logo

पैंशनर्ज एसोसिएशन के प्रतिनिधिमंडल ने, मांगों को लेकर, अधिकारीयों को सौंपे ज्ञापन : सुखदेव सिंह !!

पैंशनर्ज एसोसिएशन के प्रतिनिधिमंडल ने, मांगों को लेकर, अधिकारीयों को सौंपे ज्ञापन : सुखदेव सिंह !!

ਮੋਗਾ 26 ਅਪ੍ਰੈਲ (ਮੁਨੀਸ਼ ਜਿੰਦਲ)

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਜਿਲ੍ਹਾ ਇਕਾਈ ਮੋਗਾ ਦਾ ਇੱਕ ਵਫ਼ਦ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਰਾਊਕੇ ਦੀ ਅਗਵਾਈ ਵਿੱਚ ਪੈਨਸ਼ਨਰਾਂ ਦੇ ਬਕਾਇਆ ਸਬੰਧੀ  ਜਿਲ੍ਹੇ ਦੇ ਵੱਖ ਵੱਖ ਅਧਿਕਾਰੀਆਂ ਨੂੰ ਮਿਲਿਆ। ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬਕਾਏ ਨਾਲ ਸਬੰਧਤ, ਬੈਂਕਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਮੋਗਾ ਦੇ ਲੀਡ ਬੈਂਕ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ।

