logo

ਲੋਕ ਸਾਹਿਤ ਅਕਾਦਮੀ ਦਾ ਸਾਹਿਤਕ ਸਮਾਗਮ ! ਪਲੇਠੀ ਪੁਸਤਕ “ਇੱਕ ਸੁਪਨਾ” ਕੀਤੀ ਲੋਕ ਅਰਪਣ !!

ਲੋਕ ਸਾਹਿਤ ਅਕਾਦਮੀ ਦਾ ਸਾਹਿਤਕ ਸਮਾਗਮ ! ਪਲੇਠੀ ਪੁਸਤਕ “ਇੱਕ ਸੁਪਨਾ” ਕੀਤੀ ਲੋਕ ਅਰਪਣ !!

ਮੋਗਾ 27 ਅਪ੍ਰੈਲ (ਮੁਨੀਸ਼ ਜਿੰਦਲ)

ਲੋਕ ਸਾਹਿਤ ਅਕਾਦਮੀ ਵਲੋਂ ਕਨੇਡਾ ਨਿਵਾਸੀ ਮੱਖਣਜੀਤ ਕੌਰ ਸੰਧੂ ਦੀ ਪਲੇਠੀ ਪੁਸ਼ਤਕ “ਇੱਕ ਸੁਪਨਾ” ਕਾਵਿ ਸੰਗ੍ਰਹਿ, ਲੋਕ ਅਰਪਣ ਕਰਨ ਲਈ, ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਥਾਨਕ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਬਤੌਰ ਮੁੱਖ ਮਹਿਮਾਨ ਗੁਰਦਰਸ਼ਨ ਸਿੰਘ ਸੰਧੂ, ਗੁਰਮੇਲ ਬੌਡੇ, ਮੱਖਣਜੀਤ ਕੌਰ ਸੰਧੂ ਅਤੇ ਜੰਗੀਰ ਖੋਖਰ ਉਪ ਪ੍ਰਧਾਨ ਲੋਕ ਸਾਹਿਤ ਅਕਾਦਮੀ ਸ਼ਾਮਿਲ ਸਨ। ਮੰਚ ਸੰਚਾਲਨ ਦੀ ਭੂਮਿਕਾ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਨੇ ਪਿੰਡ ਘੋਲੀਆ ਦੇ ਲੇਖਕਾਂ ਵੱਲੋਂ ਸਾਹਿਤਕ ਖੇਤਰ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਦਿਆ, ਸਾਰੇ ਲੇਖਕਾਂ ਨੂੰ ਯਾਦ ਕੀਤਾ ਅਤੇ ਮੱਖਣਜੀਤ ਕੌਰ ਸੰਧੂ ਘੋਲੀਆ ਦੇ ਕਾਵਿ ਸੰਗ੍ਰਹਿ ਬਾਰੇ ਬੋਲਦਿਆ ਕਿਹਾ ਕਿ ਇਹ ਜਿੰਦਗੀ ਦੇ ਤਜ਼ਰਬੇ ਵਿੱਚੋਂ ਨਿਕਲੀਆਂ ਕਵਿਤਾਵਾਂ ਹਨ। ਉਹਨਾਂ ਜ਼ਿੰਦਗੀ ਦੇ ਹਰ ਖੇਤਰ ਵਿਚ ਪਿਆਰ ਦੇ ਵੱਡਮੁਲੇ ਯੋਗਦਾਨ ਦੀ ਵਿਸਥਾਰ ਪੂਰਵਕ ਵਿਆਖਿਆ ਕਰਦਿਆਂ ਇਨਸਾਨ ਦੇ ਸਰਬਪੱਖੀ ਵਿਕਾਸ ਅਤੇ ਸਮਾਜਿਕ ਭੂਮਿਕਾ ਦ‍ਾ ਵਰਨਣ ਕੀਤਾ। ਡਾ. ਸੁਰਜੀਤ ਦੌਧਰ ਨੇ ਕਾਵਿ ਸੰਗ੍ਰਹਿ ‘ਤੇ ਵਿਚਾਰ ਚਰਚਾ ਕਰਦਿਆਂ ਸ੍ਰੀਮਤੀ ਸੰਧੂ ਨੂੰ ਭਵਿੱਖ ਵਿਚ ਹੋਰ ਸਿਰਜਣਾ ਕਰਨ ਦੇ ਨਾਲ ਨਾਲ ਪਹਿਲਾਂ ਉਘੇ ਲੇਖਕਾਂ ਨੂੰ ਪੜ੍ਹਨ ਦਾ ਸੁਝਾਅ ਦਿੱਤਾ। ਲੇਖਿਕਾ ਬਲਜਿੰਦਰ ਕੌਰ ਕਲਸੀ ਨੇ ਕਿਹਾ ਕਿ ਮੱਖਣਜੀਤ ਕੌਰ ਸੰਧੂ ਬਹੁਤ ਹੀ ਮੁਹੱਬਤ ਕਰਨ ਵਾਲੀ ਰੂਹ ਹੈ। “ਇੱਕ ਸੁਪਨਾ” ਕਿਤਾਬ ਵਿੱਚ ਲਿਖੇ ਹਰ ਸ਼ਬਦ ਵਿੱਚੋਂ ਇਹਨਾਂ ਦੀ ਸ਼ਖਸ਼ੀਅਤ ਝਲਕਦੀ ਹੈ। ਸੰਧੂ ਨੂੰ ਪਲੇਠੀ ਕਿਤਾਬ ਪਾਠਕਾਂ ਦੀ ਝੋਲੀ ਪਾਉਣ ‘ਤੇ ਮੁਬਾਰਕਬਾਦ ਦਿੱਤੀ।

