤੀ ਸਣੇ, ਜਿਲਾ ਮੋਗਾ ਦੀ ਸਾਰੀਆਂ ਸਬ ਡਿਵੀਜ਼ਨਾਂ ਦੇ ਜੱਜ ਸਾਹਿਬਾਂ ਦਾ ਉਚੇਚਾ ਯੋਗਦਾਨ ਰਿਹਾ।

administrator

Related Articles

Leave a Reply

Your email address will not be published. Required fields are marked *

error: Content is protected !!