
ਮੋਗਾ 24 ਮਾਰਚ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਕਿਸਾਨਾਂ ਦੀ ਇਕੱਤਰਤਾ ਹੋਈ। ਇਕੱਤਰਤਾ ਦੌਰਾਨ ਕਿਸਾਨਾਂ ਨੇ ਅਲੱਗ ਅਲੱਗ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਗੁਲਜਾਰ ਸਿੰਘ ਘਲਕਲਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਬਿਜਲੀ ਬੋਰਡ, ਖਾਸ ਕਰਕੇ ਖੇਤਾਂ ਵਿੱਚ ਬਿਜਲੀ ਦੀਆਂ ਢਿੱਲੀਆਂ ਹੋਈਆਂ ਤਾਰਾਂ, ਸੜੇ ਹੋਏ ਜਾਂ ਢਿੱਲੇ ਹੋਏ ਜੰਪਰ ਅਤੇ ਜੋ ਟ੍ਰਾਂਸਫਾਰਮਰਾਂ ਦਾ ਤੇਲ ਲੀਕ ਹੋ ਰਿਹਾ ਹੈ, ਉਹਨਾਂ ਨੂੰ ਤੁਰੰਤ ਚੈੱਕ ਕਰਕੇ, ਤਾਰਾਂ ਤੇ ਜੈੰਪਰਾ ਨੂੰ ਕਸਿਆ ਜਾਵੇ ਜਿਸ ਨਾਲ ਕਿਸਾਨ ਦੀ ਲੱਖਾਂ ਕਰੋੜਾਂ ਰੁਪਏ ਦੀ ਫਸਲ ਤਬਾਹ ਹੋਣ ਤੋਂ ਬਚ ਸਕੇ, ਕਿਉਂਕਿ ਛੋਟੀ ਜਿਹੀ ਅਣਗਹਿਲੀ ਨਾਲ ਹੀ ਅੱਗ ਲੱਗ ਕੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਪਲਾਂ ਦੇ ਵਿੱਚ ਹੀ ਸੜ ਕੇ ਸਵਾਹ ਹੋਣਾ ਪੈਂਦਾ ਹੈ। ਅਤੇ ਕਿਸਾਨ ਦੇ ਉੱਪਰ ਆਰਥਿਕ ਬੋਝ ਪੈਂਦਾ ਹੈ। ਕਿਸਾਨ ਆਗੂਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜਿਲ੍ਹੇ ਵਿੱਚ ਅਲੱਗ ਅਲੱਗ ਢੁਕਮੇ ਥਾਵਾਂ ਤੇ ਫਾਈਰ ਬਰਗੇਡ ਦੀਆਂ ਗੱਡੀਆਂ ਖੜੀਆਂ ਕੀਤੀਆਂ ਜਾਣ। ਤਾਂ ਜੋ ਕਿਸੇ ਵੀ ਇਲਾਕੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾ ਵਾਪਰਨ ਦਾ ਪਤਾ ਲੱਗੇ, ਤਾਂ ਤੁਰੰਤ ਉਸ ਘਟਨਾ ਵਾਲੀ ਥਾਂ ਤੇ ਜਾ ਕੇ ਅੱਗ ਬੁਝਾਈ ਸਕੇ। ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਜ਼ਿਲਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਸੀਨੀਅਰ ਆਗੂ ਮੁਕੰਦ ਕਮਲ ਬਾਘਾ ਪੁਰਾਣਾ, ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਜਿਲਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ, ਬਲਾਕ ਪ੍ਰਧਾਨ ਨਿਰਮਲ ਸਿੰਘ ਕਾਲੀਏਵਾਲਾ, ਕਾਰਜਕਾਰੀ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਕੁਲਵੰਤ ਸਿੰਘ ਮਾਣੂਕੇ, ਦਫਤਰ ਇੰਚਾਰਜ ਪ੍ਰਕਾਸ਼ ਸਿੰਘ, ਸੀਨੀਅਰ ਆਗੂ ਗੁਰਮੀਤ ਸਿੰਘ ਸੰਧੂਆਣਾ ਆਦਿ ਹਾਜ਼ਰ ਸਨ।