ਮੋਗਾ, 19 ਮਾਰਚ,(ਮੁਨੀਸ਼ ਜਿੰਦਲ)
ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਬਿਧਵਾਰ ਨੂੰ ਜ਼ਿਲ੍ਹਾ ਮੋਗਾ ਦੇ ਮਾਲ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਫਰਵਰੀ 2025 ਦੀ ਕਾਰਗੁਜਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਰਿਕਵਰੀ ਆਫ ਲੈਂਡ ਰੈਵੀਨਿਊ, ਅਦਾਲਤੀ ਕੇਸਾਂ, ਝਗੜਾ ਰਹਿਤ ਇੰਤਕਾਲ, ਪਟਵਾਰ ਦਫਤਰਾਂ ਦੀ ਪੜਤਾਲ, ਜਮ੍ਹਾਂਬੰਦੀਆਂ ਦੀ ਸਥਿਤੀ, ਬੁਰਜੀਆਂ, ਫਰਦ ਕੇਂਦਰਾਂ ਦੀ ਰਿਪੋਰਟ, ਅਰਬਨ ਤੇ ਰੂਰਲ ਪ੍ਰਗਤੀ ਰਿਪੋਰਟ, ਕੰਪਿਊਟਰਾਈਜੇਸ਼ਨ ਆਫ ਲੈਂਡ ਰਿਕਾਰਡ ਆਦਿ ਵੱਖ ਵੱਖ ਅਹਿਮ ਵਿਸ਼ਿਆਂ ਉਪਰ ਡਿਪਟੀ ਕਮਿਸ਼ਨਰ ਵੱਲੋਂ ਵਿਸਥਾਰ ਨਾਲ ਰਿਪੋਰਟ ਪ੍ਰਾਪਤ ਕੀਤੀ।ਇਸ ਮੀਟਿੰਗ ਵਿਚ ਚਾਰੂਮਿਤਾ ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫ਼ਸਰ ਲਕਸ਼ੇ ਕੁਮਾਰ ਗੁਪਤਾ, ਸਾਰੰਗਪ੍ਰੀਤ ਸਿੰਘ SDM ਮੋਗਾ, ਹਿਮਾਸ਼ੂੰ ਗੁਪਤਾ SDM ਧਰਮਕੋਟ, ਬੇਅੰਤ ਸਿੰਘ ਸਿੱਧੂ SDM ਬਾਘਾਪੁਰਾਣਾ ਤੋਂ ਇਲਾਵਾ ਸਮੂਹ ਤਹਿਸੀਲਦਾਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਮੀਟਿੰਗ ਦੌਰਾਨ ਮੌਜੂਦ ਅਧਿਕਾਰੀ।
ਉਹਨਾਂ ਮੀਟਿੰਗ ਵਿੱਚ ਸਬੰਧਤ ਮਾਲ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਪੂਰੀ ਪਾਰਦਸ਼ਤਾ, ਨਿਰਵਿਘਨ ਤੇ ਤਹਿ ਸਮਾਂ ਸੀਮਾ ਵਿੱਚ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਇਸ ਮਹੀਨਾਵਾਰ ਮੀਟਿੰਗ ਵਿੱਚ ਲੰਬਿਤ ਪਏ ਕੰਮਾਂ ਜਿਵੇਂ ਕਿ ਰਜਿਸਟਰੀਆਂ, ਇੰਤਕਾਲ, ਇੰਤਰਾਜਾਂ ਬਾਰੇ ਵਿਸਥਾਰ ਸਹਿਤ ਜਾਣਿਆਂ ਅਤੇ ਇਨ੍ਹਾਂ ਦੀ ਪੈਂਡੈਂਸੀ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਰਿਕਵਰੀ ਆਫ ਲੈਂਡ ਰੈਵੀਨਿਊ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਐਸ.ਸੀ./ ਬੀ.ਸੀ. ਕਾਰਪੋਰੇਸ਼ਨ ਤਹਿਤ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਵਿੱਤੀ ਲਾਭਾਂ ਦਾ ਰੀਵਿਊ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ।
ਉਨ੍ਹਾਂ ਹਾਜ਼ਰ ਹੋਏ ਸਮੂਹ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਕਿ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਵੀ ਪ੍ਰਸ਼ਾਨੀ ਨਹੀਂ ਆਉਣੀ ਚਾਹੀਦੀ ਅਤੇ ਆਮ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਤਹਿ ਸਮੇਂ ਉੱਪਰ ਅਤੇ ਸਹੀ ਤਰੀਕੇ ਨਾਲ ਬਿਨ੍ਹਾਂ ਕਿਸੇ ਪੱਖਪਾਤ ਤੋਂ ਲਾਭ ਮਿਲਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਤਹਿਸੀਲਾਂ ਵਿੱਚ ਲੈਂਡ ਸਬੰਧੀ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ। ਸਰਕਾਰੀ ਸੇਵਾਵਾਂ ਦਾ ਲਾਭ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਬਿਨ੍ਹਾਂ ਕਿਸੇ ਦੇਰੀ ਤੋਂ ਪਹੁੰਚਾਇਆ ਜਾਣਾ ਯਕੀਨੀ ਬਣਾਇਆ ਜਾਵੇ।
Post Views: 36