
ਮੋਗਾ 31 ਮਾਰਚ (ਮੁਨੀਸ਼ ਜਿੰਦਲ/ ਗਿਆਨ ਸਿੰਘ)
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ ਐਸ.ਡੀ ਕਾਲਜ ਬਰਨਾਲਾ ਵਿਖੇ ਪਰਸ਼ੋਤਮ ਪੱਤੋ ਦਾ ਸਨਮਾਨ ਕੀਤਾ ਗਿਆ। ਉਨਾਂ ਸਭਾ ਦੇ ਮੈੰਬਰਾਂ ਦਾ ਚੋਣ ਕਰਨ ਲਈ ਧੰਨਵਾਦ ਕੀਤਾ। ਜ਼ਿੰਨਾਂ ਨੇ ਅਣਗੋਲੇ ਕਵੀ ਨੂੰ ਸਨਮਾਨਿਤ ਕਰਕੇ ਫਿਰ ਤੋਂ ਕਲਮ ਚੁੱਕਣ ਤੇ ਲੋਕ ਹਿਤਾਂ ਲਈ ਲਿਖਣ ਲਈ ਹੌਂਸਲਾ ਦਿੱਤਾ। ਇਸ ਸਮੇਂ ਡਾ. ਗੁਰਮੀਤ ਕੌਰ ਪਤਨੀ, MP ਮੀਤ ਹੇਅਰ, ਮਨਦੀਪ ਕੌਰ ਭਦੌੜ, ਡਾ. ਗੁਰਦੀਸ਼ ਕੌਰ PAU ਲੁਧਿਆਣਾ, ਹਰਸ਼ਜੋਤ ਕੌਰ ਇੰਸਪੈਕਟਰ ਪੰਜਾਬ ਪੁਲਿਸ, ਇਕਬਾਲ ਉਦਾਸੀ ਪੁੱਤਰੀ ਲੋਕ ਕਵੀ ਸੰਤ ਰਾਮ ਉਦਾਸੀ, ਡਾ. ਸਰਬਜੀਤ ਕੌਰ ਬਰਾੜ, ਅੰਜਨਾ ਮੈਨਨ, ਅਮਨ ਦਿਓਲ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ ਪਟਿਆਲਾ, ਚਰਨਜੀਤ ਕੌਰ ਮੀਤ ਪ੍ਰਧਾਨ ਜਾਗ੍ਰਿਤੀ ਮੰਚ ਪੰਜਾਬ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ ਆਦਿ ਲੇਖਕ ਸ਼ਾਮਲ ਸਨ। ਇਸ ਮੌਕੇ ਤੇ ਸਾਹਿਤਕ ਵਿਚਾਰਾਂ ਵੀ ਹੋਈਆਂ।