
ਮੋਗਾ, 17 ਮਾਰਚ, (ਮੁਨੀਸ਼ ਜਿੰਦਲ)
ਬਾਗਬਾਨੀ ਵਿਭਾਗ ਪੰਜਾਬ ਵੱਲੋ ਡਾਇਰੈਕਟਰ ਬਾਗਬਾਨੀ ਸ਼ੈਲਿੰਦਰ ਕੌਰ (IFS) ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਅਗਵਾਈ ਹੇਠ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ ਮੋਗਾ ਵੱਲੋ ਨਸੀਬ ਪੈਲੇਸ, ਚੰਨੂਵਾਲਾ ਰੋਡ ਬਾਘਾਪੁਰਾਣਾ ਵਿਖੇ ਸ਼ਹਿਦ ਮੱਖੀ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ।

ਮੁਖ ਮਹਿਮਾਨ ਨੂੰ ਸਨਮਾਨਿਤ ਕਰਦੇ ਪਤਵੰਤੇ।
ਇਸ ਸੈਮੀਨਾਰ ਦੇ ਦੌਰਾਨ ਪਹਿਲੇ ਦਿਨ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋ ਤਕਨੀਕੀ ਜਾਣਕਾਰੀ ਦਿੱਤੀ ਗਈ, ਜਿਨ੍ਹਾ ਵਿੱਚ ਡਾ. ਗੁਰਜੀਤ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਵੱਲੋ NBHM ਤਹਿਤ ਸ਼ਹਿਦ ਮੱਖੀ ਪਾਲਣ ਸਬੰਧੀ ਸਬਸਿਡੀ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਸੰਦੀਪ ਕੁਮਾਰ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਮਧੂ ਮੱਖੀ ਪਾਲਣ ਦੇ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਅਤੇ ਸਫ਼ਲ ਕਰਨ ਲਈ ਜਰੂਰੀ ਨੁਕਤੇ ਸਾਂਝੇ ਕੀਤੇ, ਜਿਸ ਵਿੱਚ ਮੱਖੀਆ ਦੀਆ ਵੱਖ ਵੱਖ ਪ੍ਰਜਾਤੀਆ, ਰੱਖ ਰਖਾਵ ਦੇ ਢੰਗ ਅਤੇ ਮੱਖੀਆਂ ਵਿੱਚ ਲੱਗਣ ਵਾਲੀਆਂ ਬੀਮਾਰੀਆਂ ਅਤੇ ਕੀਟ ਪਤੰਗਿਆ ਸਬੰਧੀ ਜਾਣਕਾਰੀ ਦਿੱਤੀ। ਉਹਨਾ ਦੱਸਿਆ ਕਿ ਸ਼ਹਿਦ ਦੀਆ ਮੱਖੀਆਂ ਪਰ ਪਰਾਗਣ ਅਤੇ ਫੁੱਲਾਂ ਤੋ ਸ਼ਹਿਦ ਇਕੱਠਾ ਕਰਨ ਦੀ ਕਿਰਿਆ ਦੁਪਹਿਰ ਤੱਕ ਹੀ ਕਰਦੀਆਂ ਹਨ। ਇਸ ਲਈ ਉਹਨਾਂ ਦੇ ਬਚਾਅ ਲਈ ਕਿਸਾਨ ਵੀਰਾਂ ਨੂੰ ਆਪਣੀਆ ਫਸਲਾਂ ਉੱਪਰ ਕੀਟਨਾਸ਼ਕਾਂ ਦੀ ਵਰਤੋਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ।

ਸੈਮੀਨਾਰ ਮੌਕੇ ਮੌਜੂਦ ਕਿਸਾਨ, ਜਾਣਕਾਰੀ ਹਾਸਿਲ ਕਰਦੇ ਹੋਏ।
ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ) ਨੇ ਮਧੂ ਮੱਖੀ ਪਾਲਕਾ ਨੂੰ ਸ਼ਹਿਦ ਕੱਚਾ ਵੇਚਣ ਦੀ ਬਜਾਇ ਸਾਫ ਕਰਕੇ ਪ੍ਰੋਸੈਸ ਕਰਨ ਦੀ ਤਜਵੀਜ ਦਿੱਤੀ, ਜਿਸ ਨਾਲ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਡਾ ਮਨੀਸ਼ ਨਰੂਲਾ, ਬਾਗਬਾਨੀ ਵਿਕਾਸ ਅਫ਼ਸਰ ਵੱਲੋ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਨਾਲ ਸਬੰਧਤ ਸਕੀਮਾਂ ਅਤੇ ਸਬਸਿਡੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ ਗੁਰਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਵੱਲੋ ਘਰੇਲੂ ਬਗੀਚੀ ਸਬੰਧੀ ਜਾਣਕਾਰੀ ਸਾਝੀਂ ਕੀਤੀ। ਡਾ ਜਸਵੀਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਵੱਲੋ ਆਲੂ ਬੀਜ ਉਤਪਾਦਨ ਬਾਰੇ ਚਾਨਣਾ ਪਾਇਆ ਗਿਆ। ਦੇਵ ਸਿਮਰਨ ਡੇਅਰੀ ਇੰਨਸਪੈਕਟਰ ਵੱਲੋਂ ਵਿਭਾਗ ਵੱਲੋਂ ਦਿੱਤੀਆ ਜਾ ਰਹੀਆ ਵੱਖ ਵੱਖ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਪਵਨ ਗੁਪਤਾ ਪ੍ਰਧਾਨ ਨਗਰ ਕੌਸਲ ਬਾਘਾਪੁਰਾਣਾ ਵੱਲੋ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਉਨ੍ਹਾ ਵੱਲੋ ਸ਼ਹਿਦ ਮੱਖੀ ਪਾਲਣ ਦਾ ਧੰਦਾ ਅਪਣਾਉਣ ਅਤੇ ਵੱਧ ਤੋ ਵੱਧ ਸਰਕਾਰੀ ਸਕੀਮਾ ਦਾ ਲਾਭ ਲੈਣ ਦੀ ਪ੍ਰੇਰਨਾ ਦਿੱਤੀ ਗਈ। ਉਨ੍ਹਾ ਨਾਲ ਮਨਦੀਪ ਕੱਕੜ ਮਿਊਸੀਪਲ ਕੌਂਸਲਰ ਬਾਘਾਪੁਰਾਣਾ ਸੈਮੀਨਾਰ ਵਿੱਚ ਸ਼ਾਮਿਲ ਹੋਏ। ਇਸ ਪ੍ਰੋਗਰਾਮ ਤੇ ਤਹਿਸੀਲਦਾਰ ਬਾਘਾਪੁਰਾਣਾ ਨਵਜੀਵਨ ਛਾਬੜਾ ਵਿਸ਼ੇਸ ਤੌਰ ਤੇ ਹਾਜ਼ਰ ਹੋਏ।
ਇਸ ਪ੍ਰੋਗਰਾਮ ਦੇ ਦੂਜੇ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਅਤੇ ਅਗਾਹਵਧੂ ਸ਼ਹਿਦ ਮੱਖੀ ਪਾਲਕ ਰਣਧੀਰ ਸਿੰਘ ਪਿੰਡ ਕਾਲੇਕੇ ਵਿਖੇ ਫੀਲਡ ਦੌਰਾ ਕਰਵਾਇਆ ਗਿਆ ਅਤੇ ਵਿਸ਼ਾ ਮਾਹਿਰਾਂ ਵੱਲੋ ਸ਼ਹਿਦ ਮੱਖੀ ਪਾਲਣ ਬਾਬਤ ਪ੍ਰੈਕਟਕਲੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਅਗਾਂਹਵਧੂ ਮੱਖੀ ਪਾਲਕ ਜਗਸੀਰ ਸਿੰਘ (ਬੀ ਬ੍ਰੀਡਰ ਮੱਲਕੇ) ਅਤੇ ਰਣਧੀਰ ਸਿੰਘ, ਅਗਾਹਵਧੂ ਮੱਖੀ ਪਾਲਕਾਂ ਵੱਲੋਂ ਦੱਸਿਆ ਕਿ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਵਿੱਚ ਬਾਗਬਾਨੀ ਵਿਭਾਗ ਦੇ ਪੂਰਨ ਸਹਿਯੋਗ ਸਦਕਾ ਇਸ ਕਿੱਤੇ ਵਿੱਚ ਉਨ੍ਹਾ ਵੱਲੋ ਬਹੁਤ ਵਧੀਆ ਮੁਨਾਫ਼ਾ ਲਿਆ ਜਾ ਰਿਹਾ ਹੈ ਅਤੇ ਇਸ ਕਿੱਤੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੋ ਰੋਂਜਾ ਜਿਲ੍ਹਾ ਪੱਧਰੀ ਸੈਮੀਨਾਰ ਤੇ ਡਾ. ਰਮਨਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਰਮਨ ਜਿੰਦਲ ਸਟੈਨੋ, ਰਾਜੇਸ਼ ਕੁਮਾਰ ਬਾਗਬਾਨੀ ਤਕਨੀਕੀ ਸਹਾਇਕ, ਦਵਿੰਦਰ, ਸੋਨੀਆ ਫੀਲਡ ਸਟਾਫ ਹਾਜ਼ਰ ਰਹੇ। ਸੈਮੀਨਾਰ ਦੇ ਅੰਤ ਵਿੱਚ ਡਾ. ਗੁਰਜਿੰਦਰ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਮੋਗਾ ਵੱਲੋ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਨਾਲ ਜੁੜਨ ਅਤੇ ਸਰਕਾਰ ਵੱਲੋ ਮਿਲ ਰਹੀਆ ਸਕੀਮਾਂ ਦਾ ਲਾਭ ਉਠਾਉਣ ਬਾਰੇ ਪ੍ਰੇਰਿਤ ਕੀਤਾ ਗਿਆ।

