logo

ਪੰਜਾਬੀ ਹਾਸਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ! ਰਘਬੀਰ ਸਿੰਘ ‘ਤੇ ਪ੍ਰਦੀਪ ਸਿੰਘ ਸਨਮਾਨਿਤ !!

ਪੰਜਾਬੀ ਹਾਸਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ! ਰਘਬੀਰ ਸਿੰਘ ‘ਤੇ ਪ੍ਰਦੀਪ ਸਿੰਘ ਸਨਮਾਨਿਤ !!

ਮੋਗਾ 1 ਅਪ੍ਰੈਲ (ਮੁਨੀਸ਼ ਜਿੰਦਲ)

ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ 19ਵਾਂ ਪਿਆਰਾ ਸਿੰਘ ਦਾਤ ਯਾਦਗਾਰੀ ਸਲਾਨਾ ਸਮਾਗਮ ਸਥਾਨਕ ਐਸ.ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਕਾਦਮੀ ਦੇ ਪ੍ਰਧਾਨ ਕੇ.ਐਲ ਗਰਗ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਹ ਸਮਾਗਮ ਪਿਆਰਾ ਸਿੰਘ ਦਾਤਾ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਕੇ.ਐਲ ਗਰਗ, ਜੋਧ ਸਿੰਘ ਮੋਗਾ, ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਅਸ਼ੋਕ ਚੱਟਾਨੀ, ਰਘਬੀਰ ਸਿੰਘ ਸੋਹਲ ਤੇ ਪ੍ਰਦੀਪ ਸਿੰਘ ਮੌਜੀ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਸੋਨੀ ਮੋਗਾ ਦੀ ਖੂਬਸੂਰਤ ਪੇਸ਼ਕਸ ਗੀਤ ਨਾਲ ਹੋਈ। ਮੰਚ ਦਾ ਸੰਚਾਲਨ ਦਵਿੰਦਰ ਗਿੱਲ ਮੋਗਾ ਨੇ ਕੀਤਾ। ਪ੍ਰਧਾਨ ਕੇ.ਐਲ ਗਰਗ ਅਤੇ ਅਸ਼ੋਕ ਚੱਟਾਨੀ ਵੱਲੋਂ ਪਿਆਰਾ ਸਿੰਘ ਦਾਤਾ ਦੀ ਸਾਹਿਤਕ ਜੀਵਨੀ ਅਤੇ ਅਕਾਦਮੀ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ  ਪ੍ਰਮੁੱਖ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਅਤੇ ਪ੍ਰਬੰਧਕੀ ਮੈਬਰਾਂ ਵੱਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ 19ਵਾਂ ਪੁਰਸਕਾਰ ਸਨਮਾਨ ਚਿੰਨ, ਲੋਈਆਂ ਤੇ ਨਕਦ ਰਾਸ਼ੀ ਦੇ ਕੇ ਵਿਅੰਗਕਾਰ ਰਘਬੀਰ ਸਿੰਘ ਸੋਹਲ ਅਤੇ ਵਿਅੰਗ ਕਵੀ ਪ੍ਰਦੀਪ ਸਿੰਘ ਮੌਜੀ ਨੂੰ ਸਨਮਾਨਿਤ ਕੀਤਾ ਗਿਆ।

