logo

ਸਰਕਾਰਾਂ ਦਾ ਕੱਮ ਕਰ ਰਹੀ ਹੈ ‘ਸਮਾਜ ਸੇਵਾ ਸੋਸਾਇਟੀ’ ! 42 ਲਾਵਾਰਸਾਂ ਦੇ ਨਿਮਿਤ ਪਾਏ ਭੋਗ !!

ਸਰਕਾਰਾਂ ਦਾ ਕੱਮ ਕਰ ਰਹੀ ਹੈ ‘ਸਮਾਜ ਸੇਵਾ ਸੋਸਾਇਟੀ’ ! 42 ਲਾਵਾਰਸਾਂ ਦੇ ਨਿਮਿਤ ਪਾਏ ਭੋਗ !!

ਮੋਗਾ 31 ਮਾਰਚ (ਮੁਨੀਸ਼ ਜਿੰਦਲ/ ਹਰਪਾਲ ਸਹਾਰਨ)

ਜੇਕਰ ਅਸੀਂ ਆਖੀਏ ਕਿ ਸਮਾਜ ਸੇਵਾ ਸੁਸਾਇਟੀ ਰੰਜਿ ਮੋਗਾ, ਸਰਕਾਰਾਂ ਦਾ ਕੱਮ ਕਰ ਰਹੀ ਹੈ। ਤਾਂ ਇਸ ਵਿੱਚ ਕੁਜ ਗ਼ਲਤ ਨਹੀਂ ਹੈ। ਸੋਸਾਇਟੀ ਵੱਲੋਂ ਸਥਾਨਕ ਗੁਰੂਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿੱਖੇ 42 ਲਵਾਰਿਸ ਡੈਡ ਬਾਡੀਆਂ ਦੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ, ਹੁਣ ਉਨਾ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਾਹਿਜ ਪਾਠ ਦੇ ਭੋਗ ਪਾਏ ਗਏ ਹਨ। ਮ੍ਰਿਤਕ ਰੂਹਾਂ, ਜਿਨ੍ਹਾਂ ਦੀ ਕੋਈ ਵੀ ਸ਼ਨਾਖਤ ਨਹੀਂ ਹੋਈ ਸੀ, ਲਵਾਰਿਸ ਸਨ। ਸਮਾਜ ਸੇਵਾ ਸੁਸਾਇਟੀ ਰੰਜਿ ਵੱਲੋਂ ਇਹਨਾਂ ਦਾ ਵਾਰਸ ਬਣ ਕੇ, ਪਹਿਲਾਂ ਇਹਨਾਂ ਦੇ ਸੰਸਕਾਰ ਕੀਤੇ ਗਏ ਅਤੇ ਹੁਣ ਭੋਗ ਪਾਏ ਗਏ। ਜਿਸ ਵਿੱਚ ਕੀਰਤਨ ਦੀ ਸੇਵਾ, ਭਾਈ ਇਕਬਾਲ ਸਿੰਘ ਲੰਗਿਆਣਾ ਵਾਲਿਆਂ ਵੱਲੋਂ ਨਿਭਾਈ ਗਈ। 

