

ਮੋਗਾ 18 ਅਪ੍ਰੈਲ, (ਮੁਨੀਸ਼ ਜਿੰਦਲ)
ਪੰਜਾਬ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਨੇ ਸਾਂਝਾ ਫਰੰਟ ਨਾਲ ਮੀਟਿੰਗ ਲਈ 15 ਅਪ੍ਰੈਲ ਦਾ ਸਮਾਂ ਦਿੱਤਾ ਸੀ, ਪਰ ਜਦੋੰ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਗੱਡੀਆਂ, ਬੱਸਾਂ ਤੇ ਸਵਾਰ ਹੋ ਕੇ ਗੱਲਬਾਤ ਲਈ ਚੰਡੀਗੜ੍ਹ ਪੁੱਜੇ, ਤਾਂ ਉੱਥੇ ਹਾਜ਼ਰ ਅਧਿਕਾਰੀਆਂ ਨੇ ਜਵਾਬ ਦੇ ਦਿੱਤਾ ਕਿ ਮੀਟਿੰਗ ਸਬੰਧੀ ਸਾਡੇ ਸ਼ਡਿਊਲ ਵਿੱਚ ਦਰਜ ਨਹੀਂ ਹੈ। ਸਬ ਕਮੇਟੀ ਨਾਲ ਮੀਟਿੰਗ ਨਾ ਹੋਣ ਕਰਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੇ ਰੁਝੇਵੇਂ ਛੱਡ ਕੇ ਸੈਂਕੜੇ ਮੀਲ ਦਾ ਸਫ਼ਰ ਅਤੇ ਹਜਾਰਾਂ ਰੁਪਏ ਖਰਚ ਕਰਕੇ ਚੰਡੀਗੜ੍ਹ ਪੁੱਜੇ ਹਾਂ, ਪਰ ਸਰਕਾਰ ਨੇ ਸਮਾਂ ਦੇ ਕੇ ਧੋਖਾ ਕੀਤਾ। ਆਗੂਆਂ ਵਿਚ ਪੰਜਾਬ ਸਰਕਾਰ ਦੇ ਹੱਠੀ ਰਵਈਏ ਕਾਰਨ ਗੁੱਸਾ ਅਤੇ ਰੋਹ ਜਾਗਣਾ ਕੁਦਰਤੀ ਸੀ। ਉਹਨਾਂ ਸਾਰੇ ਪਹੁੰਚੇ ਕਨਵੀਨਰਾਂ ਨਾਲ ਮੀਟਿੰਗ ਕਰਨ ਉਪਰੰਤ ਸਾਰੇ ਪੰਜਾਬ ਵਿੱਚ 22 ਅਪ੍ਰੈਲ ਤੱਕ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਆਪਣੀਆਂ ਹੱਕੀ ਅਤੇ ਸੰਵਿਧਾਨਕ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੀ ਰੋਸ਼ਨੀ ਵਿੱਚ ਸ਼ੁਕਰਵਾਰ ਨੂੰ ਮੋਗਾ ਦੇ ਮੇਨ, ਸੂਬੇਦਾਰ ਜੋਗਿੰਦਰ ਸਿੰਘ ਚੌਕ ਵਿੱਚ, ਸਾਂਝੇ ਫਰੰਟ ਦੀਆਂ ਸਮੂਹ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣੇ ਗੁੱਸਾ ਅਤੇ ਰੋਹ ਪਰਗਟਾਵਾ ਕੀਤਾ।

ਪੈਨਸਰਜ ਮੁਲਾਜ਼ਮ ਜੱਥੇਬੰਦੀਆੰ, ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ।
ਅੱਜ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਸਾਂਝਾ ਫਰੰਟ ਆਗੂਆ ਸੁਖਦੇਵ ਸਿੰਘ ਰਾਊਕੇ, ਪ੍ਰੇਮ ਕੁਮਾਰ, ਬਿੱਕਰ ਸਿੰਘ ਮਾਛੀਕੇ, ਰਛਪਾਲ ਸਿੰਘ ਸੰਧੂ, ਸੁਖਦੇਵ ਸਿੰਘ ਖੋਸਾ, ਜਸਪਤ ਰਾਏ, ਅਮਰੀਕ ਸਿੰਘ ਮਸੀਤਾਂ, ਗੁਰਮੇਲ ਸਿੰਘ ਨਾਹਰ, ਗੁਰਜੰਟ ਸਿੰਘ ਕੋਕਰੀ, ਭੁਪਿੰਦਰ ਸਿੰਘ ਸੇਖੋਂ, ਰਾਜਿੰਦਰ ਸਿੰਘ ਰਿਆੜ, ਕੁਲਵੀਰ ਸਿੰਘ ਢਿੱਲੋਂ, ਕੁੱਸਾ ਸਤਯਮ ਪ੍ਰਕਾਸ਼, ਚਮਕੌਰ ਸਿੰਘ ਸਰਾਂ, ਦਰਸ਼ਨ ਲਾਲ, ਜੁਗਿੰਦਰ ਸਿੰਘ ਰਣਸੀਂਹ ਅਤੇ ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਜਵਾਂ ਫੈਸਲਾ ਨਾ ਕੀਤਾ, ਤਾਂ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਵੱਲੋਂ ਲੁਧਿਆਣਾ ਜਿਮਨੀ ਚੋਣ ਸਮੇਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖ਼ਿਲਾਫ਼ ਸ਼ਹਿਰ ਦੀ ਗਲੀ ਗਲੀ ਵਿੱਚ ਵਿਸ਼ਾਲ ਝੰਡਾ ਮਾਰਚ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨਾਕਾਮੀਆਂ ਦਾ ਚਿੱਠਾ ਜੱਗ ਜਾਹਰ ਕੀਤਾ ਜਾਵੇਗਾ।
ਅੱਜ ਦੇ ਪੁਤਲਾ ਫੂਕ ਪ੍ਰੋਗਰਾਮ ਵਿੱਚ ਕੇਵਲ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ ਬੌਡੇ, ਠਾਣਾ ਸਿੰਘ, ਬੂਟਾ ਸਿੰਘ ਭੱਟੀ, ਚਰਨ ਸਿੰਘ ਡਰਾਈਵਰ, ਸੁਰਜਾ ਰਾਮ, ਪਿਆਰਾ ਸਿੰਘ, ਬਖਸ਼ੀਸ਼ ਸਿੰਘ, ਜਸਪਾਲ ਸਿੰਘ, ਨਾਇਬ ਸਿੰਘ, ਬਲੌਰ ਸਿੰਘ ਘਾਲੀ, ਜਾਗੀਰ ਸਿੰਘ ਖੋਖਰ, ਸੁਖਪਾਲ ਜੀਤ ਸਿੰਘ, ਜੋਰਾ ਵਰ ਸਿੰਘ , ਪੋਹਲਾ ਸਿੰਘ ਬਰਾੜ ਅਤੇ ਗਿਆਨ ਸਿੰਘ ਸੇਵਾ ਮੁਕਤ DPRO ਸਮੇਤ ਬਹੁਤ ਸਾਰੇ ਆਗੂਆਂ ਨੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ।