logo

ਵੱਖ ਵੱਖ ਖੇਤਰਾਂ ਦੀਆਂ 35 ਪ੍ਰਤਿਭਾਸ਼ਾਲੀ ਔਰਤਾਂ ਸਮਮਾਨਿਤ ! ਇਹਨਾਂ ਦਾ ਸਨਮਾਨ, ਸਭਾ ਲਈ ਮਾਣ : ਡਾ. ਬਰਾੜ !!

ਵੱਖ ਵੱਖ ਖੇਤਰਾਂ ਦੀਆਂ 35 ਪ੍ਰਤਿਭਾਸ਼ਾਲੀ ਔਰਤਾਂ ਸਮਮਾਨਿਤ ! ਇਹਨਾਂ ਦਾ ਸਨਮਾਨ, ਸਭਾ ਲਈ ਮਾਣ : ਡਾ. ਬਰਾੜ !!

ਮੋਗਾ 18 ਮਾਰਚ (ਮੁਨੀਸ਼ ਜਿੰਦਲ)

‘ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋਂ ‘ਅੰਤਰਰਾਸ਼ਟਰੀ ਔਰਤ ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਮਾਜ ਦੀ 35 ਪ੍ਰਤਿਭਾਸ਼ਾਲੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਜੋ ਆਪਣੇ ਆਪਣੇ ਕਿੱਤਿਆਂ ਵਿੱਚ ਨਿਪੁੰਨ ਹੋਣ ਦੇ ਨਾਲ ਨਾਲ ਨਿਸ਼ਕਾਮ ਭਾਵ ਨਾਲ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੀਆਂ ਹਨ। ਸਭਾ ਦੇ ਇਸ ਉਪਰਾਲੇ ਸਦਕਾ, ਜਿੱਥੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਮਿਲੇਗਾ, ਉੱਥੇ ਹੀ ਔਰਤਾਂ ਦੀ ਇਸ ਸੇਵਾ ਭਾਵਨਾ ਨੂੰ ਹੌਸਲਾ ਅਫਜ਼ਾਈ ਵੀ  ਮਿਲੇਗੀ। ਸਭਾ ਦਾ ਇਹ ਸਾਕਾਰਾਤਮਕ ਉਪਰਾਲਾ ਸਮਾਜ ਵਿੱਚ ਔਰਤਾਂ ਨੂੰ ਆਤਮ ਨਿਰਭਰ ਅਤੇ ਅਗਾਂਹ ਵਧੂ ਸਮਾਜ ਦੀ ਸਿਰਜਣਾ ਲਈ ਪ੍ਰੇਰੇਗਾ’। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਭਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦਿਸਿਆ ਕਿ ਇਸ ਸਮਾਗਮ ਵਿੱਚ, ਮਾਲਵਿਕਾ ਸੂਦ ਸੱਚਰ ਸੀਨੀਅਰ ਮੀਤ ਪ੍ਰਧਾਨ ਹਲਕਾ ਇੰਚਾਰਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਡਾ. ਬਰਾੜ ਨੇ ਅਗੇ ਕਿਹਾ ਕਿ ਸਭਾ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਅਤੇ ਭਵਿੱਖ ਵਿੱਚ ਵੀ ਅਜਿਹੇ ਉਸਾਰੂ ਉਪਰਾਲੇ ਜਾਰੀ ਰਹਿਣਗੇ। ਇਸ ਸਮਾਗਮ ਦੌਰਾਨ ਵਿਸ਼ੇਸ਼ ਬੁਲਾਰੇ ਅਮਨ ਦਿਉਲ ਇਸਤ੍ਰੀ ਜਾਗ੍ਰਿਤੀ ਮੰਚ ਪਟਿਆਲਾ, ਭਵਦੀਪ ਕੋਹਲੀ ਪਬਲਿਕ ਸਪੀਕਰ, ਸਟੇਟ ਐਵਾਰਡੀ ਲੈਕਚਰਾਰ ਗੁਰਮੇਲ ਸਿੰਘ ਬੌਡੇ ਨੇ ਅਜੋਕੇ ਸੰਦਰਭ ਵਿੱਚ ਔਰਤਾਂ ਦੀਆਂ ਗੰਭੀਰ ਚੁਣੌਤੀਆਂ ਦੇ ਵਿਸ਼ੇ ਉੱਤੇ ਸੰਵਾਦ ਅਤੇ ਵਿਚਾਰ ਚਰਚਾ ਕੀਤੀ। ਵਕੀਲ ਅਦਿੱਤੀ ਗੁਪਤਾ ਨੇ ਔਰਤਾਂ ਨਾਲ ਹੋ ਰਹੀਆਂ ਘਟਨਾਵਾਂ ਤੇ ਨਿੱਡਰਤਾ ਨਾਲ ਨਜਿੱਠਣ ਲਈ ਵਿਚਾਰ ਦੱਸੇ।