ਉਹਨਾਂ ਕਿਹਾ “ਆਪਣੇ ਹੀ ਮੋਢੇ ‘ਤੇ ਖ਼ੁਦ ਥਾਪੀ ਦੇ ਕੇ ਉੱਠ ਖੜ੍ਹੇ ਹੋਣ ਨੂੰ ਜ਼ਿੰਦਗੀ ਜ਼ਿੰਦਾਬਾਦ ਆਖਦੀ ਹਾਂ। ਬਹੁਪੱਖੀ ਸ਼ਖ਼ਸੀਅਤ ਮੱਖਣਜੀਤ ਕੌਰ ਸੰਧੂ ਘੋਲੀਆ ਨੇ ਆਪਣੀ ਪਲੇਠੀ ਪੁਸਤਕ “ਇੱਕ ਸੁਪਨਾ” ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਹਰ ਮੋੜ ‘ਤੇ ਪ੍ਰੇਰਨਾ ਤੇ ਸਾਥ ਦਿੱਤਾ, ਤਾਂ ਹੀ ਜੀਵਨ ਦੇ ਤਜ਼ਰਬੇ ‘ਤੇ ਅਧਾਰਿਤ ਸਿਰਜਣਾ ਕਰਨ ਦੇ ਯੋਗ ਹੋ ਸਕੀ ਹਾਂ। ਉਹਨਾਂ ਆਪਣੀਆਂ ਕੁਝ ਰਚਨਾਵਾਂ ਵੀ ਸਾਹਿਤਕਾਰਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਾਵਿ ਸੰਗ੍ਰਹਿ ਲੋਕ ਅਰਪਣ ਕਰਨ ਲਈ ਲੋਕ ਸਾਹਿਤ ਅਕਾਦਮੀ ਦਾ ਧੰਨਵਾਦ ਕੀਤਾ। ਗੁਰਮੇਲ ਬੌਡੇ ਨੇ ਸੰਬੋਧਨ ਕਰਦਿਆਂ, ਮੱਖਣਜੀਤ ਕੌਰ ਸੰਧੂ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ, ਤੇ ਕਿਤਾਬ ਲਿਖਣ ਲਈ ਵਧਾਈ ਦਿੱਤੀ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵੱਲੋਂ ਲੋਹਮਣੀ ਦਾ ਅਪ੍ਰੈਲ ਜੂਨ ਦਾ 69ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਕਨੇਡਾ ਨਿਵਾਸੀ ਗੁਰਦਰਸ਼ਨ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰਕ ਮੈਬਰਾਂ ਦੀ ਰੁਚੀ ਦੀ ਕਦਰ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਮਦੱਦ ਕਰਨੀ ਚਾਹੀਦੀ ਹੈ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਵਿੱਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਵਿਤਾਵਾਂ ਦੇ ਰੂਪ ਵਿਚ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰਨਾ ਰੌਚਕਿਤਾ ਹੈ। ਉਹਨਾਂ ਕਿਹਾ ਕਿ ਮੱਖਣਜੀਤ ਕੌਰ ਸੰਧੂ ਨਵੇਂ ਕਾਵਿ ਸੰਗ੍ਰਹਿ ਰਾਹੀਂ ਆਧੁਨਿਕ ਸਾਹਿਤਕ ਦੌਰ ਵਿੱਚ ਸ਼ਾਮਿਲ ਹੋ ਗਈ ਹੈ। ਜੰਗੀਰ ਸਿੰਘ ਖੋਖਰ ਨੇ ਕਿਹਾ ਕਿ ਮੱਖਣਜੀਤ ਕੌਰ ਸੰਧੂ ਨੇ ‘ਇੱਕ ਸੁਪਨਾ’ ਕਿਤਾਬ ਲਿਖ ਕੇ ਨਿਵੇਕਲੀ ਥਾਂ ਬਣਾਈ ਹੈ। ਲੋਕ ਸਾਹਿਤ ਅਕਾਦਮੀ ਵੱਲੋਂ ਗੁਰਦਰਸ਼ਨ ਸਿੰਘ ਸੰਧੂ ਅਤੇ ਮੱਖਣਜੀਤ ਕੌਰ ਸੰਧੂ ਨੂੰ ਸਨਮਾਨਿਤ ਕੀਤਾ ਗਿਆ। 

