







ਮੋਗਾ 24 ਦਿਸੰਬਰ (ਮੁਨੀਸ਼ ਜਿੰਦਲ)
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਮੋਗਾ ਦੇ ਪ੍ਰਬੰਧਕੀ ਬੋਰਡ ਦੀ ਇਕ ਅਹਿਮ ਮੀਟਿੰਗ ਨੇਚਰ ਪਾਰਕ ਵਿਖੇ ਹੋਈ। ਸਭਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਅਗਲੇ ਸਾਲ 2025 ਵਿੱਚ ਸਭਾ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ ਗਈ।





ਮੀਟਿੰਗ ਵਿੱਚ ਸਹੀਦੀ ਹਫ਼ਤੇ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਅਤੇ ਇਤਹਾਸਿਕ ਬਿਰਤਾਂਤ ਬਾਰੇ ਚਰਚਾ ਕੀਤੀ ਗਈ। ਇਤਿਹਾਸ ਦੇ ਲੈਕਚਰਾਰ ਗੁਰਮੇਲ ਸਿੰਘ ਰੋਡੇ ਨੇ ਤਫ਼ਸੀਲ ਨਾਲ ਇਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਦੌਰਾਨ ਜਨਵਰੀ ਮਹੀਨੇ ਵਿੱਚ ਡਾ. ਸਾਹਿਬ ਸਿੰਘ ਦਾ ਇੱਕ ਪਾਤਰੀ ਨਾਟਕ “ਲੱਛੂ ਕਬਾੜੀਆ” ਕਰਵਾਉਣ ਬਾਰੇ ਵੀ ਚਰਚਾ ਹੋਈ ਅਤੇ ਇਸ ਦੀ ਜਿੰਮੇਵਾਰੀ ਕ੍ਰਿਸ਼ਨ ਪ੍ਰਤਾਪ ਨੂੰ ਸ਼ੌਪੀ ਗਈ। ਇਸ ਮੀਟਿੰਗ ਵਿੱਚ ਸ਼ਾਮਿਲ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੇ ਮੈਂਬਰ ਪਰਮਿੰਦਰ ਕੌਰ, ਗੁਰਬਿੰਦਰ ਕੌਰ ਗਿੱਲ ਬੱਧਣੀ ਕਲਾਂ, ਹਰਦਿਆਲ ਸਿੰਘ ਬੱਧਣੀ ਕਲਾਂ, ਅਮਨਦੀਪ ਕੌਰ ਡੱਗਰੂ, ਕੈਪਟਨ ਜਸਵੰਤ ਸਿੰਘ, ਡਾ. ਹਰਨੇਕ ਸਿੰਘ ਰੋਡੇ, ਸ੍ਰੀਮਤੀ ਰੋਡੇ, ਹਰਪ੍ਰੀਤ ਸਿੰਘ ਅਤੇ ਸੋਨੀ ਮੋਗਾ ਵੱਲੋਂ ਔਰਤ ਦਿਵਸ, ਮਜਦੂਰ ਦਿਵਸ ਅਤੇ ਅਧਿਆਪਕ ਦਿਵਸ ਤੇ ਸਮਾਗਮ ਕਰਨ ਦਾ ਫੈਸਲਾ ਲਿਆ ਗਿਆ ਅਤੇ ਸਾਹਿਤ ਸਭਾ ਦੇ ਮੈਂਬਰਾ ਦੀ ਵਰ੍ਹੇਗੰਢ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ।