logo

DC ਸਾਗਰ ਦੀ ਮਾਤਾ ਦੇ ਅੰਤਿਮ ਸੰਸਕਾਰ ਮੌਕੇ, ਕਈ ਸਖ਼ਸ਼ੀਅਤਾਂ ਨੇ ਦਿੱਤੀ ਹੰਝੂਆਂ ਭਰੀ ਵਿਦਾਇਗੀ !!

DC ਸਾਗਰ ਦੀ ਮਾਤਾ ਦੇ ਅੰਤਿਮ ਸੰਸਕਾਰ ਮੌਕੇ, ਕਈ ਸਖ਼ਸ਼ੀਅਤਾਂ ਨੇ ਦਿੱਤੀ ਹੰਝੂਆਂ ਭਰੀ ਵਿਦਾਇਗੀ !!

ਮੋਗਾ /ਲੁਧਿਆਣਾ, 24 ਅਪ੍ਰੈਲ (ਮੁਨੀਸ਼ ਜਿੰਦਲ)

ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ‘ਤੇ ਉਹਨਾਂ ਦੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਹਨਾਂ ਦੇ ਮਾਤਾ ਊਸ਼ਾ ਦੇਵੀ (73 ਸਾਲ) ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪਤੀ ਅਵਿਨਾਸ਼ ਚੰਦਰ ਸੇਤੀਆ, ਧੀ ਮਨੀਸ਼ਾ ਸੇਤੀਆ, ਦੋ ਪੁੱਤਰ ਸੌਰਭ ਸੇਤੀਆ ਤੇ ਸਾਗਰ ਸੇਤੀਆ ਅਤੇ ਹੋਰ ਪਰਿਵਾਰਕ ਮੈਂਬਰ ਛੱਡ ਗਏ ਹਨ।

DC ਸਾਗਰ ਸੇਤੀਆ ‘ਤੇ ਭਰਾ ਸੌਰਭ, ਮਾਤਾ ਦੇ ਅੰਤਿਮ ਸੰਸਕਾਰ ਦੀ ਰਸਮ ਮੌਕੇ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਊਸ਼ਾ ਦੇਵੀ ਜੀ ਦੀ ਬੀਤੀ ਰਾਤ ਅਚਾਨਕ ਸਿਹਤ ਖ਼ਰਾਬ ਹੋ ਗਈ, ਅਤੇ ਉਹ ਜਹਾਨੋਂ ਰੁਖ਼ਸਤ ਹੋ ਗਏ। ਵੀਰਵਾਰ ਨੂੰ ਲੁਧਿਆਣਾ ਦੇ ਸਿਵਲ ਲਾਈਨਜ ਸਥਿਤ ਸਮਸ਼ਾਨ ਘਾਟ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, 

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਡੀ ਆਈ ਜੀ ਫਰੀਦਕੋਟ ਰੇਂਜ, ਅਸ਼ਵਨੀ ਕਪੂਰ, SSP ਅਜੈ ਗਾਂਧੀ ਸਣੇ ਕਈ ਜ਼ਿਲ੍ਹਿਆਂ ਦੇ ਐੱਸ ਐੱਸ ਪੀਜ਼, ਕਈ ਉੱਚ ਅਧਿਕਾਰੀਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੇ ਵਿਛੜੀ ਆਤਮਾ ਨੂੰ ਹੰਝੂਆਂ ਭਰੀ ਸ਼ਰਧਾਂਜਲੀ ਭੇਟ ਕੀਤੀ।

administrator

Related Articles

Leave a Reply

Your email address will not be published. Required fields are marked *

error: Content is protected !!