ਵਿਅੰਗਕਾਰ ਰਘਬੀਰ ਸਿੰਘ ‘ਤੇ ਪ੍ਰਦੀਪ ਸਿੰਘ ਨੂੰ ਸਨਮਾਨਿਤ ਕਰਦੇ ਪਤਵੰਤੇ।

ਰਘਬੀਰ ਸਿੰਘ ਸੋਹਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣ ਪਾਇਆ ਅਤੇ ਪ੍ਰਦੀਪ ਸਿੰਘ ਮੌਜੀ ਦੇ ਸਾਹਿਤਕ ਸਫ਼ਰ ਬਾਰੇ ਰਾਕੇਸ਼ ਕੁਮਾਰ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਅਕਾਦਮੀ ਵੱਲੋਂ ਮੋਗਾ ਦੇ ਜੰਮਪਲ ਜੋਧ ਸਿੰਘ ਮੋਗਾ ਦੀ ਨਵ ਪ੍ਰਕਾਸ਼ਿਤ ਪੁਸਤਕ “ਚੰਗੇ ਚੰਗੇ ” ਅਤੇ ਰਘਬੀਰ ਸਿੰਘ ਸੋਹਲ ਦੀ ਪੁਸਤਕ “ਯਾਦਾਂ ਦਾ ਝਰੋਖਾ” ਲੋਕ ਆਰਪਣ ਕੀਤੀਆਂ ਗਈਆਂ। ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਤਿਆਰ ਪੇਂਟਿੰਗਾਂ/ ਤਸਵੀਰਾਂ ਵੱਖ ਵੱਖ ਲੇਖਕਾਂ ਨੂੰ ਭੇਂਟ ਕੀਤੀਆਂ ਗਈਆਂ। ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਅਤੇ ਜੋਧ ਸਿੰਘ ਮੋਗਾ ਵੱਲੋਂ ਅਕਾਦਮੀ ਨੂੰ ਆਰਥਿਕ ਤੌਰ ਤੇ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਕਵੀ ਦਰਬਾਰ ਵਿਚ ਸੋਢੀ ਸੱਤੋਵਾਲੀ, ਹਰਭਜਨ ਸਿੰਘ ਨਾਗਰਾ, ਜੰਗੀਰ ਸਿੰਘ ਖੋਖਰ, ਮੱਖਣ ਭੈਣੀ ਵਾਲਾ, ਬਲਵੰਤ ਰਾਏ ਗੋਇਲ, ਬਲਵਿੰਦਰ ਸਿੰਘ ਕੈਂਥ, ਕੰਵਲਜੀਤ ਭੋਲਾ ਲੰਡੇ, ਡਾ. ਸਾਧੂ ਰਾਮ ਲੰਗੇਆਣਾ, ਦਵਿੰਦਰ ਸਿੰਘ ਗਿੱਲ, ਲਾਲੀ ਕਰਤਾਰਪੁਰੀ, ਸਰਬਜੀਤ ਕੌਰ ਮਾਹਲਾ, ਵਰਿੰਦਰ ਕੌੜਾ ਨੇ ਹਿੱਸਾ ਲਿਆ। ਗੁਰਮੇਲ ਸਿੰਘ ਬੌਡੇ, ਅਵਤਾਰ ਸਿੰਘ ਕਰੀਰ ਨੇ ਵੀ ਆਵਦੇ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿੱਚ ਗਿਆਨ ਸਿੰਘ ਸਾਬਕਾ ਜ਼ਿਲਾ ਲੋਕ ਸੰਪਰਕ ਅਫਸਰ, ਪ੍ਰਦੀਪ ਭੰਡਾਰੀ, ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਅਵਾਰਡੀ, ਰਾਜਿੰਦਰ ਕੁਮਾਰ ਗੁਪਤਾ, ਕ੍ਰਿਸ਼ਨ ਸਿੰਗਲਾ, ਡਾ. ਚੇਤੰਨ, ਨਿਰਮਲ ਸਿੰਘ, ਚਮਨ ਲਾਲ, ਬਲਬੀਰ ਸਿੰਘ ਰਾਮੂੰਵਾਲਾ, ਵਜ਼ੀਰ ਚੰਦ, ਅਮਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੈਸ ਨੂੰ ਜਾਣਕਾਰੀ ਅਕਾਦਮੀ ਦੇ ਪ੍ਰੈਸ ਸਕੱਤਰ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਜਾਰੀ ਕੀਤੀ ਗਈ।

administrator

Related Articles

Leave a Reply

Your email address will not be published. Required fields are marked *

error: Content is protected !!