logo

ਕਲੱਬਾਂ, ਹਾਸਿਲ ਕਰ ਸਕਦੀਆਂ ਨੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ! ਜਾਣੋ ਕਿੱਦਾਂ ??

ਕਲੱਬਾਂ, ਹਾਸਿਲ ਕਰ ਸਕਦੀਆਂ ਨੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ! ਜਾਣੋ ਕਿੱਦਾਂ ??

ਮੋਗਾ, 10 ਮਾਰਚ (ਮੁਨੀਸ਼ ਜਿੰਦਲ)

ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੀ ਦੋ ਰੋਜ਼ਾ ਯੂਥ ਸਿਖਲਾਈ ਵਰਕਸ਼ਾਪ ਡੀ.ਐੱਮ. ਕਾਲਜ ਆਫ ਐਜ਼ੂਕੇਸ਼ਨ, ਮੋਗਾ ਵਿਖੇ ਕਰਵਾਈ ਗਈ। ਇਸ ਦੋ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਪੰਚਾਇਤੀ ਵਿਭਾਗ, ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਸਿਵਲ ਸਰਜਨ ਦਫ਼ਤਰ, ਉਦਯੋਗ ਕੇਂਦਰ ਆਦਿ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਲੋਟੇ ਵੱਲੋਂ ਦੱਸਿਆ ਗਿਆ ਕਿ ਯੂਥ ਸਰਵਿਸਜ਼ ਪਾਲਿਸੀ 2024 ਦੇ ਆਧਾਰ ਤੇ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਨੂੰ ਹੋਰ ਸਰਗਰਮ ਬਣਾਉਣ ਹਿੱਤ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ ਜ਼ਿਲ੍ਹਾ ਪੱਧਰ ਤੇ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਨਕਦ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਜਾਗਰੂਕ ਕਰਨ ਹਿੱਤ ਇਹ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੌਰਾਨ ਪਹਿਲੇ ਦਿਨ ਡਾ. ਗੁਰਲਵਲੀਨ ਸਿੰਘ ਏ.ਡੀ.ਓ. ਖੇਤੀਬਾੜੀ ਵਿਭਾਗ ਵੱਲੋਂ “ਐਫਰਟਜ ਦੀ ਇੰਮਪਰੂਮੈਂਟ ਆਫ ਇਨਵਾਈਰਮੈਂਟ” ਵਿਸ਼ੇ ਤੇ ਜਾਣਕਾਰੀ ਦਿੱਤੀ ਗਈ। ਨਿਰਮਲ ਸਿੰਘ ਪੰਚਾਇਤ ਅਫਸਰ ਵੱਲੋਂ “ਆਰਗੇਨਾਈਜਿੰਗ ਕਲਚਰ ਪ੍ਰੋਗਰਾਮ ਇਨ ਵਿਲੇਜਸ” ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।

DM ਕਾਲਜ ਆਫ ਐਜ਼ੂਕੇਸ਼ਨ ਵਿਖੇ, ਵਰਕਸ਼ਾਪ ਦੀਆਂ ਝਲਕੀਆਂ।

ਦੂਸਰੇ ਦਿਨ ਗੁਰਦੀਪ ਸਿੰਘ ਵਣ ਵਿਭਾਗ ਮੋਗਾ ਵੱਲੋਂ “ਟਰੀ ਗਰੋਥ ਟੂ ਐਟਲੀਸਟ ਥਰੀ ਗਿਰਥ ਐਂਡ 8 ਫੂਟ ਹਾਈਟ ਆਫਟਰ ਏ ਈਅਰ” ਵਿਸ਼ੇ ਨਾਲ ਸਬੰਧਤ ਜਾਣਕਾਰੀ ਦਿੰਦਿਆਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਦੱਸਿਆ ਕਿ ਕਿਹੜੇ ਕਿਹੜੇ ਬੂਟੇ ਕਿਸ ਰੁੱਤ ਵਿੱਚ ਲਗਾ ਕੇ ਅਸੀਂ ਨਾ ਸਿਰਫ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ, ਸਗੋਂ ਇਸ ਤਰ੍ਹਾਂ ਕਰਨ ਨਾਲ ਕਈ ਤਰ੍ਹਾਂ ਦੇ ਰੁਜ਼ਗਾਰ ਵੀ ਪੈਦਾ ਕਰ ਸਕਦੇ ਹਾਂ। ਪੂਜਾ ਰਿਸ਼ੀ ਕਾਉਂਸਲਰ ਸਿਵਲ ਸਰਜਨ ਹਸਪਤਾਲ ਮੋਗਾ “ਐਫਰਟਜ ਫਾਰ ਡਰੱਗ ਡੀ ਐਡੀਕਸ਼ਨ” ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ੇ ਕਰਨ ਵਾਲਾ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੇ ਭਵਿੱਖ ਨਾਲ ਵੀ ਖਿਲਵਾੜ ਕਰਦਾ ਹੈ। ਨਸ਼ੇ ਵਿੱਚ ਗ੍ਰਸਤ ਨੌਜਵਾਨੀ ਨੂੰ ਬਚਾਉਣ ਲਈ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। 

ਨਿਰਮਲ ਸਿੰਘ ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਨੌਜਵਾਨਾਂ ਨੂੰ ਉਦਯੋਗ ਕੇਂਦਰ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਦੋਨੋਂ ਦਿਨ ਜ਼ਿਲ੍ਹਾ ਮੋਗਾ ਦੀਆਂ ਲਗਭਗ 40 ਯੂਥ ਕਲੱਬਾਂ ਦੇ 50 ਨੌਜਵਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਸ਼ਿਮਾ ਭੰਡਾਰੀ, ਪ੍ਰਿੰਸੀਪਲ ਡੀ. ਐੱਮ. ਕਾਲਜ ਆਫ ਐਜ਼ੂਕੇਸ਼ਨ ਮੋਗਾ, ਡਾ. ਰਜਨੀ ਉੱਪਲ, ਨੀਲਮ ਸੇਠੀ, ਪ੍ਰੋਫੈਸਰ ਅਮਨਦੀਪ ਕੌਰ, ਅਮਨਦੀਪ ਕੌਰ ਸਟੈਨੋ ਅਤੇ ਸਮੂਹ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਭਰਪੂਰ ਯੋਗਦਾਨ ਰਿਹਾ। ਵਰਕਸ਼ਾਪ ਦੌਰਾਨ ਮੰਚ ਸੰਚਾਲਨ ਮਨਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ। ਬਾਬਾ ਰਾਮ ਮਾਲੋ ਯੁਵਕ ਸੇਵਾਵਾਂ ਕਲੱਬ, ਦੌਲਤਪੁਰਾ ਨੀਵਾਂ ਦੇ ਪ੍ਰਧਾਨ ਰਵਦੀਪ ਸਿੰਘ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੂੰ ਦਰਸਾਉਂਦਾ ਇੱਕ ਗੀਤ ਵੀ ਗਾਇਆ।

administrator

Related Articles

Leave a Reply

Your email address will not be published. Required fields are marked *

error: Content is protected !!