logo

ਵਿਭਾਗ, HIV /ਏਡਜ ਦੀ ਰੋਕਥਾਮ ਲਈ, ਆਪਣੇ ਟੀਚੇ ਕਰਨ ਪ੍ਰਾਪਤ : ਹਿਤੇਸ਼ ਵੀਰ ਗੁਪਤਾ !!

ਵਿਭਾਗ, HIV /ਏਡਜ ਦੀ ਰੋਕਥਾਮ ਲਈ, ਆਪਣੇ ਟੀਚੇ ਕਰਨ ਪ੍ਰਾਪਤ : ਹਿਤੇਸ਼ ਵੀਰ ਗੁਪਤਾ !!

ਮੋਗਾ 29 ਅਪ੍ਰੈਲ, (ਮੁਨੀਸ਼ ਜਿੰਦਲ)

ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ ਵੱਲੋਂ ਦਿਸ਼ਾ ਕਲੱਸਟਰ ਫਿਰੋਜ਼ਪੁਰ ਅਧੀਨ ਚੱਲ ਰਹੇ ਐਚ.ਆਈ.ਵੀ/ ਏਡਜ ਰੋਕਥਾਮ ਪ੍ਰੋਜੈਕਟਾਂ ਬਾਰੇ ਜਾਗਰੂਕ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਮੂਹ ਸੀਨੀਅਰ ਅਧਿਕਾਰੀਆਂ ਸਹਾਇਕ ਸਿਵਲ ਸਰਜਨ ਮੋਗਾ ਡਾ ਜਯੋਤੀ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਾਜੇਸ਼ ਮਿੱਤਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਅਸ਼ੋਕ ਸਿੰਗਲਾ, ਜ਼ਿਲ੍ਹਾ ਸਿਹਤ ਡਾ ਸੰਦੀਪ, ਸਮੂਹ ਐਸ ਐਮ ਓਜ, ਡੀਟੀਓ ਕਮ ਡੈਕੋ ਮੋਗਾ ਆਦਿ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ। 

ਦਿਸ਼ਾ ਕਲੱਸਟਰ ਫਿਰੋਜ਼ਪੁਰ ਦੇ ਸੀ.ਪੀ.ਐਮ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਜਿਲੇ ਵਿਖੇ ਐਚ ਆਈ.ਵੀ ਰੋਕਥਾਮ ਲਈ ਦੋ ਟੀ.ਆਈ ਪ੍ਰੋਜੈਕਟ ਅਤੇ ਇੱਕ ਲਿੰਕ ਵਰਕਰ ਸਕੀਮ ਪ੍ਰੋਜੈਕਟ ਵੱਖ ਵੱਖ ਐਨਜੀਓ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ। ਜਿਨਾਂ ਦਾ ਮੁੱਖ ਉਦੇਸ਼ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਕਰਨਾ ਹੈ। ਇਨਾ ਪ੍ਰੋਜੈਕਟਾਂ ਦੇ ਅੰਤਰਗਤ ਹਾਈ ਰਿਸਕ ਗਰੁੱਪ ਦੇ ਲੋਕਾਂ ਨੂੰ ਐਚ ਆਈ ਵੀ ਰੋਕਥਾਮ  ਨਾਲ ਸੰਬੰਧਿਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਵਿੱਚ ਐਨ.ਜੀ.ਓ ਸੈਂਟਰਲ ਕਲੱਬ ਮੋਗਾ ਡੋਨ ਬੋਸਕੋ ਨਵਜੀਵਨ ਸੁਸਾਇਟੀ ਅਤੇ ਸਵੇਰਾ ਲਿੰਕ ਵਰਕਰ ਦੇ ਫੀਲਡ ਸਟਾਫ ਨੇ ਫੀਲਡ ਵਿੱਚ ਕੰਮ ਕਰਨ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਸੰਬੰਧੀ ਜਾਣੂੰ ਕਰਵਾਇਆ। 

ਸਹਾਇਕ ਕਮਿਸ਼ਨਰ (ਜ) ਹਿਤੇਸ਼ ਵੀਰ ਗੁਪਤਾ ਨੇ ਛੇਤੀ ਤੋਂ ਛੇਤੀ, ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਕਰਕੇ ਅਤੇ ਇਹਨਾਂ ਐਨ.ਜੀ.ਓ. ਨੂੰ ਪੂਰਨ ਸਹਿਯੋਗ ਦੇਣ ਦੀ ਗੱਲਬਾਤ ਕਹੀ, ਤਾਂ ਜੋ ਐਚ.ਆਈ.ਵੀ ਏਡਜ ਦੀ ਰੋਕਥਾਮ ਲਈ ਜੋ ਪ੍ਰੋਜੈਕਟ ਚਲਾਏ ਜਾ ਰਹੇ ਹਨ, ਉਹ ਸਫਲਤਾ ਪੂਰਵਕ ਆਪਣੇ ਟੀਚੇ ਨੂੰ ਪ੍ਰਾਪਤ ਕਰਨ। 

administrator

Related Articles

Leave a Reply

Your email address will not be published. Required fields are marked *

error: Content is protected !!