ਪਤਵੰਤਿਆਂ ਨੂੰ ਸਨਮਾਨਿਤ ਕਰਦੇ, ਸੋਸਾਇਟੀ ਮੇਮ੍ਬਰ।

ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ, ਖਜਾਨਚੀ ਬਲਜੀਤ ਸਿੰਘ ਚੰਨੀ, ਮੇਅਰ ਨਗਰ ਨਿਗਮ ਮੋਗਾ, ਜਰਨਲ ਸਕੱਤਰ ਗੁਰਦੀਪ ਸਿੰਘ, ਗਰਜੋਤ ਸਿੰਘ ਕੰਡਾ, ਗੁਰਪ੍ਰੀਤ ਸਿੰਘ ਗਿੱਲ, ਸੱਤਪਾਲ ਸਿੰਘ ਕੰਡਾ, ਕੁਲਵੰਤ ਸਿੰਘ ਕਾਂਤੀ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ, ਜਸਦੀਪ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ ਬਿੱਟੂ, ਗੁਰਪਰੀਤਮ ਸਿੰਘ ਚੀਮਾ, ਰਾਗਵ ਸ਼ਰਮਾ, ਅਮਨਪ੍ਰੀਤ ਸਿੰਘ ਨੋਨੀ, ਗਰਜੋਤ ਸਿੰਘ ਸੰਧੂ, ਨਵਕਰਨ ਸਿੰਘ ਸਿੱਧੂ, ਅਸ਼ਮੀਤ ਸਿੰਘ, ਬਲਜਿੰਦਰ ਸਿੰਘ, ਜਗਜੀਵਨ ਸਿੰਘ ਡਾਲਾ, ਡਾਕਟਰ ਰਵੀ ਨੰਦਨ ਸ਼ਰਮਾ, ਜਗਰਾਜ ਸਿੰਘ ਕਲਸੀ, ਜਸਪ੍ਰੀਤ ਸਿੰਘ, ਜੱਸੂ ਕਲਸੀ, ਗੁਰਨਾਮ ਸਿੰਘ ਗਾਮਾ, ਸ਼ਰਨਪ੍ਰੀਤ ਸਿੰਘ ਸਨੀ, ਪਰਮਿੰਦਰ ਸਿੰਘ ਪਿੰਦਰ, ਸਿਮਰਨ ਪ੍ਰੀਤ ਸਿੰਘ ਸਿਮਰ, ਪਰਮਿੰਦਰ ਸਿੰਘ ਸੰਘਾ, ਪਰਮਿੰਦਰ ਸਿੰਘ ਗੋਲੂ, ਦਵਿੰਦਰ ਸਿੰਘ ਭੋਲਾ, ਲਵਪ੍ਰੀਤ ਸਿੰਘ, ਚਰਨਪ੍ਰੀਤ ਸਿੰਘ ਚੰਨਾ, ਹਰਜੀਤ ਸਿੰਘ ਮੀਤਾ ਆਦਿ ਹਾਜਿਰ ਸਨ। 

ਸਾਂਝੀ ਤਸਵੀਰ ਮੌਕੇ, ਸਮਾਜ ਸੇਵਾ ਸੋਸਾਇਟੀ ਦੇ ਮੇਮ੍ਬਰ।

ਸੰਸਥਾ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਖਾਲਸਾ ਸੇਵਾ ਸੋਸਾਇਟੀ, ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੋਸਾਇਟੀ ਰਜਿ, ਦਸਤਾਰ ਚੇਤਨਾ ਮਾਰਚ ਕਮੇਟੀ, ਭਾਈ ਘਨਈਆ ਬਲੱਡ ਸੇਵਾ ਸੁਸਾਇਟੀ, ਲੋਕਲ ਗੁਰਪੁਰਬ ਕਮੇਟੀ, ਮੀਰੀ ਪੀਰੀ ਗੱਤਕਾ ਆਖਾੜਾ, ਗੁਰਦੁਆਰਾ ਰੋੜੀ ਸਾਹਿਬ ਪਿੰਡ ਡਾਲਾ, ਰੂਰਲ ਐਨਜੀਓ ਮੋਗਾ, ਪਰਮੇਸ਼ਰ ਦੁਆਰ ਦਲ, ਵਿਸ਼ਕਰਮਾ ਆਟੋ ਯੂਨੀਅਨ, ਮੋਗਾ ਮੋਟਰ ਮਕੈਨੀਕਲ ਯੂਨੀਅਨ ਆਦਿ ਸੰਸਥਾਵਾਂ ਤੋਂ ਇਲਾਵਾ ਚੰਦ ਪੁਰਾਣਾ ਦੇ ਬਾਬਾ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸੋਸਾਇਟੀ ਦੇ ਖਜਾਨਚੀ ਬਲਜੀਤ ਸਿੰਘ ਚੰਨੀ, ਮੀਡਿਆ ਦੇ ਰੂਬਰੂ ਹੋਏ। ਕੀ ਦਸਿਆ ਚੰਨੀ ਨੇ, ਆਓ ਤੁਸੀਂ, ਉਹ ਵੀ ਸੁਨ ਲਵੋ।

BALJIT SINGH CHANNI

administrator

Related Articles

Leave a Reply

Your email address will not be published. Required fields are marked *

error: Content is protected !!