
ਮੋਗਾ 9 ਮਾਰਚ (ਮੁਨੀਸ਼ ਜਿੰਦਲ)

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਜਿਲ੍ਹਾ ਇਕਾਈ ਮੋਗਾ ਦੀ ਮਹੀਨਾ ਵਾਰ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ 12 ਮਾਰਚ ਦਿਨ ਬੁੱਧਵਾਰ ਨੂੰ ਸਾਢੇ ਦਸ ਵਜੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਜਿੱਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ਸਾਬਕਾ DPRO ਗਿਆਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਬੱਜਟ ਸ਼ੈਸ਼ਨ ਦੌਰਾਨ ਚੰਡੀਗੜ੍ਹ/ ਮੋਹਾਲੀ ਵਿਖੇ ਲਗਾਤਾਰ ਦਿੱਤੇ ਜਾਣ ਵਾਲੇ ਧਰਨਿਆ, ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਸੰਘਰਸ਼ੀ ਪ੍ਰੋਗਰਾਮ ਬਾਰੇ ਜਿਲ੍ਹੇ ਦੇ ਪੈਨਸ਼ਨਰਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਵਿਚਾਰ ਚਰਚਾ ਹੋਵੇਗੀ। ਇਸ ਮੀਟਿੰਗ ਵਿੱਚ ਫੁੱਟਕਲ ਮਸਲੇ ਵਿਚਾਰੇ ਜਾਣਗੇ। ਉਹਨਾਂ, ਜਿਲ੍ਹਾ ਕਮੇਟੀ ਮੈਂਬਰਾਂ, ਸਬ ਡਵੀਜਨਾਂ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ, ਕਿ ਉਹ ਮੀਟਿੰਗ ਤੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ ਅਤੇ ਵੱਡੀ ਗਿਣਤੀ ਵਿੱਚ ਆਵਦੀ ਹਾਜਰੀ ਨੂੰ ਯਕੀਨੀ ਬਣਾਉਣ।