ਮੰਚ ਤੇ ਮੌਜੂਦ ਸ਼ਾਇਰ, ਕਵੀ ‘ਤੇ ਹੋਰ ਬੁਧੀਜੀਵੀ ਲੋਕ।

ਇਸ ਮੌਕੇ ਕਵੀ ਦਰਬਾਰ ਵਿਚ ਗੁਰਦੇਵ ਸਿੰਘ ਦਰਦੀ, ਪ੍ਰੀਤ ਜੱਗੀ, ਸੁਖਚੈਨ ਸਿੰਘ ਹੀਰਾ, ਬਲਵੀਰ ਸਿੰਘ ਪਰਦੇਸੀ, ਅਵਤਾਰ ਸਮਾਲਸਰ, ਕੁਲਵਿੰਦਰ ਸਿੰਘ ਦਿਲਗੀਰ, ਕਰਮਜੀਤ ਕੌਰ ਲੰਢੇਕੇ, ਰੀਤ ਕੌਰ ਕਲਸੀ, ਵਿਜੇ ਵਿਵੇਕ ਕੋਟ ਈਸੇ ਖਾਂ, ਸੋਨੀ ਮੋਗਾ, ਹਰਵਿੰਦਰ ਧਾਲੀਵਾਲ, ਸੁਖਮੰਦਰ ਕੌਰ ਮੋਗਾ, ਪ੍ਰਸ਼ੋਤਮ ਪੱਤੋ, ਧਰਮ ਕਲਿਆਣ, ਰਾਜਪਾਲ ਪੱਤੋ, ਮੰਗਲਮੀਤ ਪੱਤੋ, ਨਿਰਮਲ ਪੱਤੋ, ਗੁਰਮੀਤ ਰੱਖੜਾ ਕੜਿਆਲ, ਯਾਦਵਿੰਦਰ, ਜਸਵਿੰਦਰ ਧਰਮਕੋਟ, ਸਤੀਸ਼ ਧਵਨ ਭਲੂਰ ਆਦਿ ਸ਼ਾਇਰਾਂ ਨੇ ਆਪਣੀਆਂ ਵਿਅੰਗ ਭਰਪੂਰ ਕਵਿਤਾਵਾਂ ਅਤੇ ਗੀਤਾਂ ਰਾਹੀਂ ਸਮਾਂ ਬੰਨ੍ਹੀ ਰੱਖਿਆ। ਇਸ ਸਮਾਗਮ ਵਿਚ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਪ੍ਰੀਤ ਸਿੰਘ,ਸੋਨੀ ਘੋਲੀਆ ਅਤੇ ਸੋਨੀ ਸਮਾਲਸਰ ਵੀ ਸ਼ਾਮਿਲ ਸਨ।

administrator

Related Articles

Leave a Reply

Your email address will not be published. Required fields are marked *

error: Content is protected !!