 ਪ੍ਰਧਾਨਗੀ ਮੰਡਲ ਦੀ ਭੂਮਿਕਾ ਸਭਾ ਦੇ ਸਰਪ੍ਰਸਤ ਅੰਜਨਾ ਮੈਨਨ, ਸਹਾਇਕ ਮਨਦੀਪ ਭਦੌੜ, ਨਰਿੰਦਰ ਕੌਰ, ਚਰਨਜੀਤ ਕੌਰ ਇਸਤ੍ਰੀ ਜਾਗ੍ਰਿਤੀ ਮੰਚ ਬਰਨਾਲਾ, ਇਸਤ੍ਰੀ ਜਾਗ੍ਰਤੀ ਮੰਚ ਪਟਿਆਲਾ ਅਮਨ ਦਿਓਲ ਨੇ ਨਿਭਾਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਇੰਸਪੈਕਟਰ ਕੁਲਵਿੰਦਰ ਕੌਰ ਵੋਮੈਨ ਸੈੱਲ ਮੋਗਾ, ਵਕੀਲ ਅਦਿੱਤੀ ਗੁਪਤਾ ਜ਼ੁਡੀਸ਼ੀਅਲ ਫਰੀਦਕੋਟ, ਡਾ. ਸੁਖਜਿੰਦਰ ਗਰਚਾ, ਡਾ. ਅਵੰਤਿਕਾ ਬਾਂਸਲ, ਮੀਨਾਕਸ਼ੀ ਗਲੋਬਲ ਇਮੀਗ੍ਰੇਸ਼ਨ, ਸ਼ਬਨਮ ਮੰਗਲਾ, ਜਸਪ੍ਰੀਤ ਕੌਰ ਕਾਲੜਾ ਡਾਇਰੈਕਟਰ ਫੂਡ ਕਰਾਫਟ, ਪਾਇਲ ਧਵਨ, ਸੀਮਾ ਸੱਚਰ ਨੇਲ ਆਰਟ ਨੇ ਭਾਗ ਲਿਆ। ਇਸ ਤੋਂ ਇਲਾਵਾ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਬਲਵਿੰਦਰ ਕੌਰ, ਡਾ. ਵਰਿੰਦਰ ਕੌਰ, ਗੁਰਵਿੰਦਰ ਕੌਰ, ਅਨਮੋਲ ਸ਼ਰਮਾ, ਯੋਗਾ ਅਧਿਆਪਕ ਅੰਜੂ ਸਿੰਗਲਾ, ਈਪੀ ਕਮਲਜੀਤ ਕੌਰ ਸੇਖੋਂ, ,ਡੀਟੀ ਸੁਨੈਨਾ ਅਗਰਵਾਲ, ਗਗਨਦੀਪ ਕੌਰ ਭੂਪਾਲ, ਲਵਲੀ ਸਿੰਗਲਾ, ਜੋਤੀ ਸੂਦ, ਮਨਰੀਤ ਕੌਰ ਢਿੱਲੋਂ, ਮੀਨਾ ਸ਼ਰਮਾ, ਨੰਨੂ ਭੰਡਾਰੀ, ਵਾਈਸ ਪ੍ਰਿੰ. ਕੰਵਲਜੀਤ ਕੌਰ, ਰਾਧਿਕਾ ਠੁਕਰਾਲ, ਰਾਜਸ਼੍ਰੀ ਸ਼ਰਮਾ ਯੋਗਾ ਟੀਚਰ, ਸੰਧਿਆ ਤੜੀਵਾਲ, ਸੁਖਜੀਤ ਕੌਰ, ਕਾਜਲ ਕਪੂਰ, ਜਗਵਿੰਦਰ ਕੌਰ ਰਾਜੇਆਣਾ ਕਿਰਤੀ ਕਿਸਾਨ ਯੂਨੀਅਨ, ਸ਼ਿੰਦਰਪਾਲ ਕੌਰ, ਰਚਿਤਾ ਬਾਂਸਲ, ਨਿਸ਼ਾ ਸਿੰਗਲਾ ਵੀ ਸਮਾਗਮ ਵਿੱਚ ਸ਼ਾਮਲ ਹੋਏ।

ਮੰਚ ਸੰਚਾਲਨ ਦੀ ਭੂਮਿਕਾ ਗੁਰਬਿੰਦਰ ਕੌਰ ਬੱਧਨੀ ਨੇ ਬਾਖ਼ੂਬੀ ਨਿਭਾਈ ਅਤੇ ਆਪਣੀ ਆਵਾਜ਼ ਅਤੇ ਅੰਦਾਜ਼ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਰੁਪਿੰਦਰ ਕੌਰ ਬਲਾਸੀ ਅੱਖਰਕਾਰ ਅਧਿਆਪਕ ਮਨਧੀਰ ਕੌਰ ਮਨੂ ਆਪਣਾ ਰੇਡੀਓ ਵਿਨੀਪੈਗ ਕੈਨੇਡਾ ਅਤੇ ਡਾਇਟੀਸ਼ੀਅਨ ਪਾਇਲ ਨੂੰ ਆਪਣੇ ਆਪਣੇ ਕਾਰਜ ਵਿੱਚ ਸਮਾਜ ਨੂੰ ਸੇਧ ਦੇਣ ਪ੍ਰਤੀ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਸੁਰਜੀਤ ਦੌਧਰ, ਅਵਤਾਰ ਸਿੰਘ ਸਿੱਧੂ, ਕਮਲ, ਹਰਦਿਆਲ ਸਿੰਘ, ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਰਾਜਵਿੰਦਰ ਸਿੰਘ, ਵਿਸਾਖਾ ਸਿੰਘ ਅਤੇ ਸਿਮਰ ਸਿੱਧੂ ਵੀ ਸਮਾਗਮ ਦਾ ਹਿੱਸਾ ਬਣੇ। 

administrator

Related Articles

Leave a Reply

Your email address will not be published. Required fields are marked *

error: Content is protected !!