ਮੋਗਾ 18 ਦਸੰਬਰ (ਗਿਆਨ ਸਿੰਘ)
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਇਕਾਈ ਵੱਲੋਂ ਪੈਨਸ਼ਨਰ ਦਿਵਸ, ਸ਼ਹੀਦ ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਿੱਚ ਬਹੁਤ ਹੀ ਪ੍ਰਭਾਵ ਸ਼ਾਲੀ ਢੰਗ ਨਾਲ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਸਵਰਗ ਸਿਧਾਰ ਗਏ ਸੂਬਾ ਕਮੇਟੀ ਮੈਂਬਰ ਮਦਨ ਲਾਲ ਕੰਡਾ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। “ਅੱਜ ਦੇ ਸਮੇਂ ਵਿੱਚ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਨੀਤੀਆਂ ਲਾਗੂ ਕਰਨ ਲਈ ਮੁਲਾਜਮਾਂ/ ਪੈਨਸ਼ਨਰਾਂ ਦੇ ਪ੍ਰਾਪਤ ਹੱਕਾਂ ਤੇ ਲਗਾਤਾਰ ਹਮਲੇ ਕਰਕੇ ਉਹਨਾਂ ਦੀ ਛਾਂਗ ਛਗਾਈ ਕੀਤੀ ਜਾ ਰਹੀ ਹੈ, ਪੈਨਸ਼ਨਰਜ ਦਿਵਸ ਦੀ ਪ੍ਰਸੰਗਤਾ ਹੋਰ ਵੀ ਵਧ ਜਾਂਦੀ ਹੈ”, ਇਹ ਵਿਚਾਰ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ , ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਜਿਲਾ ਸਕੱਤਰ ਸਰਬਜੀਤ ਦੌਧਰ, ਹਰਨੇਕ ਸਿੰਘ ਨੇਕ, ਲਾਲ ਸਿੰਘ ਢਿੱਲੋਂ ਆਦਿ ਬੁਲਾਰਿਆਂ ਨੇ ਪਰਗਟ ਕਰਦਿਆਂ ਇਸ ਸਮੇਂ ਮੁਲਾਜਮ ਪੈਨਸ਼ਨਰਜ ਏਕਤਾ ਅਤੇ ਸੰਘਰਸ਼ ਦੀ ਲੋੜ ਤੇ ਵਿਸਥਾਰ ਪੂਰਬਕ ਚਾਨਣਾ ਪਾਇਆ।
ਭਰਾਤਰੀ ਜਥੇਬੰਦੀਆਂ ਦੇ ਆਗੂ, ਜਸਪਤ ਰਾਏ ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋ: ਅਤੇ ਪੰਜਾਬ ਪਾਵਰ ਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਜਾਗੀਰ ਸਿੰਘ ਖੋਖਰ ਨੇ ਵਧ ਰਹੀ ਮਹਿੰਗਾਈ ਦੇ ਮੁਕਾਬਲੇ ਮਹਿੰਗਾਈ ਭੱਤੇ ਤੇ ਲਾਈ ਗਈ ਕੱਟ ਬਾਰੇ ਦੱਸਿਆ ਕਿ ਪਿਛਲੇ ਦਸ ਸਾਲਾਂ ਦੇ ਮੁਕਾਬਲੇ ਇਸ ਦਹਾਕੇ ਵਿੱਚ ਮਹਿੰਗਾਈ ਭੱਤਾ 119% ਦੇ ਮੁਕਾਬਲੇ 53 % ਰਹਿ ਗਿਆ ਹੈ ਜਦੋਂ ਕਿ ਮਹਿੰਗਾਈ ਪਿਛਲੇ ਸਾਲਾਂ ਦੇ ਮੁਕਾਬਲੇ ਆਪਣੀ ਚਰਮ ਸੀਮਾਂ ਪਾਰ ਕਰ ਚੁੱਕੀ ਹੈ। ਚਮਕੌਰ ਸਿੰਘ ਸਰਾਂ, ਬਿੱਕਰ ਸਿੰਘ ਮਾਛੀਕੇ, ਗੁਰਮੇਲ ਸਿੰਘ ਬੌਡੇ, ਰੇਸ਼ਮ ਸਿੰਘ ਕਿਸ਼ਨਪੁਰਾ, ਜਗਪਾਲ ਕੌਰ ਹੈਲਥ ਵਿਭਾਗ ਅਤੇ ਜਮੂਹਰੀ ਅਧਿਕਾਰ ਸਭਾ ਦੇ ਆਗੂ ਸੁਖਦੇਵ ਸਿੰਘ ਨੇ ਵਧ ਰਹੀ ਬੇਰੁਜਗਾਰੀ, ਗਰੀਬ ਤਬਕੇ ਤੋਂ ਖੋਹੀ ਜਾ ਰਹੀ ਸਿੱਖਿਆ ਅਤੇ ਸਿਹਤ ਸੇਵਾਂਵਾਂ ਦੇ ਵਪਾਰੀਕਰਨ ਤੇ ਚਿੰਤਾ ਪਰਗਟ ਕਰਦਿਆਂ, ਸਰਕਾਰਾਂ ਦੇ ਸਾਮਰਾਜੀ ਮੁਲਕਾਂ ਦੇ ਦਿਸ਼ਾਰਿਆਂ ਤੇ ਲਾਗੂ ਨੀਤੀਆਂ ਨੂੰ ਲੋਕ ਵਿਰੋਧੀ ਦਸਦਿਆਂ ਇਹਨਾਂ ਖ਼ਿਲਾਫ਼ ਸਾਂਝੇ ਸੰਘਰਸ਼ਾਂ ਦੀ ਲੋੜ ਤੇ ਜੋਰ ਦਿੱਤਾ।
ਸਮਾਗਮ ਵਿੱਚ ਲੱਗਭਗ 50 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾ ਵਿੱਚ ਕਾਕਾ ਸਿੰਘ, ਸੁਰਜੀਤ ਕੌਰ ਬੁੱਟਰ ਅਮਰੀਸ, ਕਰਮ ਸਿੰਘ, ਮੋਹਣ ਸਿੰਘ, ਪ੍ਰੋ. ਮਲਕੀਤ ਸਿੰਘ ਬਰਾੜ, ਸੁਖਦੇਵ ਕੌਰ ਰੌਂਤਾ, ਕੁਲਵਤ ਕੌਰ ਬਿਲਾਸ ਪੁਰ, ਮੋਹਣ ਸਿੰਘ, ਮਿੱਠੂ ਸਿੰਘ ਘੋਲੀਆ ਕਲਾਂ, ਕਰਨੈਲ ਸਿੰਘ ਵੈਰੋਕੇ, ਬਲਦੇਵ ਸਿੰਘ ਸੇਖਾ ਖੁਰਦ, ਪ੍ਰੇਮਲਤਾ ਮੋਗਾ, ਤਰਸੇਮ ਕੁਮਾਰ ਸ਼ਰਮਾਂ, ਦਰਸ਼ਨ ਸਿੰਘ ਬੁੱਟਰ, ਸੇਵਕ ਸਿੰਘ, ਬਲਵਿੰਦਰ ਸਿੰਘ ਗਿੱਲ, ਸਾਧੂ ਸਿੰਘ, ਗੁਰਦਿਆਲ ਸਿੰਘ, ਸੋਹਣ ਲਾਲ, ਸੁਲਕਸ਼ਨਾਂ ਕੁਮਾਰੀ ਭਜਨ ਸਿੰਘ ਝੰਡੇਆਣਾ , ਸੁਰਜੀਤ ਕੌਰ ਬੱਧਨੀ ਕਲਾ, ਸੰਪੂਰਨ ਕੌਰ ਪੱਤੇ ਹੀਰਾ ਸਿੰਘ, ਗੁਰਮੇਲ ਸਿੰਘ ਬੋਡੇ, ਦਰਸ਼ਨ ਸਿੰਘ ਮੱਲ੍ਹੀ, ਨੱਥ ਸਿੰਘ ਨਿਹਾਲ ਸਿੰਘ ਵਾਲਾ, ਪਾਰਬਤੀ, ਸਾਬਕਾ ਬੀ.ਪੀ. ਈ ਓ, ਮਾਹਲਾ ਸਿੰਘ ਠੱਠੀ ਭਾਈ, ਪ੍ਰੀਤਮ ਸਿੰਘ ਪ੍ਰੀਤ, ਨਿਸ਼ਾਨ ਸਿੰਘ ਕੋਟ ਈਸੇ ਖਾਂ, ਬਲਵਿੰਦਰ ਸਿੰਘ ਥਰਾਜ, ਸੁਖਚੈਨ ਸਿੰਘ, ਗੁਰਚਰਨ ਸਿੰਘ ਮਾੜੀ ਮੁਸਤਫਾ, ਗੁਰਦੇਵ ਸਿੰਘ ਲੰਡੇ, ਨਿਰੰਜਣ ਸਿੰਘ ਬਰਾੜ, ਜੋਗਿੰਦਰ ਸਿੰਘ ਮੋਗਾ ਮਹਿੰਦਰ ਪਾਲ ਕੌਰ, ਹਰੀ ਪ੍ਰਕਾਸ਼, ਧਨੀ ਰਾਮ ਅਤੇ ਹੋਰ ਸਨਮਾਨ ਯੋਗ ਸ਼ਖ਼ਸ਼ੀਅਤਾਂ ਸ਼ਾਮਲ ਹਨ।