ਡਿਪਟੀ DEO (ਸੈਂ) ਗੁਰਦਿਆਲ ਸਿੰਘ ਨੂੰ ਮੰਗ ਪੱਤਰ ਸੌੰਪਦੇ, ਐਸੋਸੀਏਸ਼ਨ ਦੇ ਆਗੂ।

ਉਸ ਤੋਂ  ਬਾਅਦ ਏ.ਡੀ.ਸੀ ਚਾਰੂਮਿਤਾ, ਡਿਪਟੀ ਡੀ.ਈ ਓ (ਸੈਂ) ਗੁਰਦਿਆਲ ਸਿੰਘ ਅਤੇ ਡੀ.ਈ ਓ (ਐ) ਮੰਜੂ ਭਾਰਦਵਾਜ ਨੂੰ ਵਫ਼ਦ ਮਿਲਿਆ। ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੇ ਬਕਾਏ ਸਬੰਧੀ ਅਤੇ ਲੀਵ ਇਨ ਕੈਸ਼ ਮੈਂਟ ਦੀਆਂ ਕਿਸ਼ਤਾਂ ਦੇ ਭੁਗਤਾਨ ਸਬੰਧੀ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਲਾਗੂ ਕਰਨ ਲਈ ਪੱਤਰ ਜਾਰੀ ਕਰਨ ਲਈ ਬੇਨਤੀ ਕੀਤੀ ਗਈ, ਅਤੇ ਜਿਹੜੇ ਪੈਨਸ਼ਨਰ, ਦੋਵੇਂ ਜੀਅ ਮਰ ਚੁੱਕੇ ਹਨ, ਉਹਨਾਂ ਦੇ ਵਾਰਸਾਂ ਨੂੰ ਬਕਾਇਆ ਦੇਣ ਸਬੰਧੀ ਵਾਰਸ ਸਰਟੀਫਿਕੇਟ ਜਾਰੀ ਕਰਨ ਦੇ ਅਧਿਕਾਰ ਤਹਿਸੀਲ ਦਾਰਾਂ ਨੂੰ ਦੇਣ ਸਬੰਧੀ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਜਿਸ ਤੇ ADC ਨੇ ਹਾਂ ਪੱਖੀ ਹੁੰਗਾਰਾ ਦਿੱਤਾ। ਇਸ ਮੌਕੇ ਤੇ ਫੈਮਲੀ ਪੈਨਸ਼ਨਰਾਂ ਦੇ ਮਰ ਚੁੱਕੇ ਜੀਵਨ ਸਾਥੀ ਦੇ ਬਕਾਏ ਸਬੰਧੀ ਵੀ ਬੈਂਕਾਂ ਨੂੰ ਸ਼ਪੱਸ਼ਟ ਆਦੇਸ਼ ਕਰਨ ਦੇ ਹੁਕਮ ਦਿੱਤੇ ਜਾਣ ਬਾਰੇ ਵੀ ਬੇਨਤੀ ਕੀਤੀ। ਇਸ ਮੌਕੇ ਤੇ ਡਿਪਟੀ DEO ਸੈਕੰਡਰੀ ਅਤੇ ਪ੍ਰਾਇਮਰੀ ਨੂੰ ਨੋਟੀਫਿਕੇਸ਼ਨ ਅਨੁਸਾਰ ਲੀਵ ਇਨ ਕੈਸ਼ ਮੈਂਟ ਅਤੇ 1-1-2016 ਤੋਂ 30-06- 2021 ਤੱਕ ਦੇ ਬਕਾਇਆ ਸਬੰਧੀ ਸਾਰੇ ਡੀ.ਡੀ ਓ’ਜ ਨੂੰ ਪੱਤਰ ਜਾਰੀ ਕਰਨ ਲਈ ਮੰਗ ਪੱਤਰ ਸੌਂਪੇ ਗਏ ਅਤੇ ਦੋਵਾਂ ਜਿਲ੍ਹਾ ਸਿੱਖਿਆ ਅਧਿਕਾਰੀਆ ਨੇ ਪੱਤਰ ਕੱਢਣ ਦਾ ਭਰੋਸਾ ਦਿੱਤਾ। ਉਹਨਾਂ ਦਸਿਆ ਕਿ ਵਫ਼ਦ ਨੇ ਮੈਡੀਕਲ ਪ੍ਰਤੀ ਪੂਰਤੀ ਸੰਬੰਧੀ ਬੱਜਟ ਅਤੇ ਹੋਰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਅਧਿਕਾਰੀਆਂ ਨੂੰ ਵਿਸਥਾਰ ਪੂਰਬਕ ਦੱਸਿਆ, ਜਿਸ ਤੇ ਦੋਵਾਂ ਸਿੱਖਿਆ ਅਧਿਕਾਰੀਆਂ ਨੇ ਇਸ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਰਥਿਕ ਉਪਰਾਲੇ ਕਰਨ ਦਾ ਭਰੋਸਾ ਦਿੱਤਾ। ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਮਈ ਦੇ ਪਹਿਲੇ ਹਫ਼ਤੇ, ਮੈਡੀਕਲ ਬਿੱਲਾਂ ਸਬੰਧੀ ਜਿਲ੍ਹਾ ਮੋਗਾ ਦੇ ਮਾਨਯੋਗ ਸਿਵਲ ਸਰਜਨ ਅਤੇ ਹੋਰ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। 

ਅੱਜ ਦੇ ਵਫ਼ਦ ਵਿੱਚ ਜਿਲ੍ਹਾ ਵਿਤ ਸਕੱਤਰ ਪ੍ਰੇਮ ਕੁਮਾਰ, ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਸਰਾਂ, ਸਬ ਡਵੀਜਨ ਦੇ ਆਗੂ ਬਲਵੀਰ ਸਿੰਘ ਮੋਗਾ, ਕੇਹਰ ਸਿੰਘ ਕਿਸ਼ਨਪੁਰਾ, ਗੁਰਜੰਟ ਸਿੰਘ ਸੰਘਾ, ਕੇਵਲ ਸਿੰਘ, ਸੁਰਿੰਦਰ ਸਿੰਘ, ਮਨਜੀਤ ਸਿੰਘ ਧਰਮਕੋਟ, ਜਗਦੀਪ ਸਿੰਘ ਮੋਗਾ, ਸਮੇਤ ਹੋਰ ਆਗੂ ਸ਼ਾਮਲ ਹੋਏ। 

administrator

Related Articles

Leave a Reply

Your email address will not be published. Required fields are marked *

error: Content is protected !!