ਪੈਨਸ਼ਨਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੌਜੂਦ ਪੈਨਸ਼ਨਰਜ਼। (ਫੋਟੋ: ਡੈਸਕ)
ਪ੍ਰਬੰਧਕੀ ਕਮੇਟੀ ਵੱਲੋਂ ਪ੍ਰੇਮ ਕੁਮਾਰ, ਜਗਜੀਤ ਸਿੰਘ ਰਖਰਾ, ਇੰਦਰਜੀਤ ਸਿੰਘ ਮੋਗਾ, ਕੇਹਰ ਸਿੰਘ ਕਿਸ਼ਨਪੁਰਾ, ਗੁਰਜੰਟ ਸਿੰਘ ਸੰਘਾ, ਜੋਰਾਵਰ ਸਿੰਘ, ਸੁਰਿੰਦਰ ਪਾਲ ਸਿੰਘ, ਨਾਇਬ ਸਿੰਘ, ਬਲੌਰ ਸਿੰਘ, ਦਲਬਾਰਾ ਸਿੰਘ, ਅਮਰ ਸਿੰਘ ਰਣੀਆ, ਪ੍ਰੀਤਮ ਸਿੰਘ ਕੈਂਥ, ਭੁਪਿੰਦਰ ਸਿੰਘ, ਸਮਸ਼ੇਰ ਸਿੰਘ ਆਗੂਆਂ ਨੇ ਸਟੇਜ ਪ੍ਰਬੰਧ ਚਾਹ ਪਾਣੀ ਅਤੇ ਪੰਡਾਲ ਪ੍ਰਬੰਧਾਂ ਨੂੰ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਨੂਰ ਮੁਹੰਮਦ, ਗੁਰਦੇਵ ਸਿੰਘ ਦਰਦੀ ਅਤੇ ਆਤਮਾ ਸਿੰਘ ਚੜਿੱਕ ਨੇ ਲੋਕ ਪੱਖੀ ਇਨਕਲਾਬੀ ਗੀਤਾਂ ਨਾਲ ਸਮਾਗਮ ਨੂੰ ਰੌਚਿਕ ਅਤੇ ਪ੍ਰਭਾਵ ਸ਼ਾਲੀ ਬਣਾਇਆ। ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਸਨਮਾਨ ਯੋਗ ਸ਼ਖ਼ਸੀਅਤਾਂ ਦੇ ਨਾਲ ਜਿਲ੍ਹੇ ਦੇ ਸਾਬਕਾ ਅਧਿਆਪਕ ਆਗੂ ਸੁਰਿੰਦਰ ਸਿੰਘ ਮੋਗਾ, ਗੁਰਮੇਲ ਸਿੰਘ ਡਰੋਲੀ, ਜੁਗਿੰਦਰ ਸਿੰਘ ਭਾਗੀਕੇ, ਹਾਕਮ ਸਿੰਘ ਧਾਲੀਵਾਲ, ਗੁਰਦੇਵ ਸਿੰਘ ਕਿਰਤੀ ਅਤੇ ਨਾਇਬ ਸਿੰਘ ਰੌਂਤਾ ਸਮੇਤ ਲੱਗਪੱਗ ਤਿੰਨ ਸੋ ਪੈਨਸ਼ਨਰ ਵੱਖ ਵੱਖ ਸਬ ਡਵੀਜਨਾਂ ਵਿੱਚੋਂ ਸ਼ਾਮਲ ਹੋਏ। ਉਹਨਾਂ ਨੇ ਸਮਾਗਮ ਦੀ ਕਾਮਯਾਬੀ ਲਈ ਜਥੇਬੰਦੀ ਲਈ ਸਹਾਇਤਾ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਪੈਨਸ਼ਨਰਾਂ ਨੂੰ ਪੈਨਸ਼ਨਰ ਡੇ ਦੀ ਮੁਬਾਰਕ ਦਿੰਦਿਆ ਉਹਨਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਸਮਾਗਮ ਨੂੰ ਅਤਿੰਮ ਛੋਹ ਦਿੱਤੀ।